ਨੈਸ਼ਨਲ ਡੀ-ਵਾਰਮਿੰਗ ਦਿਵਸ ਮਨਾਇਆ
ਮੋਗਾ,12 ਅਗਸਤ (ਜਸ਼ਨ)- ਜ਼ਿਲ੍ਹੇ ਅੰਦਰ 2 ਤੋਂ 19 ਸਾਲ ਤੱਕ ਦੇ ਬੱਚਿਆਂ ਨੂੰ ਪੇਟ ਦੇ ਕੀੜੇ ਮਾਰਨ ਲਈ ਐਲਬੈਡਾਂਜੋਲ ਦੀਆਂ ਗੋਲੀਆਂ ਖਵਾਈਆਂ ਜਾਣਗੀਆਂ ਅਤੇ 1-2 ਸਾਲ ਤੱਕ ਦੇ ਬੱਚਿਆਂ ਨੂੰ ਪੀਣ ਵਾਲੀ ਦਵਾਈ ਪਿਲਾਈ ਜਾਵੇਗੀ। ਇਸੇ ਤਹਿਤ ਅੱਜ ਰਜਿੰਦਰਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿੱਚ ਨੈਸ਼ਨਲ ਡੀ ਵਾਰਮਿਗ ਦਿਵਸ ਦੀ ਸ਼ੁਰੂਆਤ ਕੀਤੀ। ਇਸ ਮੌਕੇ ਬੱਚਿਆਂ ਨੂੰ ਐਲਬੈਡਾਂਜੋਲ ਪੇਟ ਦੇ ਕੀੜੇ ਖਤਮ ਕਰਨ ਵਾਲੀਆਂ ਗੋਲੀਆਂ ਦਿੱਤੀਆਂ ਗਈਆਂ। ਇਸ ਮੌਕੇ ਡਾ. ਸੇਤੀਆ ਨੇ ਬੱਚਿਆਂ ਨੂੰ ਘਰੇਲੂ ਅਤੇ ਸਾਫ-ਸੁਥਰਾ ਖਾਣਾ-ਖਾਣ ਲਈ ਪ੍ਰੇਰਿਆ ਅਤੇ ਹੋਰ ਨੁਕਤੇ ਸਾਂਝੇ ਕੀਤੇ। ਇਸ ਮੌਕੇ ਡਾ. ਮਨੀਸ਼ ਅਰੋੜਾ ਜ਼ਿਲ੍ਹਾ ਐਪਡੀਮੋਲੋਜਿਸਟ ਨੇ ਜਾਣਕਾਰੀ ਦਿੰਦੇ ਹੋਏ ਕਿ ਇਹ ਗੋਲੀ ਚਬਾ ਕੇ ਪਾਣੀ ਨਾਲ ਦਿੱਤੀ ਜਾਵੇ ਅਤੇ ਗੋਲੀ ਆਪਣੇ ਸਾਹਮਣੇ ਖਾਣਾ ਖਾਣ ਤੋਂ ਬਾਅਦ ਹੀ ਬੱਚੇ ਨੂੰ ਖਵਾਉਣਾ ਯਕੀਨੀ ਬਣਾਇਆ ਜਾਵੇ। ਡਾ. ਅਰੋੜਾ ਨੇ ਦੱਸਿਆ ਕਿ ਗੋਲੀ ਖਵਾਉਣ ਨਾਲ ਪੇਟ ਦੇ ਕੀੜੇ ਖਤਮ ਹੋ ਜਾਂਦੇ ਹਨ। ਇਸ ਮੌਕੇ ਮੈਨੇਜਿਗ ਡਾਇਰੈਕਟਰ ਮੈਡਮ ਸੀਮਾ ਸ਼ਰਮਾ, ਪਿ੍ਰੰਸੀਪਲ ਨਰਿੰਦਰ ਪਾਲ, ਬਲਜੀਤ ਸਿੰਘ, ਅੰਮਿ੍ਰਤ ਸ਼ਰਮਾ ਦਫਤਰ ਸਿਵਲ ਸਰਜਨ ਮੋਗਾ ਵੀ ਹਾਜ਼ਰ ਸਨ।