ਸਾਹਿਤ ਸਭਾ ਬਾਘਾਪੁਰਾਣਾ ਦੀ ਹੋਈ ਮਾਸਿਕ ਮੀਟਿੰਗ 

ਸਮਾਲਸਰ 7 ਅਗਸਤ (ਜਸਵੰਤ ਗਿੱਲ) -ਸਾਹਿਤ ਸਭਾ ਬਾਘਾਪੁਰਾਣਾ (ਰਜਿ) ਦੀ ਮਹੀਨਾਵਾਰ ਇਕੱਤਰਤਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਬਾਘਾਪੁਰਾਣਾ ਵਿਖੇ ਸਭਾ ਦੇ ਪ੍ਰਧਾਨ ਚਰਨਜੀਤ ਸਮਾਲਸਰ ਦੀ ਪ੍ਰਧਾਨਗੀ ਹੇਠ ਹੋਈ।ਇਸ ਮੌਕੇ ਇਕੱਤਰ ਸਾਹਿਤਕਾਰਾ ਵਲੋਂ ਕਮੇਡੀ ਕਲਾਕਾਰ ਅਤੇ ਅਦਾਕਾਰ ਕਰਮਜੀਤ ਅਨਮੋਲ ਦੀ ਮਾਤਾ  ਅਤੇ ਮਾ.ਹਰਜੰਗ ਸਿੰਘ ਲੰਡੇ ਦੀ ਹੋਈ ਬੇਵਕਤੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਸਾਹਿਤਕਾਰਾ ਨੇ ਵਿਚਾਰ ਚਰਚਾ ਕਰਦਿਆ ਕਿਹਾ ਕਿ ਲੋਕਾਂ ਦਾ ਸਾਹਿਤ ਤੋਂ ਦੂਰ ਹੋਣਾ ਹੀ ਸਮਾਜ ਵਿੱਚ ਦਿਨੋਂ ਦਿਨ ਵਹਿਮਾ-ਭਰਮਾ ਨੂੰ ਉਜਾਗਰ ਕਰ ਰਿਹਾ ਹੈ। ਜੇਕਰ ਲੋਕ ਸਾਹਿਤਕ ਕਿਤਾਬਾ ਅਤੇ ਸਾਹਿਤ ਨਾਲ ਜੋੜੇ ਹੋਣ ਤਾਂ ਉਹ ਫੋਕੇ ਅੰਧਵਿਸ਼ਵਾਸ ਤੋਂ ਕੋਹਾ ਦੂਰ ਰਹਿਣ ਕਿਉਂਕਿ ਇੱਕ ਸਾਹਿਤ ਹੀ ਹੈ ਜੋ ਮਨੁੱਖ ਦੀ ਸੋਚ ਨੂੰ ਬਦਲ ਸਕਦਾ ਹੈ।ਉਪਰੰਤ ਬਾਅਦ ਰਚਨਾਵਾ ਦੇ ਦੌਰ ਵਿੱਚ ਬਲਵੰਤ ਸਿੰਘ ਘਣੀਆ,ਲਖਵੀਰ ਕੋਮਲ,ਗੁਰਮੇਜ ਗੇਜਾ,ਬੂਟਾ ਸਿੰਘ ਮੁੱਦਕੀ,ਗੁਰਤੇਜ ਸਿੰਘ ਤੇਜੀ ਸੈਕਟਰੀ,ਮੇਜਰ ਸਿੰਘ ਹਰੀਏ ਵਾਲਾ,ਜਸ਼ਨਦੀਪ ਮੱਲਕੇ,ਜਸਵੰਤ ਗਿੱਲ ਸਮਾਲਸਰ,ਨਛੱਤਰ ਸਿੰਘ ਪ੍ਰੇਮੀ,ਚਰਨਜੀਤ ਸਮਾਲਸਰ,ਜਸਵੰਤ ਜੱਸੀ,ਜਸਕਰਨ ਲੰਡੇ,ਚਮਕੌਰ ਬਾਘੇਵਾਲੀਆ,ਸੁਰਜੀਤ ਕਾਲੇਕੇ,ਜਗਦੀਸ਼ ਪ੍ਰੀਤਮ ਠੱਠੀ ਭਾਈ,ਪ੍ਰਗਟ ਢਿਲੋਂ ਸਮਾਧ ਭਾਈ ਅਤੇ ਗੁਰਮੇਲ ਸਿੰਘ ਨੇ ਆਪਣੀਆ ਰਚਨਾਵਾ ਪੇਸ਼ ਕਰਕੇ ਸਮਾਗਮ ਵਿੱਚ ਰੰਗ ਬੰਨ੍ਹਿਆਂ।ਰਚਨਾਵਾ ‘ਤੇ ਬਹਿਸ ਵਿੱਚ ਚਰਨਜੀਤ ਸਮਾਲਸਰ,ਗੁਰਮੇਜ ਸਿੰਘ ਗੇਜਾ,ਸੁਰਜੀਤ ਕਾਲੇਕੇ,ਬਲਵੰਤ ਘਣੀਆਂ ਅਤੇ ਚਮੌਕਰ ਬਾਘੇਵਾਲੀਆਂ ਨੇ ਭਾਗ ਲਿਆ।