ਕਸਬਾ ਬਰਗਾੜੀ ਦੇ ਨੌਜਵਾਨਾਂ ਨੇ ਅਜ਼ਾਦੀ ਦਾ ਸ਼ੁੱਭ ਦਿਹਾੜਾ ਪੌਦੇ ਲਗਾ ਕੇ ਮਨਾਇਆ
ਬਰਗਾੜੀ 18 ਅਗਸਤ (ਸ਼ਗਨ ਕਟਾਰੀਆ) - ਪੂਰੇ ਦੇਸ਼ ਦੇ ਲੋਕਾਂ ਵੱਲੋਂ ਆਜ਼ਾਦੀ ਦਿਹਾੜੇ ਨੂੰ ਆਪਣੇ ਆਪਣੇ ਅੰਦਾਜ਼ ’ਚ ਮਨਾਇਆ ਗਿਆ। ਕਸਬਾ ਬਰਗਾੜੀ ਦੇ ਨੌਜਵਾਨਾਂ ਨੇ ਇਸ ਸ਼ੁੱਭ ਦਿਹਾੜੇ ਨੂੰ ਬਾਬਾ ਰਾਮ ਪ੍ਰਕਾਸ਼ ਦੇ ਡੇਰੇ ਨੂੰ ਜਾਂਦੀ ਸੜਕ ਦੁਆਲੇ ਪੌਦੇ ਲਗਾ ਕੇ ਮਨਾਇਆ। ਬਰਗਾੜੀ ਦੇ ਨੌਜਵਾਨਾਂ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਵਾਤਾਵਰਣ ਪ੍ਰਦੂਸ਼ਣ ਦੀ ਸਮੱਸਿਆ ਪੂਰੇ ਵਿਸ਼ਵ ਵਿਚ ਇਕ ਚੁਣੌਤੀ ਬਣਦੀ ਜਾ ਰਹੀ ਹੈ ਇਸ ਲਈ ਅਸੀਂ ਵਾਤਾਵਰਣ ਦੀ ਸੰਭਾਲ ਵਾਸਤੇ ਆਜ਼ਾਦੀ ਦਿਵਸ ਮੌਕੇ ਪੌਦੇ ਲਗਾਉਣ ਦਾ ਕਾਰਜ ਕੀਤਾ ਗਿਆ ਹੈ ਤਾਂ ਕਿ ਸਾਡੀ ਆਉਣ ਵਾਲੀ ਪੀੜੀ ਨੂੰ ਭਿਆਨਕ ਬੀਮਾਰੀਆਂ ਤੋਂ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਉਹ ਬੱਚਿਆਂ ,ਸਮਾਜ ਸੇਵੀ ਜਥੇਬੰਦੀਆਂ ਅਤੇ ਆਮ ਲੋਕਾਂ ਨੂੰ ਸੁਨੇਹਾ ਦੇਣਾ ਚਾਹੰੁਦੇ ਹਨ ਕਿ ਉਹ ਆਪਣੀ ਜ਼ਿੰਦਗੀ ਦੇ ਖੁਸ਼ੀ ਦੇ ਮੌਕਿਆਂ ’ਤੇ ਵੱਧ ਤੋਂ ਵੱਧ ਪੌਦੇ ਲਗਾਉਣ ਤਾਂ ਕਿ ਅਸੀਂ ਸਾਰੇ ਸ਼ੁੱਧ ਵਾਤਾਵਰਣ ਵਿਚ ਸਾਹ ਲੈ ਸਕੀਏ। ਇਸ ਸਮੇਂ ਜਸਪਾਲ ਸਿੰਘ ਪੁਰਬਾ, ਹਰਭਜਨ ਸਿੰਘ ਢਿੱਲੋ, ਗੁਰਦੀਪ ਸਿੰਘ, ਜਸਵੰਤ ਸਿੰਘ, ਬਲਦੀਪ ਸਿੰਘ ਢਿੱਲੋਂ, ਸਤਨਾਮ ਸਿੰਘ ਪੰਚ, ਗੁਰਚਰਨ ਸਿੰਘ ਢਿੱਲੋਂ,ਅਮਰ ਸਿੰਘ ਕਿਰਤੀ, ਹਰਬੰਸ ਸਿੰਘ, ਅਕਵੀਰ ਸਿੰਘ ਬਰਾੜ, ਸੁਖਜਿੰਦਰ ਸਿੰਘ, ਕੁਲਵਿੰਦਰ ਸਿੰਘ, ਰਾਜਾ ਸਿੰਘ, ਨਿੱਕਾ ਸਿੰਘ ਆਦਿ ਹਾਜ਼ਰ ਸਨ।