ਡਿਪਟੀ ਕਮਿਸ਼ਨਰ ਨੇ ਆਜ਼ਾਦੀ ਦਿਵਸ ਮੌਕੇ ਅਧਿਕਾਰੀਆਂ ਅਤੇ ਬੱਚਿਆਂ ਨੂੰ ਨਵ ਭਾਰਤ ਨਿਰਮਾਣ ਦਾ ਦਿਵਾਇਆ ਪ੍ਰਣ

ਮੋਗਾ 17 ਅਗਸਤ: (ਜਸ਼ਨ)-ਦੇਸ਼ ਦੀ ਆਜ਼ਾਦੀ ਲਈ ‘ਭਾਰਤ ਛੱਡੋ ਅੰਦੋਲਨ’ (1942-1947) ਭਾਰਤੀ ਇਤਿਹਾਸ ‘ਚ ਇੱਕ ਮੀਲ ਪੱਥਰ ਸਾਬਿਤ ਹੋਇਆ ਹੈ ਅਤੇ ਇਸ ਅੰਦੋਲਨ ਨੂੰ ‘ਅਗਸਤ ਕ੍ਰਾਂਤੀਕਾਰੀ ਅੰਦੋਲਨ ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ 71ਵੇਂ ਆਜ਼ਾਦੀ ਦਿਵਸ ‘ਤੇ ‘ਨਵ ਭਾਰਤ ਸੰਕਲਪ‘ ਪੁਰਵ ਮਨਾਉਣ ਲਈ ਹਾਜ਼ਰ ਸਮੂਹ ਅਧਿਕਾਰੀਆਂ,ਕ੍ਰਮਚਾਰੀਆਂ ਅਤੇ ਸਕੂਲੀ ਬੱਚਿਆਂ ਨੂੰ ਦੇਸ਼ ਤੇ ਸਮਾਜ ਲਈ ਛੇ ਬੁਰਾਈਆਂ ਗੰਦਗੀ, ਗਰੀਬੀ, ਭਿ੍ਰਸ਼ਟਾਚਾਰ, ਅੱਤਵਾਦ, ਜਾਤੀਵਾਦ ਅਤੇ ਨਸਲਵਾਦ ਨੂੰ ਖਤਮ ਕਰਕੇ ਇੱਕ ਨਵ ਭਾਰਤ ਨਿਰਮਾਣ ਕਰਨ ਦਾ ਪ੍ਰਣ ਦਿਵਾਉਣ ਉਪਰੰਤ ਦਿੱਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੁਤੰਤਰਤਾ ਸੰਗਰਾਮੀਆਂ ਨੇ 9 ਅਗਸਤ, 1942 ਨੂੰ ‘ਅੰਗਰੇਜੋ ਭਾਰਤ ਛੱਡੋ‘ ਲਹਿਰ ਦਾ ਆਗਾਜ਼ ਕੀਤਾ ਸੀ ਅਤੇ ਇਹ ਲਹਿਰ ਇੱਕ ਅੰਦੋਲਨ ਦੇ ਰੂਪ ਵਿੱਚ ਚੱਲੀ, ਜਿਸ ਨੇ 15 ਅਗਸਤ, 1947 ਨੂੰ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰ ਦਿੱਤਾ। ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਸਾਬਕਾ ਮੰਤਰੀ ਸ੍ਰੀਮਤੀ ਮਾਲਤੀ ਥਾਪਰ, ਵਿਧਾਇਕ ਹਰਜੋਤ ਕਮਲ ਦੀ ਧਰਮ ਪਤਨੀ ਡਾ. ਰਾਜਿੰਦਰ ਕੌਰ ਕਮਲ, ਸੂਬਾ ਸਕੱਤਰ ਕਾਂਗਰਸ ਐਡਵੋਕੇਟ ਰਵਿੰਦਰ ਰਵੀ ਗਰੇਵਾਲ, ਜ਼ਿਲਾ ਪ੍ਰਧਾਨ ਕਾਂਗਰਸ ਕਰਨਲ ਬਾਬੂ ਸਿੰਘ, ਜਨਰਲ ਸਕੱਤਰ ਡਾ: ਤਾਰਾ ਸਿੰਘ ਸੰਧੂ, ਸ਼ਹਿਰੀ ਪ੍ਰਧਾਨ ਕਾਂਗਰਸ ਵਿਨੋਦ ਬਾਂਸਲ,ਸੀਨੀਅਰ ਕਾਂਗਰਸੀ ਆਗੂ ਜਗਸੀਰ ਸਿੰਘ ਸੀਰਾ ਚੱਕਰ, ਸੀਨੀਅਰ ਪੁਲਿਸ ਕਪਤਾਨ ਰਾਜ ਜੀਤ ਸਿੰਘ ਹੁੰਦਲ, ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ, ਐਡੀਸ਼ਨਲ ਸ਼ੈਸਨ ਜੱਜ ਰਾਜਿੰਦਰ ਅਗਰਵਾਲ, ਲਖਵਿੰਦਰ ਕੌਰ, ਚਰਨਜੀਤ ਅਰੋੜਾ ਤੇ ਤਰਸੇਮ ਮੰਗਲਾ (ਸਾਰੇ ਐਡੀਸ਼ਨਲ ਜ਼ਿਲਾ ਤੇ ਸ਼ੈਸਨ ਜੱਜ), ਮੈਡਮ ਦੀਪਤੀ ਗੁਪਤਾ ਚੀਫ਼ ਵਧੀਕ ਜ਼ਿਲਾ ਤੇ ਸ਼ੈਸ਼ਨ ਜੱਜ, ਐਸ. ਪੀ (ਹੈਡ) ਬਲਵੀਰ ਸਿੰਘ, ਸਹਾਇਕ ਕਮਿਸ਼ਨਰ ਹਰਪ੍ਰੀਤ ਸਿੰਘ ਅਟਵਾਲ, ਜ਼ਿਲਾ ਸਿੱਖਿਆ ਅਫ਼ਸਰ(ਸੈ ਤੇ ਐ) ਗੁਰਦਰਸ਼ਨ ਸਿੰਘ ਬਰਾੜ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਸਕੂਲ ਮੁਖੀ ਅਤੇ ਵੱਡੀ ਗਿਣਤੀ ‘ਚ ਵਿਦਿਆਰਥੀ ਹਾਜ਼ਰ ਸਨ।