ਨਿੳੂਜ਼ੀਲੈਂਡ ਯੂਨੀਵਰਸਿਟੀ ਦੇ ਵਿਦਿਆਰਥੀ ਕਰਨਪਾਲ ਸਿੰਘ ਬੁੱਟਰ ਨੇ ਗਰੀਬ ਪਰਿਵਾਰ ਦੀ ਕੀਤੀ ਆਰਥਿਕ ਮਦਦ

ਮੋਗਾ ,10 ਅਗਸ਼ਤ (ਜਸ਼ਨ)-ਪੰਜਾਬ ਦੇ ਨੌਜਵਾਨ ਬੇਸ਼ੱਕ ਪੰਜਾਬ ਵਿੱਚ ਰੋਜ਼ਗਾਰ ਨਾ ਮਿਲਣ ਕਾਰਨ ਵਿਦੇਸ਼ਾਂ ਵਿੱਚ ਜਾ ਕੇ ਪੜਾਈ ਕਰਕੇ ਪੱਕੇ ਤੌਰ ਤੇ ਸੈਟਲ ਹੋ ਰਹੇ ਹਨ,ਪਰ ਫਿਰ ਵੀ ਵਿਦੇਸ਼ਾਂ ਵਿੱਚ ਰਹਿ ਕੇ ਆਪਣੇ ਪਿੰਡਾਂ ਦੇ ਲੋਕਾਂ ਨੂੰ ਯਾਦ ਕਰਕੇ ਗਰੀਬ ਲੋਕਾਂ ਦੀ ਮਦਦ ਕਰਨ ਲਈ ਹਮੇਸ਼ਾ ਸੋਚਦੇ ਰਹਿੰਦੇ ਹਨ। ਅਜਿਹਾ ਹੀ ਇੱਕ ਨੌਜਵਾਨ ਪਿੰਡ ਕੋਕਰੀ ਬੁੱਟਰਾਂ ਦਾ ਕਾਕਾ ਕਰਨਪਾਲ ਸਿੰਘ ਬੁੱਟਰ ਹੈ ਜੋ ਨਿੳੂਜ਼ੀਲੈਂਡ ਵਿੱਚ ਸਥਿਤ ਆਕਲੈਂਡ ਯੂਨੀਵਰਸਿਟੀ ਵਿੱਚ ਇੰਜਨੀਰਿੰਗ ਦੀ ਪੜਾਈ ਕਰ ਰਿਹਾ ਹੈ। ਇਸ ਨੌਜਵਾਨ ਨੇ ਪਿੰਡ ਰੌਲੀ ਦੇ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਪਰਸਰਾਮ ਦੇ ਪਸ਼ੂਆਂ ਅਤੇ ਘਰ ਦੇ ਅੱਗ ਦੀ ਲਪੇਟ ਵਿੱਚ ਆਉਣ ਨਾਲ ਹੋਏ ਭਾਰੀ ਨੁਕਸਾਨ ਦੀ ਨਿੳਜ਼ਲੈਂਡ ਵਿਖੇ ਟੀ ਵੀ ਚੈਨਲ ਤੇ ਚੱਲਦੀ ਖਬਰ ਦੇਖੀ ਤਾ ਇਸ ਪਰਿਵਾਰ ਦੀ ਆਰਥਿਕ ਮਦਦ ਕਰਨ ਦਾ ਮਨ ਬਣਾਇਆ ਇਸ ਨੌਜਵਾਨ ਨੇ ਆਪਣੀ ਪੜਾਈ ਦੇ ਨਾਲ ਨਾਲ ਬਾਹਰ ਕੰਮ ਕਰਕੇ ਆਪਣੀ ਦਸਾਂ ਨਹੂੰਆਂ ਦੀ ਕਿਰਤ ਕਮਾਈ ਵਿਚੋਂ ਇਸ ਪਰਿਵਾਰ ਲਈ 5000 ਰੂਪੈ ਭੇਜੇ ਜੋ ਬੀਤੇ ਦਿਨ ਕਾਕਾ ਕਰਨਪਾਲ ਸਿੰਘ ਦੇ ਪਿਤਾ ਖੇਤੀ ਬਾੜੀ ਅਫਸਰ ਡਾ: ਕੁਲਦੀਪ ਸਿੰਘ ਬੁੱਟਰ ਨੇ ਪਿੰਡ ਰੌਲੀ ਦੇ ਮੈਬਰ ਪੰਚਾਇਤ ਸਰਬਜੀਤ ਰੌਲੀ ਨਾਲ ਮਿਲਕੇ ਗਰੀਬ ਪਰਿਵਾਰ ਦੇ ਮੈਂਬਰ ਪਰਸਰਾਮ ਨੂੰ ਮਿਲਕੇ ਜਰਨੈਲ ਸਿੰਘ ਪੰਚ.ਜੋਰਾ ਸਿੰਘ ਸਰਪੰਚ,ਜਗਰਾਜ ਸਿੰਘ ਜੱਗਾ,ਗੁਰਮੀਤ ਸਿੰਘ ਪੰਚ ਸੁੱਖਮੰਦਰ ਸਿੰਘ ਪੰਚ ਦੀ ਹਾਜ਼ਰੀ ਵਿੱਚ ਪਰਿਵਾਰ ਨੂੰ ਪੰਜ ਹਜਾਰ ਰੂਪੈ ਭੇਟ ਕੀਤੇ। ਇਸ ਮੌਕੇ ਤੇ ਪਿੰਡ ਰੌਲੀ ਦੀ ਸਮੁੱਚੀ ਪੰਚਾਇਤ ਨੇ ਕਾਕਾ ਕਰਨਪਾਲ ਸਿੰਘ ਬੁੱਟਰ ਤੇ ਉਹਨਾਂ ਦੇ ਪਿਤਾ ਡਾ.ਕੁਲਦੀਪ ਸਿੰਘ ਬੁੱਟਰ ਦਾ ਧੰਨਵਾਦ ਕੀਤਾ ਇਸ ਮੌਕੇ ਮੈਬਰ ਪੰਚਾਇਤ ਸਰਬਜੀਤ ਰੌਲੀ ਨੇ ਕਿਹਾ ਕੇ ਕਰਨਪਾਲ ਸਿੰਘ ਨੇ ਜੋ ਗਰੀਬ ਪਰਿਵਾਰ ਦੀ ਮੱਦਦ ਕੀਤੀ ਹੈ ਉਹ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ । ਉਹਨਾ ਕਿਹਾ ਕੇ ਵਾਹਿਗੁਰੂ ਇਸ ਨੌਜਵਾਨ ਨੂੰ ਹੋ ਤਰੱਕੀ ਬੱਖਸੇ ਤਾਂ ਜੋ ਹੋਰ ਗਰੀਬ ਲਈ ਵੀ ਮਦਦਗਾਰ ਬਣ ਸਕੇ।