ਮਾਉਟ ਲਿਟਰਾ ਜ਼ੀ ਸਕੂਲ ਵਿਚ ਮਨਾਇਆ ਛਾਤਾ ਦਿਵਸ

ਮੋਗਾ, 21 ਅਗਸਤ (ਜਸ਼ਨ)-ਮਾਉਟ ਲਿਟਰਾ ਜ਼ੀ ਸਕੂਲ ਵਿਖੇ ਅੱਜ ਸਕੂਲ ਡਾਇਰੈਕਟਰ ਅਨੁਜ ਗੁਪਤਾ ਦੀ ਪ੍ਰਧਾਨਗੀ ਹੇਠ ਛਾਤਾ ਦਿਵਸ ਮਨਾਇਆ ਗਿਆ। ਡਾਇਰੈਕਟਰ ਅਨੁਜ ਗੁਪਤਾ ਨੇ ਦੱਸਿਆ ਕਿ ਬਾਲਬਾੜੀ ਦੇ ਵਿਦਿਆਰਥੀ ਅੱਜ ਦੇ ਛੱਤਰੀ ਦਿਵਸ ਮੌਕੇ ਹੋਏ ਸਮਾਗਮ ’ਤੇ ਬੇਹੱਤ ਉਤਸ਼ਾਹਿਤ ਨਜ਼ਰ ਆਏ । ਉਹਨਾਂ ਕਿਹਾ ਕਿ ਛਤਰੀ ਹਮੇਸ਼ਾ ਬੱਚਿਆਂ ਨੂੰ ਇੰਦਰ ਧਨੁਸ਼ ਦੇ ਤੌਰ ਵਿਚ ਆਕਰਸ਼ਿਤ ਕਰਦੀ ਹੈ ਅਤੇ ਬੱਚੇ ਰੰਗਾਂ ਨਾਲ ਖੂਬ ਪਿਆਰ ਕਰਦੇ ਨੇ । ਉਹਨਾਂ ਕਿਹਾ ਅੱਜ ਦੇ ਸਮਾਗਮ ਕਰਵਾਉਣ ਦਾ ਮਕਸਦ ਬੱਚਿਆਂ ਦੇ ਦਿਲਾਂ ਵਿਚ ਰੰਗਾਂ ਪ੍ਰਤੀ ਪ੍ਰੇਮ ਪੈਦਾ ਕਰਨਾ ਹੈ।  ਇਸ ਦੌਰਾਨ ਬੱਚਿਆਂ ਨੇ ਛਾਤਾ ਦਿਵਸ ਬਾਰੇ ਜਾਣਕਾਰੀ ਹਾਸਲ ਕੀਤੀ। ਪਿ੍ਰੰਸੀਪਲ ਨਿਰਮਲ ਧਾਰੀ ਨੇ ਦੱਸਿਆ ਕਿ ਬੱਚਿਆਂ ਨੇ ਛਾਤਾ ਦਿਵਸ ਦੌਰਾਨ ਇਕ ਕਿਲੋਮੀਟਰ ਤਕ ਮੀਂਹ ਦਾ ਖੂਬ ਆਨੰਦ ਚੁੱਕਿਆ। ਉਹਨਾਂ ਕਿਹਾ ਕਿ ਇਸ ਆਯੋਜਨ ਦੌਰਾਨ ਬੱਚਿਆਂ ਦੇ ਜੀਵਨ ਵਿਚ ਬਾਰਿਸ਼ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਨਾਲ ਨਾਲ ਛੱਤਰੀ ਦੇ ਇਸਤੇਮਾਲ ਨਾਲ ਮੀਂਹ ‘ਚ ਖੁਦ ਨੂੰ ਕਿਵੇਂ ਬਚਾਉਣ ਸਬੰਧੀ ਜਾਣਕਾਰੀ ਦਿੱਤੀ ਗਈ  ਉਹਨਾਂ ਕਿਹਾ ਕਿ ਅਜਿਹੇ ਮੁਕਾਬਲੇ ਦਾ ਆਯੋਜਨ ਸਕੂਲ ਵੱਲੋ ਅੱਗੇ ਵੀ ਜਾਰੀ ਰਹਿਣਗੇ।