ਪਿੰਡ ਬੁੱਟਰ ਕਲਾਂ ਵਿਖੇ ਸਾਬਕਾ ਸੈਨਿਕਾਂ ਦੇ ਸੈਨਿਕ ਸੰਮੇਲਨ ਦਾ ਆਯੋਜਨ

ਮੋਗਾ 9 ਅਗਸਤ(ਜਸ਼ਨ)-ਡਾਇਰੈਕਟਰ, ਰੱਖਿਆ ਸੇਵਾਵਾਂ ਭਲਾਈ ਪੰਜਾਬ ਬ੍ਰਿਗੇਡੀਅਰ (ਰਿਟਾ.) ਜੇ. ਐਸ. ਅਰੋੜਾ ਦੀ ਅਗਵਾਈ ਹੇਠ ਜ਼ਿਲ•ੇ ਦੇ ਪਿੰਡ ਬੁੱਟਰ ਕਲਾਂ ਵਿਖੇ ਸਾਬਕਾ ਸੈਨਿਕਾਂ ਦੇ ਸੈਨਿਕ ਸੰਮੇਲਨ ਦਾ ਆਯੋਜਨ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਲੈਫ. ਕਰਨਲ (ਰਿਟਾ.) ਹਰੀਪਾਲ ਸਿੰਘ ਗਿੱਲ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਨੇ ਦੱਸਿਆ ਕਿ ਇਸ ਸੰਮੇਲਨ ਵਿੱਚ ਆਸ-ਪਾਸ ਪਿੰਡਾਂ ਦੇ ਲਗਭੱਗ 150 ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਉਨ•ਾਂ ਦੇ ਆਸ਼ਰਿਤਾਂ ਨੇ ਭਾਗ ਲਿਆ। ਸਮਾਗਮ ਦੀ ਸੁਰੂਆਤ ਸਕੂਲ ਦੇ ਬੱਚਿਆਂ ਵੱਲੋਂ ਰਾਸ਼ਟਰੀ ਗੀਤ ਅਤੇ ਦੇਸ਼ ਭਗਤੀ ਦਾ ਗੀਤ ਗਾਇਨ ਕਰਕੇ ਕੀਤੀ ਗਈ। ਇਸ ਮੌਕੇ ਡਾਇਰੈਕਟਰ ਰੱਖਿਆ ਸੇਵਾਵਾਂ ਭਲਾਈ ਪੰਜਾਬ ਨੇ ਆਏ ਹੋਏ ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਆਸ਼ਰਿਤਾਂ ਦੀਆਂ ਸਮੱਸਿਆਵਾਂ ਬੜੇ ਹੀ ਧਿਆਨ ਪੂਰਵਕ ਸੁਣੀਆਂ ਅਤੇ ਉਨ•ਾਂ ਦਾ ਤੁਰੰਤ ਨਿਪਟਾਰਾ ਕਰਨ ਲਈ ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਨੂੰ ਹਦਾਇਤ ਕੀਤੀ। ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਲੈਫ. ਕਰਨਲ (ਰਿਟਾ.) ਹਰੀਪਾਲ ਸਿੰਘ ਗਿੱਲ ਨੇ ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਆਸ਼ਰਿਤਾਂ ਨੂੰ ਦਰਪੇਸ਼ ਸਮÎੱਸਿਆਵਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿਵਾਇਆ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਸਾਬਕਾ ਸੈਨਿਕਾਂ ਲਈ ਭਲਾਈ ਸਕੀਮਾਂ ਬਾਰੇ ਵੀ ਬੜੇ ਵਿਸਥਾਰ ਨਾਲ ਚਾਨਣਾ ਪਾਇਆ। ਇਸ ਸੰਮੇਲਨ ਦਾ ਸੰਚਾਲਨ ਰਜਿੰਦਰ ਕੌਰ ਪੁੱਤਰੀ ਸਾਬਕਾ ਸੂਬੇਦਾਰ ਮੇਜ਼ਰ ਨਿਹਾਲ ਸਿੰਘ ਅਤੇ ਸੂਬੇਦਾਰ ਸ਼ਿੰਦਰਪਾਲ ਸਿੰਘ ਵਾਸੀ ਬੁੱਟਰ ਦੁਆਰਾ ਬੜੇ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਇਸ ਮੌਕੇ ਕਰਨਲ (ਰਿਟਾ:) ਦਰਸ਼ਨ ਸਿੰਘ ਮੀਤ ਪ੍ਰਧਾਨ ਜਿਲ•ਾ ਸੈਨਿਕ ਬੋਰਡ ਮੋਗਾ, ਕਰਨਲ (ਰਿਟਾ:) ਪੀ.ਐਸ. ਗਿੱਲ ਇੰਚਾਰਜ਼ ਈ.ਸੀ.ਐਚ.ਐਸ. ਮੋਗਾ, ਕੈਪਟਨ (ਰਿਟਾ:) ਏ.ਪੀ.ਐਸ. ਗਿੱਲ ਸਕਿਓਰਿਟੀ ਇੰਚਾਰਜ਼ ਨੈਸਲੇ ਇੰਡੀਆ ਮੋਗਾ, ਸਮੂਹ ਸਟਾਫ਼ ਜ਼ਿਲ•ਾ ਰੱਖਿਆ ਸੇਵਾਵਾਂ ਭਲਾਈ ਦਫਤਰ ਮੋਗਾ ਹਾਜ਼ਰ ਸਨ। ਅੰਤ ਵਿੱਚ ਲੈਫ. ਕਰਨਲ (ਰਿਟਾ.) ਹਰੀਪਾਲ ਸਿੰਘ ਗਿੱਲ, ਜ਼ਿਲਾ ਰੱਖਿਆ ਸੇਵਾਵਾਂ ਭਲਾਈ ਅਫ਼ਸਰ ਮੋਗਾ ਵੱਲੋਂ ਇਸ ਰੈਲੀ ਵਿੱਚ ਸ਼ਾਮਲ ਹੋਏ ਸਾਰੇ ਮਹਿਮਾਨਾਂ, ਸਾਬਕਾ ਸੈਨਿਕਾਂ, ਵਿਧਵਾਵਾਂ ਅਤੇ ਆਸ਼ਰਿਤਾਂ ਦਾ ਧੰਨਵਾਦ ਕੀਤਾ ਗਿਆ।