ਸਾਬਕਾ ਸਰਪੰਚ ਨੱਥਾ ਸਿੰਘ ਜਲਾਲਾਬਾਦ ਨੇ ਦਿੱਤੀਆਂ ਦੇਸ਼ ਵਾਸੀਆਂ ਨੂੰ 71ਵੇਂ ਆਜ਼ਾਦੀ ਦਿਵਸ ਦੀਆਂ ਸ਼ੁਭਕਾਮਨਾਵਾਂ
ਮੋਗਾ,15 ਅਗਸਤ (ਜਸ਼ਨ)- ਮੋਗਾ ਜ਼ਿਲਾ ਦੇ ਹਲਕਾ ਧਰਮਕੋਟ ਦੇ ਪਿੰਡ ਜਲਾਲਾਬਾਦ ਪੂਰਬੀ ਦੇ ਸਾਬਕਾ ਸਰਪੰਚ ਨੱਥਾ ਸਿੰਘ ਜਲਾਲਾਬਾਦ ਨੇ ਦੇਸ਼ ਵਾਸੀਆਂ ਨੂੰ 71ਵੇਂ ਆਜ਼ਾਦੀ ਦਿਵਸ ਦੀ ਵਧਾਈ ਦਿੰਦਿਆਂ ਆਖਿਆ ਕਿ ਦੇਸ਼ ਲਈ ਹੱਸ ਹੱਸ ਕੇ ਜਾਨਾਂ ਵਾਰਨ ਵਾਲੇ ਸ਼ਹੀਦਾਂ ’ਤੇ ਸਮੂਹ ਦੇਸ਼ਵਾਸੀਆਂ ਨੂੰ ਮਾਣ ਹੈ ਇਸੇ ਕਰਕੇ ਹਰ ਸਾਲ ਆਜ਼ਾਦੀ ਦਿਹਾੜੇ ’ਤੇ ਦੇਸ਼ ਵਾਸੀ ਫ਼ਖਰ ਨਾਲ ਸ਼ਹੀਦਾਂ ਦੀਆਂ ਪ੍ਰਾਪਤੀਆਂ ’ਤੇ ਮਾਣ ਮਹਿਸੂਸ ਕਰਦੇ ਹਨ । ਉਹਨਾਂ ਆਖਿਆ ਕਿ ਜਿਥੇ ਸ਼ਹੀਦਾਂ ਨੇ ਆਪਣਾ ਲਹੂ ਡੋਲ ਕੇ ਸਾਨੂੰ ਹੱਕਾਂ ਦੀ ਪ੍ਰਾਪਤੀ ਕਰਵਾਈ ਉਥੇ ਦੇਸ਼ ਪ੍ਰਤੀ ਸਾਡੇ ਫਰਜ਼ ਵੀ ਸਾਨੂੰ ਕੁਝ ਕਰ ਗੁਜ਼ਰਨ ਲਈ ਪ੍ਰੇਰਦੇ ਹਨ । ਉਹਨਾਂ ਆਖਿਆ ਕਿ ਜਿੱਥੇ ਸਿਆਸੀ ਆਗੂਆਂ ਨੂੰ ਦੇਸ਼ ਨੂੰ ਹੋਰ ਅੱਗੇ ਲੈ ਜਾਣ ਲਈ ਉਸਾਰੂ ਨੀਤੀਆਂ ਅਪਣਾਉਣ ਦੀ ਲੋੜ ਹੈ ਉੱਥੇ ਨੌਜਵਾਨ ਪੀੜੀ ਨੂੰ ਹੱਥੀਂ ਕਿਰਤ ਕਰਦਿਆਂ ਹੁਨਰਮੰਦ ਬਣ ਕੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜਬੂਤ ਕਰਨ ਲਈ ਦਿ੍ਰੜ ਸੰਕਲਪ ਹੋਣਾ ਪਵੇਗਾ। ਉਹਨਾਂ ਆਖਿਆ ਕਿ ਹਲਕੇ ਧਰਮ੍ਰਕੋਟ ਦੇ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਅਗਵਾਈ ਵਿਚ ਹਲਕਾ ਧਰਮਕੋਟ ਦੇ ਵਿਕਾਸ ਲਈ ਹਲਕੇ ਦੇ ਸਮੂਹ ਪਤਵੰਤੇ ਅਤੇ ਆਮ ਲੋਕ ਕਾਕਾ ਲੋਹਗੜ ਨਾਲ ਰਲ ਕੇ ਕੰਮ ਕਰਦਿਆਂ ਹਲਕੇ ਦੀ ਨੁਹਾਰ ਬਦਲਣਗੇ।