ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਵੱਲੋਂ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮਾਗਮ 31 ਅਕਤੂਬਰ ਨੂੰ 

ਮੋਗਾ,11 ਅਗਸਤ (ਜਸ਼ਨ)- ਇਸ  ਕਾਂਗਰਸ ਕਮੇਟੀ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਵੱਲੋਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੋਗਾ ਫਿਰੋਜ਼ਪੁਰ ਰੋਡ ’ਤੇ ਸਥਿਤ ਵਿੰਡਸਰ ਗਾਰਡਨ ਰਿਜ਼ੋਰਟ ਵਿਖੇ 31 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ । ਇਸ ਨੇਕ ਕਾਰਜ ਲਈ ਵਿਨੋਦ ਬਾਂਸਲ ਵੱਲੋਂ ਸਮੂਹ ਮੋਗਾ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੋ ਵੀ ਲੋੜਵੰਦ ਪਰਿਵਾਰ ਆਪਣੀ ਲੜਕੀ ਦਾ ਵਿਆਹ ਕਰਨ ਵਿਚ ਅਸਮਰੱਥ ਹਨ ਉਹ ਆਪਣਾ ਨਾਮ ਅਤੇ ਪਤਾ 15 ਸਤੰਬਰ ਤੱਕ ਦਰਜ ਕਰਵਾ ਦੇਣ ਤਾਂ ਕਿ ਲੜਕੀਆਂ ਨੂੰ ਵਿਆਹ ਮੌਕੇ ਘਰੇਲੂ ਵਰਤੋਂ ਦਾ ਸਮਾਨ ਦੇਣ ਦੇ ਪ੍ਰਬੰਧ ਕੀਤੇ ਜਾ ਸਕਣ। ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦਾ ਸੱਭਿਆਚਾਰ ਹੈ ਕਿ ‘ਧੀਆਂ ਸਭ ਦੀਆਂ ਸਾਂਝੀਆਂ ’ ਹੰੁਦੀਆਂ ਨੇ ਅਤੇ ਇਸ ਮਕਸਦ ਨੂੰ ਪੂਰਾ ਕਰਨ ਲਈ ਉਹਨਾਂ ਵੱਲੋਂ 31 ਅਕਤੂਬਰ ਨੂੰ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਾਰਜ ਕਰਵਾਏ ਜਾ ਰਹੇ ਹਨ ਤਾਂ ਕਿ ਗਰੀਬ ਮਾਪਿਆਂ ਦੇ ਸਿਰ ਤੋਂ ਲੜਕੀ ਦੇ ਵਿਆਹ ਦਾ ਬੋਝ ਉਤਾਰਿਆ ਜਾ ਸਕੇ। ਉਹਨਾਂ ਸਮੂਹ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਲੜਕੀਆਂ ਨੂੰ ਸਿੱਖਿਅਤ ਜ਼ਰੂਰ ਕਰਨ ਤਾਂ ਕਿ ਉਹ ਆਪਣੇ ਪੈਰਾਂ ਸਿਰ ਖੜੀਆਂ ਹੋ ਸਕਣ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਲੜਕੀਆਂ ਦੀ ਸਿੱਖਿਆ ਮੁੱਫਤ ਅਤੇ ਯਕੀਨੀ ਬਣਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਤਾਂ ਜੋ ਲੜਕੀਆਂ ਮਾਪਿਆਂ ’ਤੇ ਬੋਝ ਨਾ ਬਣ ਕੇ ਉਹਨਾਂ ਦਾ ਸਹਾਰਾ ਬਣਨ ।