ਸਰਕਾਰ ਵਲੋਂ ਗਰੀਬਾਂ ਨੂੰ ਦਿੱਤੀ ਜਾਣ ਵਾਲੀ ਆਟਾ ਦਾਲ ਸਕੀਮ ਨਿਰਅੰਤਰ ਜਾਰੀ-ਮੈਡਮ ਪਰਮਜੀਤ ਕੌਰ

ਮੋਗਾ,18 ਅਗਸਤ (ਸਰਬਜੀਤ ਰੌਲੀ) ਮੋਗਾ ਜ਼ਿਲੇ ਦੇ ਪਿੰਡ  ਕਪੂਰੇ  ਵਿਖੇ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡਣ ਦੀ ਰਸਮੀਂ ਸ਼ੁਰੂਆਤ ਕਰਨ ਉਪਰੰਤ ਪੱਤਰਕਾਰਾ ਨਾਲ ਗੱਲਬਾਤ ਕਰਦਿਆਂ ਮੈਡਮ ਪਰਮਜੀਤ ਕੌਰ ਸੀਨੀਅਰ ਕਾਗਰਸੀ ਆਗੂ ਨੇ ਦੱਸਿਆ ਕਿ ਕੈਪਟਨ ਸਰਕਾਰ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਬੇਹੱਦ ਸੰਜੀਦਗੀ ਨਾਲ ਕੰਮ ਕਰ ਰਹੀ ਹੈ । ਉਹਨਾਂ ਕਿਹਾ ਕਿ ਅੱਜ ਨੀਲੇ ਕਾਰਡ ਧਾਰਕਾਂ ਨੂੰ ਕਣਕ ਵੰਡੀ ਜਾ ਰਹੀ ਹੈ ਅਤੇ ਇਹ ਕਣਕ 5 ਕਿਲੋ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਪ੍ਰਤੀ ਜੀਅ ਨੂੰ ਪਿਛਲੇ 6 ਮਹੀਨਿਆਂ ਦੀ ਕਣਕ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਜਨਤਾ ਵਿਚ ਆਧਾਰ ਗਵਾਅ ਚੁੱਕੀਆਂ ਵਿਰੋਧੀ ਧਿਰਾਂ ਵੱਲੋਂ ਪ੍ਰਚਾਰਿਆ ਜਾ ਰਿਹਾ ਸੀ ਕਿ ਕੈਪਟਨ ਸਰਕਾਰ ਸਸਤੀ ਕਣਕ ਸਕੀਮ ਬੰਦ ਕੀਤੀ ਜਾ ਰਹੀ ਹੈ ਅਤੇ ਗਰੀਬਾਂ ਨੂੰ ਹੁਣ ਸਸਤੀ ਕਣਕ ਨਹੀਂ ਮਿਲੇਗੀ ਪਰ ਕੈਪਟਨ ਸਰਕਾਰ ਨੇ ਜਨਤਾ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰਨ ਲਈ ਆਪਣੇ ਵਿਸ਼ੇਸ਼ ਯਤਨ ਆਰੰਭੇ ਹੋਏ ਹਨ  ਉਹਨਾਂ ਦੱਸਿਆ ਕਿ ਅੱਜ ਵੰਡੀ ਗਈ ਕਣਕ ਨੂੰ ਲੈ ਕੇ ਲਾਭਪਾਤਰੀਆਂ ਵਿਚ ਖੁਸ਼ੀ ਦੀ ਲਹਿਰ ਸੀ ਅਤੇ ਉਹਨਾਂ ਨੇ ਕੈਪਟਨ ਸਰਕਾਰ ਦੀ ਵਚਨਬੱਧਤਾ ‘ਤੇ ਆਪਣਾ ਭਰੋਸਾ ਪ੍ਰਗਟ ਕਰਦਿਆਂ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਪਿੰਡ ਦੇ ਲੋਕਾਂ ਨੇ ਹਲਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਤੇ ਮੈਡਮ ਪਰਮਜੀਤ ਕੌਰ ਦਾ ਕਣਕ ਵੰਡਣ ਤੇ ਧੰਨਵਾਦ ਕੀਤਾ। ਇਸ ਮੌਕੇ ਇੰਸਪੈਕਟਰ ਦੇਵ ਰਤਨ ਤੇ ਇੰਸਪੈਕਟਰ ਬਲਪ੍ਰਤਾਪ ਸਿੰਘ ਨੇ ਦੱਸਿਆ ਕੇ ਅੱਜ ਪਿੰਡ ਕਪੂਰੇ ਦੇ 540 ਦੇ ਕਰੀਬ ਨੀਲੇ ਕਾਰਡ ਹੋਲਡਰਾਂ ਨੂੰ ਕਣਕ ਦਿੱਤੀ ਜਾ ਰਹੀ ਹੈ। ਸਾਬਕਾ ਸਰਪੰਚ ਗੁਰਮੁੱਖ ਸਿੰਘ ਕਪੂਰੇ,ਮਦਨ ਲਾਲ, ਦਿਲਬਾਗ ਸਿੰਘ,ਭਜਨ ਸਿੰਘ, ਵਰਿੰਦਰ ਸਿੰਘ,ਭੋਲਾ ਸਿੰਘ,ਸੇਬੀ ਸਿੰਘ,ਜਰਨੈਲ ਸਿੰਘ ਨੰਬਰਦਾਰ,ਸੁਰਜੀਤ ਸਿੰਘ ਫੋਜੀ,ਗੁਰਵਿੰਦਰ ਸਿੰਘ ਨੰਬਰਦਾਰ,ਵਿਕਸੀ ਸਿੰਘ,ਬਲਜੀਤ ਸਿੰਘ ਜੋਹਲ,ਜਸਪਾਲ ਕੌਰ,ਪਵਨਦੀਪ ਕੌਰ ਬਾਵਾ,ਪਰਮਜੀਤ ਕੌਰ , ਅੰਗੇਰਜ ਸਿੰਘ ਗੇਜੀ,ਜਗਦੇਵ ਸਿੰਘ,ਵਿਜੈ ਬਾਵਾ ,ਜਸਵਿੰਦਰ ਕੌਰ,ਕੁਲਦੀਪ  ਸਿੰਘ,ਕੁਲਵਿੰਦਰ ਸਿੰਘ ,ਸੁੱਖਦੇਵ ਸਿੰਘ, ਜਸਵੀਰ ਕੌਰ,ਜਸਵਿੰਦਰ ਕੌਰ, ਪਿੰਦਾ ਸਿੰਘ,ਹਰਜਿੰਦਰ ਸਿੰਘ, ਜੋਗਾ,ਰੇਸਮਲਾਲ ਡੀਪੂ ਹੋਲਡਰ, ਆਦਿ ਹਾਜ਼ਰ ਸਨ।