ਪਿੰਡ ਤਲਵੰਡੀ ਭੰਗੇਰੀਆਂ ਵਿਖੇ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਤੀਆਂ ਦਾ ਤਿਓਹਾਰ ਮਨਾਇਆ
ਮੋਗਾ,5 ਅਗਸਤ (ਜਸ਼ਨ)-ਮੋਗਾ ਜ਼ਿਲੇ ਦੇ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਪਿੰਡ ਵਾਸੀਆਂ ਅਤੇ ਨਗਰ ਪੰਚਾਇਤ ਦੇ ਸਹਿਯੋਗ ਨਾਲ ਤੀਆਂ ਦਾ ਤਿਓਹਾਰ ਮਨਾਇਆ ਗਿਆ । ਇਸ ਮੌਕੇ ਐੱਸ ਡੀ ਐੱਮ ਧਰਮਕੋਟ ਨਰਿੰਦਰਪਾਲ ਸਿੰਘ ਧਾਲੀਵਾਲ ਮੁੱਖ ਮਹਿਮਾਨ ਵਜੋਂ ਪਹੰੁਚੇ । ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ,ਬਲਵਿੰਦਰ ਕੌਰ ਅਤੇ ਦਵਿੰਦਰਜੀਤ ਕੌਰ ਨੇ ਨਰਿੰਦਰਪਾਲ ਸਿੰਘ ਧਾਲੀਵਾਲ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਪੰਜਾਬ ਦੇ ਅਮੀਰ ਸੱਭਿਆਚਾਰ ਵਿਰਸੇ ਦੀ ਹਾਮੀ ਭਰਦਾ ਇਹ ਤਿਓਹਾਰ ਧੀਆਂ ਦੇ ਸਤਿਕਾਰ ਦਾ ਪ੍ਰਤੀਕ ਹੈ। ਉਹਨਾਂ ਕਿਹਾ ਕਿ ਪਿੰਡ ਤਲਵੰਡੀ ਭੰਗੇਰੀਆਂ ਵਿਖੇ ਤੀਆਂ ਤੀਜ ਦੀਆਂ ਪਹਿਲੀ ਵਾਰ ਮਨਾਇਆ ਗਿਆ ਹੈ । ਇਸ ਮੌਕੇ ਐੱਸ ਡੀ ਐੱਮ ਨਰਿੰਦਰਪਾਲ ਧਾਲੀਵਾਲ ਨੇ ਆਖਿਆ ਕਿ ਸਾਉਣ ਦੇ ਮਹੀਨੇ ਮਨਾਏ ਜਾਣ ਵਾਲੇ ਤੀਆਂ ਦੇ ਤਿਓਹਾਰ ’ਚ ਵਿਆਹੀਆਂ ਅਤੇ ਅਣਵਿਆਹੀਆਂ ਧੀਆਂ ਇਕ ਜਗਹ ਇਕੱਠੀਆਂ ਹੋ ਕੇ ਆਪੇ ਮਨ ਦੇ ਵਲਵਲਿਆਂ ਨੂੰ ਗਿੱਧੇ ਅਤੇ ਬੋਲੀਆਂ ਦੇ ਰੂਪ ਵਿਚ ਪੇਸ਼ ਕਰਦੀਆਂ ਹਨ ਤੇ ਇੰਜ ਪੰਜਾਬ ਦੇ ਸੱਭਿਆਚਾਰ ਅਤੇ ਵਿਰਾਸਤ ਦੀ ਤਸਵੀਰ ਦਿ੍ਰਸ਼ਮਾਨ ਹੰੁਦੀ ਹੈ। ਉਹਨਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਇਸ ਤਿਓਹਾਰ ਨੂੰ ਅਣਗੌਲਿਆਂ ਕੀਤਾ ਹੋਇਆ ਸੀ ਪਰ ਹੁਣ ਕੁਝ ਉੱਦਮੀ ਪਿੰਡ ਵਾਸੀਆਂ ਵੱਲੋਂ ਪੰਜਾਬੀਆਂ ਦੇ ਇਸ ਮਾਣਮੱਤੇ ਤਿਓਹਾਰ ਨੂੰ ਮਨਾਉਣ ਲਈ ਜੋ ਨੇਕ ਉੱਦਮ ਕੀਤੇ ਜਾ ਰਹੇ ਹਨ ਇਹ ਸ਼ਲਾਘਾਯੋਗ ਹਨ ਅਤੇ ਇਸ ਨਾਲ ਅਸੀਂ ਆਪਣੀ ਅਮੀਰ ਵਿਰਾਸਤ ਨੂੰ ਸੰਭਾਲ ਸਕਾਂਗੇ। ਇਸ ਮੌਕੇ ਪਿੰਡ ਦੀਆਂ ਔਰਤਾਂ ਅਤੇ ਪਿੰਡ ਦੀਆਂ ਧੀਆਂ ਨੇ ਪੀਘਾਂ ਪਾ ਕੇ , ਗਿੱਧਾ ਪੇਸ਼ ਕਰਦਿਆਂ ਬੋਲੀਆਂ ਨਾਲ ਧਮਾਲਾਂ ਪਾਈਆਂ। ਇਸ ਮੌਕੇ ਰੁਪਿੰਦਰ ਸਿੰਘ ਸਾਬਕਾ ਪੰਚ,ਬਾਬਾ ਸੁਖਮੰਦਰ ਸਿੰਘ,ਗਿਆਨੀ ਰੇਸ਼ਮ ਸਿੰਘ,ਰੇਸ਼ਮ ਸਿੰਘ ਸਿੱਧੂ,ਬੂਟਾ ਸਿੰਘ ਪੰਚ,ਬਿੱਕਰ ਸਿੰਘ ਪੰਚ ਆਦਿ ਨੇ ਤੀਜ ਦੀਆਂ ਤੀਆਂ ਨੂੰ ਮਨਾਉਣ ਲਈ ਆਪਣਾ ਪੂਰਨ ਸਹਿਯੋਗ ਦਿੰਦਿਆਂ ਧੀਆਂ ਧਿਆਣੀਆਂ ਨੂੰ ਆਸ਼ੀਰਵਾਦ ਦਿੱਤਾ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ ਸਾਬਕਾ ਸ਼ੋ੍ਰਮਣੀ ਕਮੇਟੀ ਮੈਂਬਰ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਨੇ ਨਰਿੰਦਰਪਾਲ ਸਿੰਘ ਧਾਲੀਵਾਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।