ਪਿ੍ਰੰਸੀਪਲ ਭੁਪਿੰਦਰ ਕੌਰ ਸੰਧੂ ਨੇ ਮੈਰੀਟੋਰੀਅਸ ਸਕੂਲ ਲਈ ਚੁਣੀਆਂ ਤਿੰਨ ਵਿਦਿਆਰਥਣਾਂ ਨੂੰ ਦਿੱਤੀ ਵਧਾਈ 

ਮੋਗਾ,12 ਅਗਸਤ(ਜਸ਼ਨ):ਪਿ੍ਰੰਸੀਪਲ ਭੁਪਿੰਦਰ ਕੌਰ ਸੰਧੂ   ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿੰਡ ਘੱਲ ਕਲਾਂ ਦੀਆਂ ਤਿੰਨ ਲੜਕੀਆਂ ਅਮਨਦੀਪ ਕੌਰ, ਵੀਰਪਾਲ ਕੌਰ ਅਤੇ ਜਸਪ੍ਰੀਤ ਕੌਰ, ਜੋ ਘੱਲ ਕਲਾਂ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚੋਂ ਚੰਗੇ ਨੰਬਰ ਲੈ ਕੇ ਪਾਸ ਹੋਈਆਂ ਸਨ, ਨੇ ਕ੍ਰਮਵਾਰ ਜਿਲੇ ਵਿਚੋਂ 5ਵਾਂ ਰੈਂਕ, 7ਵਾਂ ਰੈਂਕ ਅਤੇ 75ਵਾਂ ਰੈਂਕ ਲੈਕੇ ਮੈਰੀਟੋਰੀਅਸ ਸਕੂਲ ਲੁਧਿਆਣਾ ਲਈ ਚੁਣੀਆਂ ਗਈਆਂ। ਇਨਾਂ ਲੜਕੀਆਂ ਨੇ ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮੈਰੀਟੋਰੀਅਸ ਸਕੂਲ ਲਈ ਪੇਪਰ ਦਿੱਤਾ ਸੀ, ਉਹ ਪਾਸ ਕਰਕੇ ਆਪਣੀਆਂ ਸੀਟਾਂ ਲੁਧਿਆਣਾ ਪੱਕੀਆਂ ਕਰ ਲਈਆਂ ਹਨ। ਇਸ ਮੌਕੇ ਸਕੂਲ ਅਤੇ ਲੈਕਚਰਾਰ ਕੇਵਲ ਸਿੰਘ ਨੇ ਵਿਦਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਕੂਲ ਸਟਾਫ ਦੀ ਮਿਹਨਤ ਸਦਕਾ ਵਿਦਿਆਰਥੀ ਪੜਾਈ, ਖੇਡਾਂ, ਗੁਣਾਤਮਿਕ ਮੁਕਾਬਲਿਆਂ ਅਤੇ ਹੋਰ ਮੁਕਾਬਲਿਆਂ ’ਚ ਕਾਫੀ ਮੱਲਾਂ ਮਾਰ ਰਹੇ ਹਨ।