ਹੇਮਕੁੰਟ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

ਕੋਟ ਈਸੇ ਖਾਂ,12 ਅਗਸਤ (ਪੱਤਰ ਪਰੇਰਕ)-ਸ੍ਰੀ ਹੇਮਕੁੰਟ ਸੀਨੀ.ਸੈਕੰ.ਸਕੂਲ ਵਿਖੇ ਅੱਜ ਸਕੂਲ ਮੈਨੇਜਮੈਂਟ ਕਮੇਟੀ ਵੱਲੋਂ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਨੰਨੇ-ਮੁਂੰਨੇ ਬੱਚੇ ਸ੍ਰੀ ਕਿ੍ਰਸ਼ਨ ਅਤੇ ਰਾਧਾ ਦੇ ਰੂਪ ਵਿੱਚ ਸਜੇ ਹੋਏ ਸਨ। ਸੰਸਿਤਕ ਪੌਸ਼ਾਕਾਂ ਵਿਚ ਸੱਜੇ ਨੰਨੇ ਮੁੰਨੇ ਬੱਚਿਆਂ ਨੇ ਬਹੁਤ ਹੀ ਮਨਮੋਹਕ ਕੋਰਿਉਗ੍ਰਾਫੀਆਂ ’ਮਈਆਂ ਯਸ਼ੋਧਾ ਯੇ ਤੇਰਾ ਕਨਈਆ ਪਨਘਟ ਪੇ ਮੇਰੀ ਪਕੜੇ ਹੈ ਬਈਆਂ ਅਤੇ ’ਬਾਂਕਾਂ ਕਨਈਆ ਨਿਆਰਾ ਕਨੱਈਆ ਗੋਕੁਲ ਮੇਂ ਸਭ ਕਾ ਪਿਆਰਾ ਕਨਈਆ’ ਆਦਿ ਪੇਸ਼ਕਾਰੀ ਕਰਕੇ ਦਰਸ਼ਕਾਂ ਨੂੰ ਖੂਬ ਪ੍ਰਭਾਵਿਤ ਕੀਤਾ। ਇਸ ਮੌਕੇ ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ ਅਤੇ ਐੱਮ.ਡੀ.ਮੈਡਮ ਨੇ ਸਮੂਹ ਸਟਾਫ ਨੇ ਬੱਚਿਆਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੰਦਿਆ ਸੁਨੇਹਾ ਦਿੱਤਾ ਕਿ ਸਾਨੂੰ ਕਰਮ ਕਰਦੇ ਰਹਿਣਾ ਚਾਹੀਦਾ ਹੈ, ਪਰ ਫਲ ਦੀ ਇੱਛਾ ਨਹੀਂ ਰੱਖਣੀ ਚਾਹੀਦੀ। ਇਸ ਮੌਕੇ ਸਕੂਲ ਦੇ ਪਿ੍ਰੰਸੀਪਲ ਮੈਡਮ ਨਮਰਤਾ ਭੱਲਾ ਨੇ ਬੱਚਿਆਂ ਦੀ ਪੇਸ਼ਕਸ਼ ਦੀ ਵਿਸ਼ੇਸ਼ ਸ਼ਲਾਘਾ ਕੀਤੀ।