ਹੇਮਕੁੰਟ ਸਕੂਲ ਦੇ ਐੱਨ.ਸੀ.ਸੀ ਕੈਡਿਟਸ ਕੈਂਪ ਲਈ ਰਵਾਨਾ

ਕੋਟ ਈਸੇ ਖਾਂ,12 ਅਗਸਤ (ਪੱਤਰ ਪਰੇਰਕ)-13 ਪੰਜਾਬ ਬਟਾਲੀਅਨ ਫਿਰੋਜ਼ਪੁਰ ਕਰਨਲ ਪੁਨੀਤ ਦੱਤ ਅਤੇ ਐਡਮ ਆਸ਼ੀਸ ਕੋਹਲੀ ਦੀ ਯੋਗ ਅਗਵਾਈ ਹੇਠ ਮਲੋਟ ਵਿਖੇ ਐੱਨ.ਸੀ.ਸੀ ਕੈਂਪ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਸ਼੍ਰੀ ਹੇਮਕੁੰਟ ਸੀਨੀ.ਸੈਕੰ. ਸਕੂਲ ਕੋਟ ਈਸੇ ਖਾਂ ਐੱਨ.ਸੀ.ਸੀ ਦੇ 22 ਕੈਡਿਟਸ ਦੇ ਨਾਲ ਕੇਅਰ ਟੇਕਰ ਅਰਵਿੰਦਰ ਸਿੰਘ ਕੈਂਪ ਲਈ ਰਵਾਨਾ ਹੋਏ। ਹੇਮਕੁੰਟ ਸੰਸਥਾਵਾਂ ਦੇ ਚੇਅਰਮੈਨ ਕੁਲਵੰਤ ਸਿੰਘ ਸੰਧੂ, ਐੱਮ.ਡੀ.ਮੈਡਮ ਰਣਜੀਤ ਕੌਰ ਸੰਧੂ ਅਤੇ ਸਕੂਲ ਸਟਾਫ ਨੇ ਕੈਡਿਟਸ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਅਤੇ ਪੂਰੇ  ਕੈਂਪ ਵਿੱਚ ਚੰਗੀ ਪਰਫਾਰਮੈਂਸ ਦੇਣ ਲਈ ਪ੍ਰੇਰਿਤ ਕੀਤਾ।