ਸੜਕ ਹਾਦਸੇ ਦੌਰਾਨ ਕਮਾਲਕੇ ਵਿਖੇ ਸਕੂਲੀ ਵਿਦਿਆਰਥੀ ਦੀ ਮੌਤ
ਧਰਮਕੋਟ ,11 ਅਗਸਤ (ਜਸ਼ਨ)-ਧਰਮਕੋਟ ਦੇ ਲਾਗਲੇ ਪਿੰਡ ਕਮਾਲਕੇ ਵਿਖੇ ਅੱਜ ਸਵੇਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਬਾਹਰ ਹੋਏ ਭਿਆਨਕ ਸੜਕ ਹਾਦਸੇੇ ਦੌਰਾਨ ਸਕੂਲੀ ਵਿਦਿਆਰਥੀ ਦੀ ਮੌਕੇ ’ਤੇ ਮੌਤ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਭੋਡੀਵਾਲ ਦਾ 18 ਸਾਲਾ ਹਰਮਨਪ੍ਰੀਤ ਸਿੰਘ ਸਪੁੱਤਰ ਅਮਰਜੀਤ ਸਿੰਘ ਜੋ ਕਿ ਆਪਣੇ ਮੋਟਰਸਾਇਕਲ ’ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਮਾਲ ਕੇ ਪੜਨ ਆ ਰਿਹਾ ਸੀ । ਹਰਮਨਪ੍ਰੀਤ ਸਿੰਘ ਗਿਆਰਵੀਂ ਕਲਾਸ ਦਾ ਵਿਦਿਆਰਥੀ ਸੀ ਅਤੇ ਜਦ ਉਹ ਪੇਪਰ ਦੇਣ ਵਾਸਤੇ ਸਕੂਲ ਦੇ ਨੇੜੇ ਪਹੰੁਚਿਆ ਤਾਂ ਉਲਟ ਪਾਸੇ ਤੋਂ ਗਲਤ ਸਾਈਡ ’ਤੇ ਆ ਰਹੇ ਸਾਈਕਲ ਸਵਾਰ ਨਾਲ ਟਕਰਾਅ ਗਿਆ ਅਤੇ ਦੋਨੋਂ ਸਵਾਰ ਸੜਕ ’ਤੇ ਡਿੱਗ ਪਏ । ਇਹ ਸੜਕ ਜਲੰਧਰ ਤੋਂ ਮੋਗਾ ਤੱਕ ਚਾਰੀ ਮਾਰਗੀ ਬਣਨ ਕਰਕੇ ਇਕ ਪਾਸੇ ਤੋਂ ਬੰਦ ਕੀਤੀ ਹੋਈ ਹੈ । ਜਦੋਂ ਦੋਨੋਂ ਸਵਾਰ ਡਿੱਗੇ ਤਾਂ ਹਰਮਨਪ੍ਰੀਤ ਪਿਛੋਂ ਜਲੰਧਰ ਵਾਲੇ ਪਾਸੇ ਤੋਂ ਆ ਰਹੇ ਬੱਜਰੀ ਦੇ ਲੱਦੇ ਟਰੱਕ ਦੇ ਪਿਛਲੇ ਟਾਇਰ ਥੱਲੇ ਆ ਗਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪਿੰਡ ਦੇ ਲੋਕਾਂ ਨੇ ਟਰੱਕ ਡਰਾਈਵਰ ਨੂੰ ਫੜ ਲਿਆ ਪਰ ਉਹ ਭੱਜਣ ’ਚ ਸਫ਼ਲ ਹੋ ਗਿਆ। ਪੁਲਿਸ ਵੱਲੋਂ ਘਟਨਾ ਵਾਲੀ ਥਾਂ ’ਤੇ ਪਹੁੰਚ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਘਟਨਾ ਸਬੰਧੀ ਸਕੂਲ ਦੇ ਪਿ੍ਰੰਸੀਪਲ ਮੁਖਤਿਆਰ ਸਿੰਘ ਖਾਹਰਾ ਨੇ ‘ਸਾਡਾ ਮੋਗਾ ਡੌਟ ਕੌਮ ’ ਨੂੰ ਦੱਸਿਆ ਕਿ ਇਹ ਘਟਨਾ ਸਵੇਰੇ 7.50 ਮਿੰਟ ’ਤੇ ਵਾਪਰੀ ਜਦ ਉਹ ਸਕੂਲ ਵਿਚ ਸਨ । ਉਹਨਾਂ ਆਖਿਆ ਕਿ ਸਕੂਲ ਪ੍ਰਬੰਧਕਾਂ ਵੱਲੋਂ ਵਿਦਿਆਰਥੀਆਂ ਨੂੰ ਮੋਟਰਸਾਈਕਲ ਲਿਆਉਣ ’ਤੇ ਪੂਰੀ ਤਰਾਂ ਪਾਬੰਧੀ ਲਗਾਈ ਗਈ ਹੈ ਪਰ ਇਸ ਦੇ ਬਾਵਜੂਦ ਕਈ ਵਾਰ ਦੂਰ ਦੂਰਾਡੇ ਪਿੰਡਾਂ ਵਾਲੇ ਬੱਚੇ ਸਮੇਂ ਸਿਰ ਸਕੂਲ ਪਹੰੁਚਣ ਦੀ ਮਜਬੂਰੀ ਕਾਰਨ ਮੋਟਰਸਾਈਕਲ ਲੈ ਆਉਂਦੇ ਹਨ । ਉਹਨਾਂ ਇਸ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ । ਅੱਜ ਦੀ ਵਾਪਰੀ ਇਸ ਮੰਦਭਾਗੀ ਘਟਨਾਂ ਸਬੰਧੀ ਪ੍ਰਤੀਕਰਮ ਦਿੰਦਿਆਂ ਜ਼ਿਲਾ ਸਿੱਖਿਆ ਅਫਸਰ ਨੇ ਆਖਿਆ ਕਿ ਸਕੂਲਾਂ ਵਿਚ ਮੋਟਰਸਾਈਕਲ ’ਤੇ ਆਉਣ ਵਾਲੇ ਵਿਦਿਆਰਥੀਆਂ ’ਤੇ ਸਖਤਾਈ ਕਰਨ ਦੇ ਨਾਲ ਨਾਲ ਟੈ੍ਰਫਿਕ ਦੇ ਨਿਯਮਾਂ ਦੀ ਉਲੰਘਣਾ ਤੋਂ ਬੱਚਣ ਲਈ ਵੀ ਵਿਸ਼ੇਸ਼ ਮੁਹਿੰਮ ਚਲਾਈ ਜਾਵੇਗੀ ਤਾਂ ਕਿ ਕੀਮਤੀ ਜਾਨਾਂ ਬਚਾਈਆਂ ਜਾ ਸਕਣ ।