ਮੱਛਰ ਦੇ ਲਾਰਵੇ ਨੂੰ ਖਤਮ ਕਰਨ ਲਈ ਗੰਬੂਜੀਆਂ ਮੱਛੀਆਂ ਛੱਪੜਾਂ ਵਿਚ ਛੱਡੀਆਂ
ਘੱਲ ਕਲਾ,6 ਅਗਸਤ (ਪੱਤਰ ਪਰੇਰਕ)-ਸਿਵਲ ਸਰਜਨ ਮੋਗਾ ਡਾ. ਮਨਿੰਦਰ ਕੌਰ ਮਿਨਹਾਸ ਅਤੇ ਕਮਿੳੂਨਿਟੀ ਹੈਲਥ ਸੈਂਟਰ ਡਰੋਲੀ ਭਾਈ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜੀਵ ਸ਼ਰਮਾ ਦੀ ਅਗਵਾਈ ਹੇਠ ਪਿੰਡ ਦੌਲਤਪੁਰਾ ਨੀਵਾਂ ਅਤੇ ਦੌਲਤਪੁਰਾ ਉੱਚਾ ਵਿਖੇ ਡੇਂਗੂ, ਮਲੇਰੀਆ ਅਤੇ ਚਿਕਨਗੁਣੀਆ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਫੈਲਣ ਤੋਂ ਰੋਕਣ ਅਤੇ ਮੱਛਰਾਂ ਦੇ ਲਾਰਵੇ ਨੂੰ ਖਤਮ ਕਰਨ ਲਈ ਗੰਬੂਜੀਆਂ ਮੱਛੀਆਂ ਨੂੰ ਛੱਪੜਾਂ ਵਿਚ ਛੱਡਿਆ ਗਿਆ। ਇਸ ਮੌਕੇ ਬਲਰਾਜ ਸਿੰਘ ਸਿਹਤ ਸੁਪਰਵਾਈਜ਼ਰ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋੋਰਟਲ ਦੇ ਪ੍ਰਤੀਨਿੱਧ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੈਸ਼ਨਲ ਵੈਕਟਰ ਬੋਰਨ ਡਸੀਜ ਕੰਟਰੋਲ ਪ੍ਰੋਗਰਾਮ ਅਧੀਨ ਬਰਸਾਤੀ ਮੌਸਮ ਦੌਰਾਨ ਫੈਲਣ ਵਾਲੀਆਂ ਬਿਮਾਰੀਆਂ ਮਲੇਰੀਆ, ਡੇਂਗੂ, ਚਿਕਨਗੁਨੀਆਂ ਤੋਂ ਬਚਾਓ ਲਈ ਆਲੇ-ਦੁਆਲੇ ਦੀ ਸਫਾਈ ਕਰਵਾਉਣ ਅਤੇ ਖੜੇ ਪਾਣੀ ਉੱਪਰ ਕਾਲੇ ਤੇਲ ਦਾ ਛਿੜਕਾਅ ਵੀ ਯਕੀਨੀ ਬਣਾਇਆ ਜਾਵੇ। ਹਰ ਹਫ਼ਤੇ ਦੇ ਸ਼ੁੱਕਰਵਾਰ ਵਾਲੇ ਦਿਨ ਕੂਲਰਾਂ ਤੇ ਗਮਲਿਆਂ ’ਚ ਖੜੇ ਪਾਣੀ ਨੂੰ ਸਾਫ ਕੀਤਾ ਜਾਵੇ। ਡਾ. ਹਰਦੀਪ ਸਿੰਘ ਮੈਡੀਕਲ ਅਫਸਰ ਪੀਐਚਸੀ ਦੌਲਤਪੁਰਾ ਨੇ ਸਮੇਂ-ਸਮੇਂ ’ਤੇ ਚਲਾਏ ਜਾਂਦੇ ਸਿਹਤ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਬਾਰੇ ਵੀ ਅਗਾਉਂ ਜਾਣਕਾਰੀ ਦਿੱਤੀ। ਇਸ ਮੌਕੇ ਜਗਮੇਲ ਸਿੰਘ ਸਿਹਤ ਸੁਪਰਵਾਈਜ਼ਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ ਅੰਗਰੇਜ ਸਿੰਘ ਸਮਰਾ ਸਰਪੰਚ, ਗੁਰਜੰਟ ਸਿੰਘ, ਗੁਰਵਿੰਦਰ ਸਿੰਘ, ਬੰਟੀ ਪੁਰੀ, ਗੁਲਸ਼ਨ ਕਮੁਾਰ, ਸੰਨੀ ਚਾਵਲਾ ਆਦਿ ਹਾਜਰ ਸਨ।