ਆਦਰਸ਼ ਸਕੂਲ ਰਣਸੀਂਹ ਵਿੱਚ ਤੀਆਂ ਤੀਜ਼ ਦੀਆਂ ਮਨਾਈਆਂ, ਗਿੱਧੇ ਨੇ ਬੰਨਿਆ ਰੰਗ

ਮੋਗਾ,12 ਅਗਸਤ(ਜਸ਼ਨ):ਪੰਜਾਬ ਸਿੱਖਿਆ ਵਿਕਾਸ ਬੋਰਡ ਵੱਲੋਂ ਚਲਦੇ ਸ਼੍ਰੀ ਗੁਰੂ ਗੋਬਿੰਦ ਸਿੰਘ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਰਣਸੀਂਹ ਕਲਾਂ ਵਿੱਚ ਤੀਆਂ ਨੂੰ ਸਮਰਪਿਤ ਤੀਜ਼ ਦਿਹਾੜਾ ਮਨਾਇਆ ਗਿਆ। ਗੁਰੂ ਗੋਬਿੰਦ ਸਿੰਘ ਆਦਰਸ਼ ਸੀਨੀਅਰ ਸੈਕਡਰੀ ਸਕੂਲ ਰਣਸੀਂਹ ਖੁਰਦ ਵਿੱਚ ਮਨਾਏ ਗਏ ਤੀਜ਼ ਦਿਹਾੜੇ ਵਿੱਚ ਸਮਾਗਮ ਦਾ ਅਗਾਜ਼ ਕਰਦਿਆਂ ਪਿ੍ਰੰਸੀਪਲ ਹਰਸਿਮਰਨ ਰੰਧਾਵਾ ਨੇ ਹਾਜਰੀਨ ਨੂੰ ਸਕੂਲ ਦੀਆਂ ਖੇਡਾਂ ਤੇ ਪੜਾਈ ਵਿਚਲੀਆਂ ਪ੍ਰਾਪਤੀਆਂ ਤੋਂ ਜਾਣੂੰ ਕਰਵਾਇਆ ਤੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕੇ ਸੱਭਿਆਚਾਰ ਤੇ ਵਿਰਸੇ ਨਾਲ ਜੁੜੇ ਰਹਿਣਾ ਅਤਿ ਜਰੂਰੀ ਹੈ। ਤੀਆਂ  ਸਮਾਗਮ ਵਿੱਚ  ਸਕੂਲ ਦੀਆਂ ਵਿਦਿਆਰਥਣਾਂ ਨੇ ਕੋਰੀਓਗ੍ਰਾਫ਼ੀਆਂ,ਗੀਤ,ਡਾਂਸ ,ਗਿੱਧਾ,ਰਾਜਸਥਾਨੀ ਗੀਤ ਡਾਂਸ  ਆਦਿ ਦੀ ਪੇਸ਼ ਕਰਕੇ ਵਾਹ ਵਾਹ ਖੱਟੀ । ਮਹਿਮਾਨ ਆਈਟਮ ਜੁੱਤੀ ਕਸੂਰੀ ਪੈਰੀਂ ਨਾ ਪੂਰੀ ਗੀਤ ਤੇ ਕੋਰੀਓਗ੍ਰਾਫ਼ੀ ਵਿੱਚ ਨੰਨੇ ਮੁੰਨੇ ਕਲਾਕਾਰਾਂ ਨੇ ਖੂਬ ਪਿਆਰ ਖੱਟਿਆ। ਸੱਭਿਆਚਾਰਕ ਪ੍ਰਸ਼ਨੋਤਰੀ ਤੇ ਵਿਅਕਤੀਤਵ ਪੇਸ਼ਕਾਰੀ ਵਿੱਚ ਜਸਪ੍ਰੀਤ ਕੌਰ,ਜਸ਼ਨਦੀਪ ਕੌਰ ਤੇ ਰਾਜਦੀਪ ਕੌਰ ਪਹਿਲੇ ਦੂਜੇ ਤੇ ਤੀਜੇ ਸਥਾਨ ਤੇ ਰਹੀਆਂ ਅਤੇ ਜੈਸਮੀਨ ਕੌਰ ਦੀ ਵਿਸੇਸ਼ ਅਦਾਕਾਰੀ ਕਰਕੇ  ਮਿਸ ਤੀਜ਼ ਐਲਾਨੀ ਗਈ । ਜੱਜ ਦੀ ਭੁਮਿਕਾ ਰਾਜਵਿੰਦਰ ਰੌਂਤਾ ,ਮਨਜੀਤ ਕੌਰ, ਜਸਮੀਤ ਸਿੰਘ ,ਰਜਿੰਦਰ ਕੌਰ  ਨੇ ਨਿਭਾਈ। ਰਾਜਵਿੰਦਰ ਰੌਂਤਾ ਨੇ ਧੀਆਂ ਨੂੰ ਸਮਰਪਿਤ ਆਪਣਾ ਗੀਤ ਵੀ ਪੇਸ਼ ਕਰਕੇ ਰੰਗ ਬੰਨਿਆ।  ਸੰਸਥਾ ਦੇ  ਡਾਇਰੈਕਟਰ ਨਰਿੰਦਰ ਸਿੰਘ ਰੰਧਾਵਾ ਨੇ ਬੱਚਿਆਂ ਦੀ ਵਧੀਆ ਪੇਸ਼ਕਾਰੀ ਦੀ ਮੁਬਾਰਕ ਦਿੰਦਿਆ ਕਿਹਾ ਕਿ ਮੁਫ਼ਤ ਵਿੱਚ ਚੰਗੇਰੀ ਪੜਾਈ  ਦੇਣ ਦੇ ਨਾਲ ਨਾਲ  ਕਲਾ ਤੇ ਸੱਭਿਆਚਾਰ ਨਾਲ ਜੋੜਨਾ ਹੋਰ ਵੀ ਮਹੱਤਵਪੂਨ ਹੈ। ਇਸ ਸਮੇਂ ਨਿਰਮਲਜੀਤ ਕੌਰ ਰੰਧਾਂਵਾ,ਰੁਪਿੰਦਰ ਸਿੰਘ ਭੁੱਚਾ,ਸੁਰਜੀਤ ਸਿੰਘ ਪ੍ਰਧਾਨ,ਕੁਲਦੀਪ ਮੱਲਕੇ,ਅਮਨਦੀਪ ਕੌਰ,ਰਜਿੰਦਰ ਕੌਰ,ਸੁਖਦੀਪ ,ਗੁਰਪ੍ਰੀਤ ,ਬਲਜਿੰਦਰ ਸਿੰਘ ਸਮੇਤ ਸਮਹੂ  ਸਟਾਫ਼ ਤੇ ਵਿਦਿਆਰਥੀ ਮੌਜੂਦ ਸਨ। ਸਕੂਲ ਦੇ ਵਿਦਿਆਰਥੀਆਂ ਨੇ ਤੀਆਂ ਦੇ ਤਿਉਹਾਰ ਦਾ ਪੂਰਾ ਰੰਗ ਤੇ ਆਨੰਦ ਮਾਣਿਆਂ। ਪਿ੍ਰੰਸੀਪਲ ਹਰਸਿਮਰਨ ਰੰਧਾਵਾ, ਡਾਇਰੈਕਟਰ ਨਰਿੰਦਰ ਸਿੰਘ ਰੰਧਾਵਾ,ਦਿਲਰਾਜ  ਖੰਗੂੜਾ ਤੇ ਜਸਮੀਤ ਸਿੰਘ ਨੇ ਜੇਤੂਆਂ ਤੇ ਪਾਹੁੰਚੀਆਂ ਸਖਸ਼ੀਅਤਾਂ ਨੂੰ ਯਾਦਗਰੀ ਚਿੰਨਾਂ ਨਾਲ ਸਨਮਾਨਤ ਕੀਤਾ।