ਡਾ. ਗੁਰਮੀਤ ਸਿੰਘ ਨੇ ਡਾਇਰੈਕਟਰ ਪਸ਼ੂ ਪਾਲਣ ਮੋਗਾ ਦਾ ਚਾਰਜ ਸੰਭਾਲਿਆ
ਮੋਗਾ,11 ਅਗਸਤ (ਜਸ਼ਨ)-ਡਾ: ਗੁਰਮੀਤ ਸਿੰਘ ਸੀਨੀਅਰ ਵੈਟਰਨਰੀ ਅਫਸਰ ਜਗਰਾਉਂ ਨੇ ਬਤੌਰ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਮੋਗਾ ਦਾ ਚਾਰਜ ਸੰਭਾਲ ਲਿਆ ਹੈ ਅਤੇ ਉਨਾਂ ਨੇ ਜਿਲਾ ਮੋਗਾ ਦੇ ਵੈਟਰਨਰੀ ਅਫਸਰਾਂ ਨਾਲ ਵਿਭਾਗੀ ਕੰਮਾਂ ਦੀ ਸਮੱਖਿਆ ਕਰਨ ਸਬੰਧੀ ਆਪਣੀ ਮੀਟਿੰਗ ਕੀਤੀ। ਉਹਨਾਂ ਨੇ ਹਦਾਇਤ ਕੀਤੀ ਕਿ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਮਹਿਕਮੇ ਨਾਲ ਸਬੰਧਿਤ ਕੰਮਾਂ ਨੂੰ ਸੰਚਾਰੂ ਢੰਗ ਨਾਲ ਚਲਾਉਣ ਅਤੇ ਆਪਣੀ ਡਿਊਟੀ ਤੇ ਸਮੇਂ ਸਿਰ ਹਾਜਰੀ ਯਕੀਨੀ ਬਣਾਉਣ ਬਾਰੇ ਕਿਹਾ। ਮੀਟਿੰਗ ਵਿਚ ਉਹਨਾਂ ਵਿਭਾਗ ਦੁਆਰਾ ਚਲਾਈਆਂ ਜਾ ਰਹੀਆਂ ਸਕੀਮਾਂ ਜਿਵੇਂ ਕਿ ਹਰਡ ਰਜਿਸਟ੍ਰੇਸ਼ਨ, ਗੋਕਲ ਮਿਸ਼ਨ, ਗਲਘੋਟੂ ਵੈਕਸੀਨੇਸ਼ਨ ਅਤੇ ਮਨਸੂਈ ਗਰਭਦਾਨ ਸਬੰਧੀ ਕੰਮਾਂ ਦੀ ਸਮੱਖਿਆ ਕੀਤੀ। ਇਸ ਮੌਕੇ ਉਹਨਾਂ ਨੂੰ ਪੰਜਾਬ ਸਟੇਟ ਵੈਟਰਨਰੀ ਅਫਸਰ ਐਸੋਸੀਏਸ਼ਨ ਦੇ ਜਰਨਲ ਸਕੱਤਰ ਡਾ: ਬੀਰਇੰਦਰ ਪਾਲ ਸਿੰਘ, ਮੀਤ ਪ੍ਰਧਾਨ ਡਾ: ਮਨਦੀਪ ਸਿੰਘ, ਡਾ: ਸੁਖਵਿੰਦਰ ਸਿੰਘ, ਡਾ: ਹਰਵੀਨ ਕੌਰ ,ਡਾ: ਨਰੇਸ਼ ਕੋਛੜ, ਡਾ: ਪ੍ਰਸ਼ੋਤਮ ਸਿੰਘ, ਡਾ: ਬਲਜੀਤ ਸਿੰਘ, ਡਾ: ਸੁਰਜੀਤ ਸਿੰਘ, ਡਾ: ਹਿਮਾਯੂ ਸਿਆਲ ਅਤੇ ਸਮੂਹ ਵੈਟਰਨਰੀ ਅਫਸਰਾਂ ਵੱਲੋਂ ਜੀ.ਆਇਆਂ ਕਿਹਾ ਗਿਆ।