ਮੋਗਾ ਸ਼ਹਿਰ ਵਿੱਚ ਕੋਟਕਪੂਰਾ ਚੌਕ ਤੋਂ ਪੁਲ ਸੂਆ ਦੁੱਨੇ ਕੇ ਬਾਈਪਾਸ ਤੱਕ ਟਰੱਕਾਂ ਦੀ ਆਮਦ 'ਤੇ ਰੋਕ
ਮੋਗਾ 4 ਅਗਸਤ:DISTT ਮੈਜਿਸਟ੍ਰੇਟ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਵੱਲੋਂ ਫ਼ੌਜਦਾਰੀ ਜਾਬਤਾ ਸੰਘਤਾ ਦੀ ਧਾਰਾ 144 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮੋਗਾ ਸ਼ਹਿਰ ਵਿੱਚ ਕੋਟਕਪੂਰਾ ਚੌਕ ਤੋਂ ਪੁਲ ਸੂਆ ਦੁੱਨੇ ਕੇ ਬਾਈਪਾਸ ਤੱਕ ਸਵੇਰੇ 8 ਵਜੇ ਤੋਂ ਰਾਤ 9 ਵਜੇ ਤੱਕ ਟਰੱਕਾਂ ਦੀ ਆਮਦ 'ਤੇ ਰੋਕ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਇਹ ਹੁਕਮ 31 ਅਗਸਤ, 2017 ਤੱਕ ਲਾਗੂ ਰਹਿਣਗੇ।
ਜ਼ਿਲ•ਾ ਮੈਜਿਸਟ੍ਰੇਟ ਨੇ ਦੱਸਿਆ ਕਿ ਮੋਗਾ ਸ਼ਹਿਰ ਅੰਦਰ ਨੈਸ਼ਨਲ ਹਾਈਵੇ ਮਾਰਗ-95 ਦਾ ਕੰਮ ਕਾਫ਼ੀ ਜ਼ੋਰਾਂ 'ਤੇ ਚੱਲਦਾ ਹੋਣ ਕਾਰਣ ਟ੍ਰੈਫ਼ਿਕ ਦੀ ਬਹੁਤ ਜ਼ਿਆਦਾ ਸਮੱਸਿਆ ਆ ਰਹੀ ਹੈ। ਉਨ•ਾਂ ਦੱਸਿਆ ਕਿ 1 ਅਗਸਤ ਨੂੰ ਰੋਡ ਸੇਫ਼ਟੀ ਦੀ ਹੋਈ ਮੀਟਿੰਗ ਵਿੱਚ ਇਹ ਮੁੱਦਾ ਵਿਚਾਰਿਆ ਗਿਆ ਕਿ ਜਿੰਨ•ਾਂ ਚਿਰ ਤੱਕ ਨੈਸ਼ਨਲ ਹਾਈਵੇ ਮਾਰਗ-95 ਦੀ ਕੰਨਸ਼ਟ੍ਰਕਸ਼ਨ ਦਾ ਕੰਮ ਚੱਲ ਰਿਹਾ ਹੈ, ਉਨ•ਾਂ ਚਿਰ ਤੱਕ ਟ੍ਰੈਫ਼ਿਕ ਦੀ ਸਮੱਸਿਆ ਦਾ ਕੋਈ ਆਰਜ਼ੀ ਹੱਲ ਲੱਭਿਆ ਜਾਵੇ। ਇਸ ਤਰ•ਾਂ ਮੋਗਾ ਸ਼ਹਿਰ ਵਿੱਚ ਟਰੱਕਾਂ ਦੀ ਆਮਦ 'ਤੇ ਹਾਲ ਦੀ ਘੜੀ ਰੋਕ ਲਗਾਉਣ ਦਾ ਫ਼ੈਸਲਾ ਕੀਤਾ ਗਿਆ।