ਪੰਜਾਬ ਆਈ ਟੀ ਆਈ ਮੋਗਾ ਦੇ ਪ੍ਰੀਖਿਆ ਸੈਂਟਰ ਵਿਚ ਚੱਲ ਰਹੀਆਂ ਪ੍ਰੀਖਿਆਵਾਂ ਹੋਈਆਂ ਨਿਰਵਿਘਨ ਸਮਾਪਤ-ਪਿ੍ਰੰ: ਸਖਚੈਨ ਸਿੰਘ

ਮੋਗਾ,10 ਅਗਸਤ (ਜਸ਼ਨ)-ਪੰਜਾਬ ਆਈ ਟੀ ਆਈ ਸੈਂਟਰ ਵਿਖੇ ਐੱਨ ਸੀ ਵੀ ਟੀ ਦੀਆਂ ਚੱਲ ਰਹੀਆਂ ਪ੍ਰੀਖਿਆਵਾਂ ਅੱਜ ਨਿਰਵਿਘਨ ਸਮਾਪਤ ਹੋ ਗਈਆਂ । ਅੱਜ ਸਮਾਪਤ ਹੋਈਆਂ ਇਹਨਾਂ ਪ੍ਰੀਖਿਆਵਾਂ ਸਬੰਧੀ ਪੰਜਾਬ ਆਈ ਟੀ ਆਈ ਦੇ ਪਿ੍ਰੰਸੀਪਲ ਸੁਖਚੈਨ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰੀਤਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਆਈ ਟੀ ਆਈ ਸੈਂਟਰ ਨੂੰ ਆਈ ਟੀ ਆਈ ਦੀਆਂ ਪ੍ਰੀਖਿਆਵਾਂ ਲਈ ਪ੍ਰੀਖਿਆ ਕੇਂਦਰ ਬਣਾਇਆ ਗਿਆ ਸੀ । ਉਹਨਾਂ ਦੱਸਿਆ ਕਿ ਇਹਨਾਂ ਪ੍ਰੀਖਿਆਵਾਂ ਵਿਚ ਕੁੱਲ 600 ਸਿਖਿਆਰਥੀ ਇਮਤਿਹਾਨਾਂ ਲਈ ਬੈਠੇ ਸਨ ਅਤੇ ਅੱਜ ਇਹ ਪ੍ਰੀਖਿਆਵਾਂ ਸ਼ਾਂਤੀ ਪੂਰਵਕ ਸਮਾਪਤ ਹੋ ਗਈਆਂ ਹਨ । ਉਹਨਾਂ ਦੱਸਿਆ ਕਿ ਸੰਸਥਾ ਵੱਲੋਂ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਕੰਟਰੋਲਰ ਪ੍ਰੀਖਿਆਵਾਂ ਦੀਆਂ ਦਿੱਤੀਆਂ ਹਦਾਇਤਾਂ ਮੁਤਾਬਕ ਸਹੀ ਅਤੇ ਸੁਚੱਜੇ ਢੰਗ ਨਾਲ ਇਮਤਿਹਾਨਾਂ ਦੀ ਪਰਿਕਿਰਿਆ ਨੂੰ ਨੇਪਰੇ ਚਾੜਿਆ ਗਿਆ ਹੈ। ਪਿ੍ਰੰ: ਸਖਚੈਨ ਸਿੰਘ ਨੇ ਦੱਸਿਆ ਕਿ ਅਗਲੇ ਸ਼ੈਸ਼ਨ ਵਿਚ ਚੱਲ ਰਹੇ ਦਾਖਲਿਆਂ ਲਈ ਵੀ ਕਾੳੂਂਸਿਗ ਦੀ ਆਖਰੀ  ਦਿਨ ਚੱਲ ਰਹੇ ਹਨ।  ਉਹਨਾਂ ਦੱਸਿਆ ਕਿ ਪੰਜਾਬ ਆਈ ਟੀ ਆਈ ਵਿਚ ਦਾਖਲਾ ਲੈਣ ਦੇ ਚਾਹਵਾਨ ਸਿੱਖਿਆਰਥੀ ਜਲਦੀ ਤੋਂ ਜਲਦੀ ਸੰਸਥਾ ਵਿਚ ਸੰਪਰਕ ਕਰਨ ਤਾਂ ਜੋ ਸਮੇਂ ਸਿਰ ਦਾਖਲ ਹੋਣ ਦੀ ਪਰਿਕਿਰਿਆ ਨੂੰ ਪੂਰਾ ਕੀਤਾ ਜਾ ਸਕੇ। ਇਸ ਮੌਕੇ ਸੁਪਰਡੈਂਟ ਜਸਵੀਰ ਸਿੰਘ ਗਿੱਲ ,ਡਿਪਟੀ ਸੁਪਰਡੈਂਟ ਜਗਜੀਤ ਸਿੰਘ ਢਿੱਲੋਂ ,ਵਾਈਸ ਿਪੰਸੀਪਲ ਸਨਦੀਪ ਸਿੰਘ ,ਗਰੁੱਪ ਇੰਸਟਰਕਟਰ ਬਲਜੀਤ ਸਿੰਘ ਬਰਾੜ ਅਤੇ ਹੋਰ ਸਟਾਫ਼ ਮੈਂਬਰ ਹਾਜ਼ਰ ਸਨ ।