ਮਹਾਤਮਾਂ ਗਾਂਧੀ ਅਤੇ ਕਾਂਗਰਸ ਨੇ ਲੋਕਾਂ ਅੰਦਰ ਆਜ਼ਾਦੀ ਪ੍ਰਤੀ ਭਾਵਨਾ ਪੈਦਾ ਕਰਨ ’ਚ ਵੱਡਾ ਯੋਗਦਾਨ ਪਾਇਆ-ਵੀਰਪਾਲ ਕੌਰ ਜੌਹਲ

ਮੋਗਾ, 13 ਅਗਸਤ (ਜਸ਼ਨ)- ਮਹਿਲਾ ਕਾਂਗਰਸ ਮੋਗਾ ਦੀ ਜ਼ਿਲਾ ਪ੍ਰਧਾਨ ਵੀਰਪਾਲ ਕੌਰ ਜੌਹਲ ਨੇ ਆਜ਼ਾਦੀ ਦਿਹਾੜੇ ਦੀਆਂ ਮੋਗਾ ਵਾਸੀਆਂ ਨੂੰ ਵਧਾਈ ਦਿੰਦਿਆਂ  ਆਖਿਆ ਕਿ ਮਹਾਤਮਾਂ ਗਾਂਧੀ ਅਤੇ ਕਾਂਗਰਸ ਨੇ ਲੋਕਾਂ ਅੰਦਰ ਆਜ਼ਾਦੀ ਪ੍ਰਤੀ ਭਾਵਨਾ ਪੈਦਾ ਕਰਨ ’ਚ ਵੱਡਾ ਯੋਗਦਾਨ ਪਾਇਆ। ਉਹਨਾਂ ਆਖਿਆ ਕਿ ਅੰਗਰੇਜ਼ਾਂ ਦੇ ਜ਼ੁਲਮਾਂ ਖਿਲਾਫ਼ ਭਾਰਤ ਦੇ ਵੱਖ ਵੱਖ ਸੂਬਿਆਂ ਵਿਚੋਂ ਉੱਠੀਆਂ ਲਹਿਰਾਂ ਨਾਲ ਜੁੜੇ ਸਮੁੱਚੇ ਆਜ਼ਾਦੀ ਘੁਲਾਟੀਆਂ ਦੀ ਦੇਣ ਨੂੰ ਸਿਜਦਾ ਕਰਦਿਆਂ ਅਜੋਕੇ ਸਮੇਂ ਵਿਚ ਦੇਸ਼ ਪ੍ਰਤੀ ਸਮਰਪਿਤ ਹੋਣ ਦੀ ਲੋੜ ਹੈ । ਉਹਨਾਂ ਆਖਿਆ ਕਿ ਚੰਦਰ ਸ਼ੇਖਰ ਆਜ਼ਾਦ,ਸ਼ਹੀਦ ਭਗਤ ਸਿੰਘ,ਕਰਤਾਰ ਸਿੰਘ ਸਰਾਭਾ ਅਤੇ ਸ਼ਹੀਦ ੳੂਦਮ ਸਿੰਘ ਆਦਿ ਵੱਲੋਂ ਜਾਨਾਂ ਵਾਰ ਕੇ ਦੇਸ਼ਵਾਸੀਆਂ ਨੂੰ ਬਖਸ਼ੀ ਮਹਿੰਗੇ ਮੁੱਲ ਦੀ ਆਜ਼ਾਦੀ ਨੂੰ ਸੰਭਾਲ ਕੇ ਰੱਖਣ ਲਈ ਅਜੋਕੇ ਸਮੇਂ ਵਿਚ ਫਿਰਕੂਵਾਦ ,ਬੇਰੋਜ਼ਗਾਰੀ ,ਭਿ੍ਰਸ਼ਟਾਚਾਰ ਅਤੇ ਗਰੀਬੀ ਆਦਿ ਚੁਣੌਤੀਆਂ ਖਿਲਾਫ਼ ਮੁੜ ਤੋਂ ਜੇਹਾਦ ਛੇੜਨ ਦੀ ਲੋੜ ਹੈ । ਵੀਰਪਾਲ ਕੌਰ ਜੌਹਲ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਗੱਲਬਾਤ ਕਰਦਿਆਂ ਆਖਿਆ ਕਿ 1942 ਵਿਚ ਆਰੰਭ ਹੋਏ ‘ਭਾਰਤ ਛੱਡੋ ਅੰਦੋਲਨ’ ਦੀ 75ਵੀਂ ਵਰੇਗੰਢ ਸਾਡੇ ਸਭਨਾਂ ਲਈ ਪ੍ਰੇਰਨਾ ਸਰੋਤ ਹੈ ਜੋ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਦੇ ਦੇਸ਼ ਦੇ ਨਿਰਮਾਣ ਲਈ ਨਿਰਸਵਾਰਥ ਦੇਸ਼ ਸੇਵਾ ਲਈ ਉਤਸ਼ਾਹਤ ਕਰਦੀ ਹੈ।