ਗੁਰਦੁਆਰਾ ਭਾਈ ਦਰਬਾਰੀ ਦਾਸ ਪ੍ਰਬੰਧਕ ਕਮੇਟੀ ਵੈਰੋਕੇ ਨੇ ਲਗਾਇਆ ਫਰੀ ਮੈਡੀਕਲ ਚੈਕਅੱਪ ਕੈਂਪ

ਸਮਾਲਸਰ,10 ਅਗਸਤ (ਜਸਵੰਤ ਗਿੱਲ) ਪਿੰਡ ਵੈਰੋਕੇ ਵਿਖੇ ਗੁਰਦੁਆਰਾ ਭਾਈ ਦਰਬਾਰੀ ਦਾਸ ਪ੍ਰਬੰਧਕ ਕਮੇਟੀ ਤੇ ਕਲੱਬ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਐੱਨ.ਆਰ.ਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਗੁਰਦੁਆਰਾ ਧੰਨ ਧੰਨ ਬਾਬਾ ਭਾਈ ਦਰਬਾਰੀ ਦਾਸ ਵਿਖੇ ਫਰੀ ਮੈਡੀਕਲ ਚੈੱਕਅੱਪ ਕੈਂਪ ਲਗਾਇਆ ਗਿਆ।ਇਸ ਕੈਂਪ ਦੌਰਾਨ ਡਾ,ਸ਼ੁਰੇਸ ਨੇ ਮਰਦਾਂ ,ਡਾ.ਨਵਨੀਤ ਕੌਰ ਨੇ ਔਰਤਾਂ ਅਤੇ ਡਾ.ਗੁਲਸਨ ਠਾਕੁਰ ਨੇ ਮਰੀਜਾਂ ਦੀ ਜਾਂਚ ਪੜਤਾਲ ਕੀਤੀ।ਕੈਂਪ ਦੌਰਾਨ ਮਰੀਜ ਪਾਏ ਗਏ ਵਿਅਕਤੀਆਂ ਨੂੰ ਮੈਡੀਕਲ ਵੀ ਫਰੀ ਦਿੱਤੀ ਗਈ ਅਤੇ ਜਿਆਦਾ ਬੀਮਾਰ ਵਿਅਕਤੀਆਂ ਨੂੰ ਆਪਣਾ ਇਲਾਜ ਕਰਵਾਉਣ ਲਈ ਕਿਹਾ ਗਿਆ।ਇਸ ਮੌਕੇ ਡਾ.ਸ਼ੁਰੇਸ਼ ਨੇ ਗੱਲਬਾਤ ਕਰਦਿਆ ਦੱਸਿਆ ਕਿ ਇਸ ਕੈਂਪ ਦਾ 265 ਲੋਕਾਂ ਨੇ ਲਾਭ ਲਿਆ ਹੈ ਅਤੇ ਕੋਈ ਵੀ ਵਿਅਕਤੀ ਕਿਸੇ ਗੰਭੀਰ ਬੀਮਾਰੀ ਦਾ ਸ਼ਿਕਾਰ ਨਹੀਂ ਪਾਇਆ ਗਿਆ।ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਰਲਡ ਕੈਂਸਰ ਕੇਅਰ ਚੈਰੀਟੇਬਲ ਟਰੱਸਟ ਅਤੇ ਐੱਨ.ਆਰ.ਆਈ ਵੀਰਾਂ ਦਾ ਵਿਸ਼ੇਸ ਤੌਰ ‘ਤੇ ਧੰਨਵਾਦ ਕੀਤਾ ਗਿਆ ਅਤੇ ਡਾ. ਦੀ ਟੀਮ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਪ੍ਰਧਾਨ ਦਰਸ਼ਨ ਸਿੰਘ,ਜਗਰੂਪ ਸਿੰਘ ਰੂਪਾ,ਸਰਪੰਚ ਅਮਨਦੀਪ ਕੌਰ,ਜਗਤਾਰ ਸਿੰਘ,ਤੇਜਾ ਸਿੰਘ ਅੋਲਖ,ਜਗਰੂਪ ਸਿੰਗ,ਲਖਵਿੰਦਰ ਸਿੰਘ,ਹਰਭਜਨ ਸਿੰਘ,ਗੁਰਪ੍ਰੀਤ ਸਿੰਘ,ਜਗਤਾਰ ਸਿੰਘ ਤਾਰੀ,ਸੁਰਿੰਦਰ ਸਿੰਘ,ਪੰਚ ਦਰਸ਼ਨ ਸਿੰਘ,ਪ੍ਰਧਾਨ ਜਗਤਾਰ ਸਿੰਘ ਬੁੱਗਾ,ਪੰਚ ਮਹਿੰਦਰ ਸਿੰਘ,ਪੰਚ ਗੁਰਵਿੰਦਰ ਕੌਰ,ਗਿਆਨੀ ਕੇਵਲ ਸਿੰਘ,ਗਿਆਨੀ ਦੀਪਾ ਸਿੰਘ,ਜੱਗੀ ਸਿੰਘ,ਤੇਜਿੰਦਰ ਸਿੰਘ,ਜੰਗੀਰ ਸਿੰਘ,ਅਵਤਾਰ ਸਿੰਘ,ਛਿੰਦਾ ਸਿੰਘ,ਗੁਰਤੇਜ ਸਿੰਘ,ਡਾ.ਸੁਖਦੇਵ ਸਿੰਘ,ਮਿੰਟੂ,ਜੱਗਾ,ਬਿੰਦਰ ਸਿੰਘ ਆਦਿ ਵੀ ਹਾਜ਼ਰ ਸਨ।