ਪੇਂਡੂ ਮਜ਼ਦੂਰ ਯੂਨੀਅਨ ਦੇ ਆਗੂਆਂ ਕੀਤੀ ਪਿੰਡ ਲੰਡੇ ਵਿਖੇ ਮੀਟਿੰਗ

ਸਮਾਲਸਰ,8 ਅਗਸਤ (ਜਸਵੰਤ ਗਿੱਲ)-ਪੇਂਡੂ ਮਜ਼ਦੂਰ ਯੂਨੀਅਨ ਵਲੋਂ ਨਜ਼ਦੀਕੀ ਪਿੰਡ ਲੰਡੇ ਦੇ ਗੁਰਦੁਆਰਾ ਸ਼੍ਰੌਮਣੀ ਸਹੀਦ ਬਾਬਾ ਜੀਵਨ ਸਿੰਘ ਵਿਖੇ ਇੱਕ ਅਹਿਮ ਮੀਟਿੰਗ ਜਿਲ੍ਹਾ ਸੈਕਟਰੀ ਮੰਗਾ ਸਿੰਘ ਵੈਰੋਕੇ ਦੀ ਅਗਵਾਈ ਹੇਠ ਕੀਤੀ ਗਈ।ਇਹ ਮੀਟਿੰਗ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸੈਕਟਰੀ ਬਲਵਿੰਦਰ ਸਿੰਘ ਭੁੱਲਰ ਤੇ ਜਾਨਲੇਵਾ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਵਾਉਣ ਲਈ ਸੂਬਾ ਪੱਧਰੀ ਸੱਦੇ ਤੇ 10 ਅਗਸਤ ਨੂੰ ਕਪੂਰਥਲਾ ਵਿਖੇ ਕੀਤੇ ਜਾ ਰਹੇ ਰੋਸ ਮੁਜਾਹਰੇ ਵਿੱਚ ਲੋਕਾਂ ਨੂੰ ਵੱਧ ਤੋਂ ਵੱਧ ਸ਼ਾਮਿਲ ਕਰਨ ਲਈ ਸੱਦਾ ਦੇਣ ਅਤੇ ਲੋਕਾਂ ਨੂੰ ਲਾਮਬੰਦ ਕਰਨ ਸਬੰਧੀ  ਕੀਤੀ ਗਈ।ਇਕੱਠ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਸੈਕਟਰੀ ਮੰਗਾ ਸਿੰਘ ਵੈਰੋਕੇ,ਬਲਾਕ ਪ੍ਰਧਾਨ ਹਰਬੰਸ ਸਿੰਘ ਰੋਡੇ ਅਤੇ ਬਲਾਕ ਸੈਕਟਰੀ ਬਲਕਾਰ ਸਿੰਘ ਨੇ ਕਿਹਾ ਕਿ ਪੰਚਾਇਤੀ ਜ਼ਮੀਨਾ ਵਿੱਚ ਦਲਿਤਾ ਦਾ ਤੀਜਾ ਹਿੱਸਾ ਮੰਗ ਰਹੇ ਜਥੇਬੰਦੀ ਦੇ ਸੰਘਰਸਸ਼ੀਲ ਆਗੂਆਂ ਉੱਪਰ ਪਿੰਡ ਸੈਫਲਾਬਾਦ ਦੇ ਚੌਧਰੀਆ ਵਲੋਂ ਜਾਨਲੇਵਾ ਹਮਲਾ ਕੀਤਾ ਗਿਆ ਜਿਸ ਵਿੱਚ ਪੇਂਡੂ ਮਜ਼ਦੂਰ ਯੁਨੀਅਨ ਦੇ ਸੂਬਾ ਸੈਕਟਰੀ ਬਲਵਿੰਦਰ ਸਿੰਘ ਭੁੱਲਰ ਜ਼ਖਮੀ ਹੋ ਗਏ।ਪਰ ਪੰਜਾਬ ਪੁਲਿਸ ਅਤੇ ਉੱਚ ਪ੍ਰਸ਼ਾਸਨ ਵਲੋਂ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ  ਕੀਤੀ ਗਈ।ਉਨ੍ਹਾਂ ਕਿਹਾ ਕਿ ਲੋਕ ਹਿੱਤਾ ਦੀ ਖਾਤਰ ਲੜਣ ਵਾਲੇ ਸੰਘਰਸਸ਼ੀਲ ਆਗੂਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਨੂੰ ਯੂਨੀਅਨ ਕਦੇ ਵੀ ਬਰਦਾਸਤ ਨਹੀਂ ਕਰੇਗੀ।ਉਨ੍ਹਾਂ ਕਿਹਾ ਕਿ ਕੈਪਟਨ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ‘ਤੇ ਲੋੜਵੰਦਾਂ ਨੂੰ ਰਿਹਾਇਸੀ ਪਲਾਟ ਦਿੱਤੇ ਜਾਣਗੇ ਪੰਰਤੂ ਸਰਕਾਰ ਬਣਦਿਆ ਹੀ ਕੈਪਟਨ ਆਪਣੇ ਵਾਅਦੇ ਤੋਂ ਮੁਕਰ ਗਿਆ ਅਤੇ ਨਾ ਹੀ ਪੰਚਾਇਤੀ ਜਮੀਨ ਦਾ ਤੀਜਾ ਹਿੱਸਾ ਦਲਿਤਾ ਨੂੰ ਦਿੱਤਾ ਜਾ ਰਿਹਾ ਹੈ।ਪੰਜਾਬ ਦੀ ਕੈਪਟਨ ਸਰਕਾਰ ਅਤੇ ਕੇਂਦਰ ਦੀ ਮੋਦੀ ਸਰਕਾਰ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਭੁੱਲਰ ‘ਤੇ ਹੋਏ ਹਮਲੇ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਕਰਵਾਉਣ ਲਈ ਅਤੇ ਦੋਸ਼ੀਆਂ ਨੂੰ ਸਹਿ ਦੇਣ ਵਾਲੀ ਸੂਬਾ ਸਰਕਾਰ ਖਿਲਾਫ 10 ਅਗਸਤ ਨੂੰ ਕਪੂਰਥਲਾ ਵਿਖੇ ਰੋਸ਼ ਮੁਜਾਹਰਾ ਕੀਤਾ ਜਾ ਰਿਹਾ ਹੈ ਜਿਸ ਵਿੱਚ ਸਾਨੂੰ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਾ ਚਾਹੀਦਾ ਹੈ।ਇਸ ਮੌਕੇ ਮਲਕੀਤ ਸਿੰਘ ਲੰਡੇ,ਮੇਜਰ ਸਿੰਘ ਸਮਾਲਸਰ,ਮਾ.ਸਵੇਰਾ ਸਿੰਘ ਲੰਡੇ,ਬਲਕਾਰਾ ਗਿੱਲ, ਗੰਤਾ ਸਿੰਘ,ਬਲਕਾਰ ਲੰਡੇ,ਗੁਰਦੀਪ ਲੰਡੇ,ਮੁਕੰਦ ਸਿੰਘ ਲੰਡੇ,ਭਿੰਦਰ ਸਿੰਘ,ਕਾਲਾ ਸਿੰਘ,ਤੇਜਾ ਸਿੰਘ,ਸੁਖਦੇਵ ਕੌਰ ਲੰਡੇ,ਮਨਜੀਤ ਕੌਰ,ਸੁਖਦੇਵ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਲੋਕ ਹਾਜ਼ਰ ਸਨ।