ਵੀਰ ਸਿੰਘ ਸਕੂਲ ਨੱਥੂਵਾਲਾ ਗਰਬੀ ਵਿਖੇ ਜ਼ੋਨ ਬਾਘਾ ਪੁਰਾਣਾ ਦੇ ਟੂਰਨਾਮੈਂਟ ਆਰੰਭ

ਸਮਾਲਸਰ,18 ਅਗਸਤ (ਜਸਵੰਤ ਗਿੱਲ)-ਜ਼ਿਲ੍ਹਾ ਸਿੱਖਿਆ ਅਫਸਰ ਸ. ਸੁਖਦਰਸ਼ਨ ਸਿੰਘ ਬਰਾੜ ਅਤੇ ਜ਼ਿਲ੍ਹਾ ਸਿੱਖਿਆ ਸਹਾਇਕ ਖੇਡ ਅਫਸਰ ਇੰਦਰਪਾਲ ਸਿੰਘ ਢਿੱਲੋਂ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ੋਨ ਬਾਘਾ ਪੁਰਾਣਾ ਦਾ ਟੂਰਨਾਮੈਂਟ ਦਾ ਉਦਘਾਟਨ ਵੀਰ ਸਿੰਘ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ, ਨੱਥੂਵਾਲਾ ਗਰਬੀ ਵਿਖੇ ਸ਼ੁਰੂ ਹੋਇਆ। ਜਿਸ ਵਿਚ ਮੁੱਖ ਮਹਿਮਾਨਵਜੋਂ ਪਹੰੁਚੇ ਪਿੰ੍ਰਸੀਪਲ ਅਜਮੇਰ ਸਿੰਘ ਮਹਿਤਾਬਗੜ੍ਹ, ਪਿੰ੍ਰਸੀਪਲ ਤੇਜਿੰਦਰ ਕੌਰ ਗਿੱਲ ਨੇ ਰੀਬਨ ਕੱਟ ਕੇ ਖੇਡਾਂ ਦੀ ਸ਼ੁਰੂਆਤ ਕੀਤੀ। ਅੱਜ ਦੀਆਂ ਹੋਣ ਵਾਲੀਆਂ ਖੇਡਾਂ ਖੋ-ਖੋ, ਕਬੱਡੀ, ਵਾਲੀਬਾਲ, ਬੈਡਮਿੰਟਨ, ਚੈੱਸ, ਕੈਰਮ ਵਿੱਚ ਲੜਕੀਆਂ ਜ਼ੋਨ ਬਾਘਾ ਪੁਰਾਣਾ ਦੇ 22 ਸਕੂਲਾਂ ਦੇ 400 ਖਿਡਾਰੀਆਂ ਨੇ ਭਾਗ ਲਿਆ।ਚੈੱਸ ਮੁਕਾਬਲੇ ਵਿੱਚ ਅੰਡਰ 14 ਸਾਲ ਲੜਕੀਆਂ ਪੀ.ਸੀ.ਐੱਸ ਸਕੂਲ ਬਾਘਾਪੁਰਾਣਾ ਪਹਿਲਾ ਸਥਾਨ, ਜੈਨ ਮਾਡਲ ਹਾਈ ਸਕੂਲ ਦੂਸਰਾ ਸਥਾਨ, ਅੰਡਰ-17 ਸਾਲ ਲੜਕੀਆਂ ਜੈਨ ਮਾਡਲ ਹਾਈ ਸਕੁਲ ਬਾਘਾ ਪੁਰਾਣਾ ਪਹਿਲਾ ਸਥਾਨ, ਐੱਚ.ਐੱਸ.ਬੀ. ਸਕੂਲ ਚੰਦ ਪੁਰਾਣਾ ਦੂਸਰਾ ਸਥਾਨ, ਅੰਡਰ-19 ਸਾਲ ਲੜਕੀਆਂ ਪਹਿਲਾ ਸਥਾਨ ਪੀ.ਸੀ.ਐਸ. ਸਕੂਲ ਬਾਘਾ ਪੁਰਾਣਾ, ਦੂਸਰਾ ਸਥਾਨ ਐੱਚ.ਐੱਸ.ਬੀ. ਸਕੂਲ ਚੰਦ ਪੁਰਾਣਾ, ਬੈਡਮਿੰਟਨ ਮੁਕਾਬਲੇ ਵਿੱਚ ਅੰਡਰ-14 ਲੜਕੀਆਂ ਪਹਿਲਾ ਸਥਾਨ ਸਪਰਿੰਗ ਫੀਲਡ ਬਾਘਾ ਪੁਰਾਣਾ, ਦੂਸਰਾ ਸਥਾਨ ਵੀਰ ਸਿੰਘ ਮੈਮੋ.ਸੀਨੀ.ਸੈਕੰ.ਸਕੂਲ ਨੱਥੂਵਾਲਾ ਗਰਬੀ, ਲੜਕੀਆਂ ਅੰਡਰ-17 ਸਾਲ ਪਹਿਲਾ ਸਥਾਨ ਐੱਸ.ਐੱਸ.ਐੱਸ.ਕੋਟਲਾ ਰਾਏ ਕਾ, ਦੂਸਰਾ ਸਥਾਨ ਸਪਰਿੰਗ ਫੀਲਡ ਸਕੂਲ ਬਾਘਾ ਪੁਰਾਣਾ, ਅੰਡਰ-19 ਸਾਲ ਲੜਕੀਆਂ ਪੀ.ਸੀ.ਐੱਸ. ਬਾਘਾ ਪੁਰਾਣਾ ਪਹਿਲਾ ਸਥਾਨ, ਦੂਸਰਾ ਸਥਾਨ ਸਪਰਿੰਗ ਫੀਲਡ ਬਾਘਾ ਪੁਰਾਣਾ, ਕੈਰਮ ਮੁਕਾਬਲੇ ਵਿੱਚ ਅੰਡਰ-14 ਲੜਕੀਆਂ ਪਹਿਲਾ ਸਥਾਨ ਜੈਨ ਹਾਈ ਸਕੂਲ ਬਾਘਾ ਪੁਰਾਣਾ, ਸਰਕਾਰੀ ਮਿਡਲ ਸਕੂਲ ਉਗੋਕੇ ਦੂਸਰਾ ਸਥਾਨ, ਅੰਡਰ-17 ਸਾਲ ਲੜਕੀਆਂ ਪਹਿਲਾ ਸਥਾਨ ਜੈਨ ਮਾਡਲ ਹਾਈ ਸਕੂਲ ਬਾਘਾ ਪੁਰਾਣਾ, ਦੂਸਰਾ ਸਥਾਨ ਰਾਏ ਮਾਡਲ ਸਕੂਲ ਚੰਦ ਪੁਰਾਣਾ, ਅੰਡਰ-19 ਸਾਲ ਲੜਕੀਆਂ ਸਰਕਾਰੀ ਸੀਨੀ.ਸੈਕੰ.ਸਕੂਲ ਬਾਘਾ ਪੁਰਾਣਾ ਪਹਿਲਾ ਸਥਾਨ, ਕਬੱਡੀ ਮੁਕਾਬਲੇ ਵਿੱਚ ਅੰਡਰ-14 ਸਾਲ ਲੜਕੀਆਂ ਸਰਕਾਰੀ ਮਿਡਲ ਸਕੂਲ ਗਿੱਲ ਪਹਿਲਾ ਸਥਾਨ, ਅੰਡਰ-17 ਸਾਲ ਸਰਕਾਰੀ ਸੀਨੀ.ਸੈਕੰ.ਸਕੂਲ ਭਲੂਰ ਪਹਿਲਾ ਸਥਾਨ ਤੇ ਰਹੇ।ਇਸ ਦੌਰਾਨ ਬੈਂਕ ਮੈਨੇਜਰ ਹਰਮਿੰਦਰਪਾਲ ਸਿੰਘ ਗਿੱਲ, ਸੁਖਮਿੰਦਰਪਾਲ ਸਿੰਘ ਗਿੱਲ, ਪਰਮਜੀਤ ਸਿੰਘ ਖਾਲਸਾ, ਡੀ.ਪੀ.ਈ. ਤਰਸੇਮ ਸਿੰਘ, ਡੀ.ਪੀ.ਈ. ਸੁਰਿੰਦਰ ਸਿੰਘ, ਡੀ.ਪੀ. ਗੁਰਚਰਨ ਸਿੰਘ, ਪੀ.ਟੀ.ਆਈ ਰਮਨਪ੍ਰੀਤ ਸਿੰਘ, ਜਸਵੀਰ ਸਿੰਘ, ਅਰਜੁਨ ਸਿੰਘ, ਲੱਕੀ ਸ਼ਰਮਾ, ਜਗਜੀਤ ਸਿੰਘ, ਡੀ.ਪੀ.ਈ. ਨਰਿੰਦਰ ਕੌਰ, ਹਰਮੇਸ਼ ਕੌਰ, ਪੀ.ਟੀ. ਗੁਰਚਰਨ ਕੌਰ ਤੇ ਜੋਨ ਬਾਘਾ ਪੁਰਾਣਾ ਦੇ ਸਾਰੇ ਡੀ.ਪੀ.ਈ., ਪੀ.ਟੀ.ਆਈ. ਪਹੁੰਚੇ ਹੋਏ ਸਨ।