ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਨੇ ਸਮਾਲਸਰ ਦਾ ਵਾਧੂ ਚਾਰਜ ਸੰਭਾਲਿਆ

ਮੋਗਾ,17ਅਗਸਤ(ਗਗਨਦੀਪ, ਸਮਾਲਸਰ ): ਨਾਇਬ ਤਹਿਸੀਲਦਾਰ ਗੁਰਮੀਤ ਸਿੰਘ ਨੇ ਸਬ ਤਹਿਸੀਲ ਸਮਾਲਸਰ ਦਾ ਵਾਧੂ ਚਾਰਜ ਸੰਭਾਲ ਲਿਆ। ਉਨਾਂ ਕੋਲ ਪਹਿਲਾਂ ਤਹਿਸੀਲ ਬਾਘਾ ਪੁਰਾਣਾ ਦਾ ਵੀ ਚਾਰਜ ਹੈ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਹੋਏ ਉਨਾਂ ਦੱਸਿਆ ਕਿ ਮੋਗਾ ਜਿਲਾ ਮੇਰਾ ਆਪਣਾ ਹੈ ਕਿਉਕਿਂ ਮੈਂ ਇੱਥੋਂ ਦਾ ਹੀ ਰਹਿਣ ਵਾਲਾ ਹਾਂ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਮਕਸਦ ਇਮਾਨਦਾਰੀ ਅਤੇ ਨਿਰਪੱਖਤਾ ਨਾਲ ਲੋਕਾਂ ਦੇ ਕੰਮ ਸਿਰੇ ਚੜਾਉਣਾ ਹੋਵੇਗਾ। ਕਿਸੇ ਵੀ ਵਿਅਕਤੀ ਵਿਸ਼ੇਸ਼ ਨੂੰ ਪ੍ਰਮੁੱਖਤਾ ਨਾ ਦਿੰਦੇ ਹੋਏ ਹਰ ਆਮ ਖਾਸ ਦੇ ਕੰਮ ਬਰਾਬਰ ਸਮੇਂ ਵਿੱਚ ਤੇਜੀ ਨਾਲ ਨਿਪਟਾਉਣ ਦੀ ਸਾਡੀ ਕੋਸ਼ਿਸ਼ ਰਹੇਗੀ। ਉਨਾਂ ਕਿਹਾ ਕਿ ਜੇਕਰ ਕਿਸੇ ਵਿਅਕਤੀ ਨੂੰ ਸਾਡੇ ਕੰਮ ਪ੍ਰਤੀ ਕਿਸੇ ਵੀ ਤਰਾਂ ਦੀ ਸ਼ਿਕਾਇਤ ਹੋਵੇ ਤਾਂ ਬੇਝਿਜਕ ਆ ਕੇ ਮੈਨੂੰ ਬਾਘਾ ਪੁਰਾਣਾ ਜਾਂ ਸਮਾਲਸਰ ਦੇ ਦਫਤਰ ਵਿੱਚ ਮਿਲਿਆ ਜਾ ਸਕਦਾ ਹੈ। ਉਨਾਂ ਪਟਵਾਰ ਖਾਨਾ ਅਤੇ ਸਬ ਤਹਿਸੀਲ ਵਾਲੀ ਬਿਲਡਿੰਗ ਦਾ ਮੁਆਇਨਾ ਕਰਕੇ ਕਰਮਚਾਰੀਆਂ ਅਤੇ ਪਟਵਾਰੀਆਂ ਨੂੰ ਹਦਾਇਤ ਕੀਤੀ ਕਿ ਬਾਥਰੂਮਾਂ ਦੀ ਮੁਰੰਮਤ ਜਲਦ ਕਰਵਾਈ ਜਾਵੇ ਅਤੇ ਵਿਚਕਾਰ ਲੱਗੀ ਘਾਹ ਦੇ ਆਸ ਪਾਸ ਵਧੀਆ ਕਿਸਮ ਦੇ ਬੂਟੇ ਲਵਾਏ ਜਾਣ। ਇਸ ਮੌਕੇ ਰੀਡਰ ਗਰਮੇਜ ਸਿੰਘ, ਕਾਨੂੰਨਗੋ ਹਰਿੰਦਰਪਾਲ ਸਿੰਘ ਬੇਦੀ, ਸੁਖਵਿੰਦਰ ਸਿੰਘ, ਪਟਵਾਰੀ ਨਿਰਮਲ ਸਿੰਘ, ਕਿ੍ਰਸ਼ਨ ਸਿੰਘ, ਗੁਰਚਰਨ ਸਿੰਘ ਡਿਪਟੀ, ਗੁਰਚਰਨ ਸਿੰਘ ਸੇਖਾ, ਜਸਵੀਰ ਸਿੰਘ ਰੋਡੇ, ਸਰਪੰਚ ਸੁਖਮੰਦਰ ਸਿੰਘ ਕੋਠੇ, ਰਣਧੀਰ ਸਿੰਘ ਸਮਾਲਸਰ ਖੁਰਦ, ਚੋਂਕੀਦਾਰ ਕੂਜਾ ਸਿੰਘ ਆਦਿ ਤੋਂ ਇਲਾਵਾ ਸਬ ਤਹਿਸੀਲ ਦਾ ਸਮੂਹ ਸਟਾਫ ਅਤੇ ਹੋਰ ਪਤਵੰਤੇ ਹਾਜਰ ਸਨ।