ਸੱਪ ਜਾਂ ਕੋਈ ਜ਼ਹਿਰੀਲੇ ਜਾਨਵਰ ਦੇ ਡੰਗਣ ’ਤੇ ਮਿਲਦਾ ਹੈ ਤਿੰਨ ਲੱਖ ਰੁਪਏ ਦਾ ਮੁਆਵਜ਼ਾ : ਸੁਖਚੈਨ ਰਾਮੂੰਵਾਲੀਆ

ਮੋਗਾ ,20 ਅਗਸਤ (ਜਸ਼ਨ)-ਆਮ ਲੋਕਾਂ ਨੂੰ ਬਹੁਤ ਸਾਰੀਆਂ ਸਰਕਾਰੀ ਸਕੀਮਾਂ ਦੀ ਜਾਣਕਾਰੀ ਅਤੇ ਉਨਾਂ ਤੋਂ ਮਿਲਣ ਵਾਲੇ ਲਾਭਾਂ ਦਾ ਪਤਾ ਨਾ ਹੋਣ ਕਾਰਨ ਅਤੇ ਸਬੰਧਿਤ ਅਧਿਕਾਰੀਆਂ ਵੱਲੋਂ ਸਹੀ ਜਾਣਕਾਰੀ ਨਾ ਮੁਹੱਈਖਆ ਕਰਵਾਉਣ ਤੇ ਪੀੜਤ ਪਰਿਵਾਰ ਸਰਕਾਰੀ ਸਕੀਮਾਂ ਦਾ ਲਾਭ ਉਠਾਉਣ ਤੋਂ ਵਾਂਝੇ ਰਹਿ ਜਾਂਦੇ ਹਨ। ਜਿਸ ਕਾਰਨ ਸਰਕਾਰ ਵੱਲੋਂ ਜਾਰੀ ਕਰੋੜਾਂ ਰੁਪਏ ਦਆਂ ਗ੍ਰਾਂਟਾਂ ਵਾਪਸ ਹੋ ਜਾਂਦੀਆਂ ਹਨ, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਸੰਸਥਾ ਮਿਸ਼ਨ ਵੈਲਫੇਅਰ ਸਸਾਇਟੀ ਦੇ ਆਗੂ ਸੁਖਚੈਨ ਸਿੰਘ ਰਾਮੂੰਵਾਲੀਆ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਅੱਜ-ਕੱਲ ਬਾਰਿਸ਼ ਦੇ ਮੌਸਮ ਵਿਚ ਸੱਪਾਂ ਦੇ ਡੰਗਣ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਖਾਸ ਤੌਰ ’ਤੇ ਖੇਤਾਂ ਵਿਚ ਕੰਮ ਕਰਨ ਵਾਲੇ ਵਾਹੀਕਾਰਾਂ ਦੀ ਮੌਤ ਅਕਸਰ ਸੱਪ ਦੇ ਡੰਗਣ ਨਾਲ ਹੋ ਜਾਂਦੀ ਹੈ। ਮਿ੍ਰਤਕ ਦੇ ਪਰਿਵਾਰਿਕ ਮੈਂਬਰਾ ਨੂੰ ਸਰਕਾਰੀ ਨਿਯਮਾਂ ਬਾਰੇ ਪਤਾ ਨਾ ਹੋਣ ਕਾਰਨ ਮੁਆਵਜ਼ਾ ਨਹੀਂ ਮਿਲ ਪਾਉਂਦਾ। ਉਨਾਂ ਕਿਹਾ ਕਿ ਰਾਜੀਵ ਗਾਂਧੀ ਪਰਿਵਾਰ ਬੀਮਾ ਯੋਜਨਾ ਤਹਿਤ ਸੱਪ ਦੇ ਡੰਗ ਨਾਲ ਹੋਈ ਮੌਤ ਤੇ ਮੁਆਵਜ਼ੇ ਦੇ ਰੂਪ ਵਿਚ ਤਿੰਨ ਲੱਖ ਰੁਪਏ ਸਹਾਇਤਾ ਰਾਸ਼ੀ ਦੇ ਤੌਰ ’ਤੇ ਮਿਲਦੇ ਹਨ।, ਪਰ ਇਸ ਲਈ ਪੋਸਟਮਾਰਟਮ ਕਰਵਾਉਣਾ ਜ਼ਰੂਰੀ ਹੈ। ਇਸ ਤੋਂ ਇਲਾਵਾ ਜ਼ਹਿਰੀਲਾ ਕੋਈ ਵੀ ਜਾਨਵਰ ਚੂਹਾ, ਬਿੱਲੀ ਅਤੇ ਕੁੱਤੇ ਦੇ ਵੱਢਣ ਕਾਰਨ ਅਤੇ ਕਰੰਟ ਲੱਗਣਾ, ਪਾਣੀ ’ਚ ਡੁੱਬਣਾ, ਹਵਾਈ ਹਾਦਸੇ, ਜਾਨਵਰਾਂ ਦੇ ਹਮਲੇ ਜਾਂ ਜਣੇਪੇ ਸਮੇਂ ਔਰਤ ਦੀ ਮੌਤ ਹੋਣ ਤੇ ਸਰਕਾਰ ਵੱਲੋਂ ਇਸ ਸਕੀਮ ਤਹਿਤ ਵਿੱਤੀ ਸਹਾਇਤਾ ਦਿੱਤੀ ਜਾਂਦੀ ਹੈ। ਇਸ ਲਈ ਕੋਈ ਵੀ ਆਪਣਾ ਆਈਈ ਪਰੂਫ ਦੀ ਫੋਟੋ ਕਾਪੀ, ਕਲੇਮ ਫਾਰਮ, ਪੋਸਟ ਮਾਰਟਮ ਦੀ ਰਿਪੋਰਟ, ਮੌਤ ਦਾ ਸਰਟੀਫਿਕੇਟ 15 ਦਿਨਾਂ ਦੇ ਅੰਦਰ ਅੰਦਰ ਜਿਲਾ ਸ਼ੋਸ਼ਲ ਸਮਾਜ ਸੁਰੱਖਿਆ ਦਫ਼ਤਰ ਜਾਂ ਐਸਡੀਐਮ ਦਫ਼ਤਰ ਜਾ ਕੇ ਜਮਾ ਕਰਵਾਉਣੇ ਜ਼ਰੂਰੀ ਹਨ। ਉਨਾਂ ਦੱਸਿਆ ਕਿ ਸੁਸਾਇਟੀ ਵੱਲੋਂ ਜਲਦੀ ਹੀ ਐਸ ਡੀ ਐਮ ਅਤੇ ਸਮਾਜਿਕ ਸੁਰੱਖਿਆ ਅਫਸਰ ਨਾਲ ਤਾਲਮੇਲ ਕਰਕੇ ਜ਼ਮੀਨੀ ਪੱਧਰ ’ਤੇ ਕੈਂਪ ਲਗਾ ਕੇ ਲੋਕਾਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਤਾਂ ਜੋ ਲੋਕ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਸਕਣ। ਇਸ ਮੌਕੇ ਉਨਾਂ ਨਾਲ ਅਨਿਲ ਮਿੱਤਲ, ਅਮਰਜੀਤ ਸਿੰਘ, ਹਰਜੀਤ ਸਿੰਘ ਟੀਟੂ, ਜਗਜੀਤ ਸਿੰਘ ਜੌੜਾ, ਮਹਿੰਦਰ ਸਿੰਘ ਗਿੱਲ ਆਦਿ ਹਾਜ਼ਰ ਸਨ।