ਸੀ ਆਈ ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਮੁੱਖ ਅਫਸਰ ਬੱਧਣੀ ਕਲਾਂ ਨਿਯੁਕਤ,ਐੱਸ ਐੱਚ ਓ ਬੱਧਣੀ ਕਲਾਂ ਨੂੰ ਭੇਜਿਆ ਪੁਲਿਸ ਲਾਇਨ

ਮੋਗਾ, 5 ਅਗਸਤ (ਜਸ਼ਨ)-ਸੀਨੀਅਰ ਕਪਤਾਨ ਪੁਲਿਸ ਜ਼ਿਲਾ ਮੋਗਾ ਵੱਲੋਂ ਪ੍ਰਬੰਧਕੀ ਆਧਾਰ ’ਤੇ ਸੀ ਆਈ ਏ ਸਟਾਫ਼ ਦੇ ਐੱਸ ਐੱਚ ਓ ਸਮੇਤ ਕਈ ਹੋਰਨਾਂ ਕਰਮਚਾਰੀਆਂ ਦੇ ਤਬਾਦਲਿਆਂ ਦੇ ਹੁਕਮ ਜਾਰੀ ਕਰਦਿਆਂ ਤੁਰੰਤ ਨਵੀਆਂ ਤੈਨਾਤੀ ਦੀ ਥਾਂਵਾਂ ’ਤੇ ਹਾਜ਼ਰ ਹੋਣ ਲਈ ਹੁਕਮ ਦਿੱਤੇ ਗਏ ਹਨ । ਐੱਸ ਐੱਸ ਪੀ ਦਫਤਰ ਵੱਲੋਂ 4 ਅਗਸਤ ਨੂੰ ਜਾਰੀ ਕੀਤੇ ਗਏ  ਇਹਨਾਂ ਹੁਕਮਾਂ ਮੁਤਾਬਕ ਸੀ ਆਈ ਏ ਸਟਾਫ਼ ਦੇ ਇੰਚਾਰਜ ਇੰਸਪੈਕਟਰ ਕਿੱਕਰ ਸਿੰਘ ਨੂੰ ਮੁੱਖ ਅਫਸਰ ਬੱਧਣੀ ਕਲਾਂ ,ਇੰਸਪੈਕਟਰ ਐਲ ਆਰ ਭੁਪਿੰਦਰ ਸਿੰਘ ਨੂੰ ਥਾਣਾ ਬੱਧਣੀ ਕਲਾਂ ਤੋਂ ਪੁਲਿਸ ਲਾਈਨ , ਏ ਐੱਸ ਆਈ ਇਕਬਾਲ ਹੁਸੈਨ ਨੂੰ ਪੁਲਿਸ ਲਾਈਨ ਤੋਂ ਥਾਣਾ ਬੱਧਣੀ ਕਲਾਂ ਜਦਕਿ ਸਿਪਾਹੀ ਜਗਮੋਹਣ ਸਿੰਘ ,ਸਿਪਾਹੀ ਹਰਜਿੰਦਰ ਸਿੰਘ ,ਸਿਪਾਹੀ ਬਲਵਿੰਦਰ ਸਿੰਘ ਅਤੇ ਸਿਪਾਹੀ ਗੁਰਭੇਜ ਸਿੰਘ ਨੂੰ ਸੀ ਆਈ ਏ ਸਟਾਫ਼ ਤੋਂ ਥਾਣਾ ਬੱਧਣੀ ਕਲਾਂ ਵਿਖੇ ਤਬਦੀਲ ਕੀਤਾ ਗਿਆ ਹੈ। ਸਮੂਹ ਸੀ ਆਈ ਏ ਸਟਾਫ਼ ਨੂੰ ਤਬਦੀਲ ਕੀਤੇ ਜਾਣ ਦੇ ਇਹਨਾਂ ਹੁਕਮਾਂ ਅਤੇ ਸ: ਭੁਪਿੰਦਰ ਸਿੰਘ ਮੁੱਖ ਅਫਸਰ ਥਾਣਾ ਬੱਧਣੀ ਕਲਾਂ ਦਾ ਤਬਾਦਲਾ ਪੁਲਿਸ ਲਾਈਨ ਹੋਣ ਕਾਰਨ ਅੱਜ ਦਿਨ ਭਰ ਸਿਆਸੀ ਗਲਿਆਰਿਆਂ ਅਤੇ ਮੀਡੀਆ ਵਿਚ ਸਮੁੱਚੇ ਘਟਨਾਕਰਮ ਬਾਰੇ ਚਰਚਾ ਹੰੁਦੀ ਰਹੀ। ਇਹ ਵੀ ਸਮਝਿਆ ਜਾ ਰਿਹਾ ਹੈ ਕਿ ਬੱਧਣੀ ਕਲਾਂ ਇਲਾਕੇ ਵਿਚ ਗੈਂਗਸਟਰਾਂ ਦੀ ਸਰਗਰਮੀ , ਨਸ਼ਿਆਂ ਦੀ ਤਸਕਰੀ ਅਤੇ ਅਣਸੁਲਝੇ ਪੁਲਿਸ ਮਾਮਲਿਆਂ ਨੂੰ ਧਿਆਨ ਵਿਚ ਰੱਖਦਿਆਂ ਸ: ਕਿੱਕਰ ਸਿੰਘ ਨੂੰ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਹੋਵੇ ।