ਰੱਖੜੀ ਭਰਾਂ ਤੇ ਭੈਣ ਦੇ ਪ੍ਰਤੀਕ ਦਾ ਤਿਉਹਾਰ-ਅਨੁਜ ਗੁਪਤਾ
ਮੋਗਾ, 5 ਅਗਸਤ (ਜਸ਼ਨ)-ਮਾਉਟ ਲਿਟਰਾ ਜੀ ਸਕੂਲ ਵਿਚ ਅੱਜ ਸਕੂਲ ਚੇਅਰਮੈਨ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਪ੍ਰਧਾਨਗੀ ਹੇਠ ਰੱਖੜੀ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆ ਦੇ ਰਖੱੜੀ ਨਾਲ ਸਬੰਧਤ ਕਾਰਡ ਮੇਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਵਿਚ ਵਿਦਿਆਰਥੀਆਂ ਨੇ ਆਪਣੀ ਪ੍ਰਤਿਭਾ ਦਾ ਬਿਹਤਰ ਪ੍ਰਦਰਸ਼ਨ ਕੀਤਾ। ਇਸ ਮੌਕੇ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਰੱਖੜੀ ਭਰਾ ਤੇ ਭੈਣ ਦੇ ਪ੍ਰਤੀਕ ਦਾ ਤਿਉਹਾਰ ਹੈ। ਉੱਥੇ ਇਹ ਤਿਉਹਾਰ ਆਪਸੀ ਭਾਈਚਾਰੇ ਨੂੰ ਵੀ ਮਜਬੂਤ ਕਰਦਾ ਹੈ। ਇਸ ਦਿਨ ਭੈਣ ਆਪਣੇ ਭਰਾਂ ਨੂੰ ਪਿਆਰ ਨਾਲ ਰੱਖੜੀ ਬੰਨਦੀ ਹੈ ਅਤੇ ਉਸਦੇ ਲਈ ਕਈ ਸ਼ੁਭਕਾਮਨਾਵਾਂ ਕਰਦੀ ਹੈ। ਉਹਨਾਂ ਕਿਹਾ ਕਿ ਅੱਜ ਕਲ ਤਾਂ ਭੈਣ ਭਰਾਂ ਨੂੰ ਰੱਖੜੀ ਬੰਨ ਦਿੰਦੀ ਹੈ ਅਤੇ ਭਰਾਂ ਭੈਣ ਨੂੰ ਕੁੱਝ ਇਨਾਮ ਦੇ ਕੇ ਆਪਣਾ ਕਰਤਵ ਪੂਰਾ ਕਰ ਲੈਂਦਾ ਹੈ, ਲੇਕਿਨ ਸਾਰਿਆ ਨੂੰ ਇਸ ਤਿਉਹਾਰ ਨੂੰ ਧਾਗੇ ਤਕ ਨਾ ਸੀਮਿਤ ਰੱਖ ਕੇ ਇਸਦੀ ਦਿਲ ਤੋਂ ਪਵਿੱਤਰ ਭਾਵਨਾਵਾਂ ਨੂੰ ਸਮਝਣਾ ਚਾਹੀਦਾ। ਉਹਨਾਂ ਕਿਹਾ ਕਿ ਸਾਨੂੰ ਬੁਰਾਈਆਂ ਅਤੇ ਨਸ਼ੇ ਛੱਡਣੇ ਚਾਹੀਦੇ ਅਤੇ ਇਕ ਚੰਗੇ ਸਮਾਜ ਦਾ ਨਿਰਮਾਣ ਕਰਨਾ ਚਾਹੀਦਾ। ਇਸ ਮੌਕੇ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ਵੀ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਰੱਖੜੀ ਦੇ ਤਿਉਹਾਰ ਦੀ ਵਧਾਈ ਦਿਤੀ।