ਪੰਚਾਇਤਾਂ ਨੇ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਮੂਹਰੇ ਲਗਾਇਆ ਧਰਨਾ
* ਸਰਕਾਰ ਨੇ ਸਰਪੰਚਾਂ ਨੰੂ ਜਲੀਲ ਕਰਨਾ ਬੰਦ ਨਾ ਕੀਤਾ ਤਾਂ ਮੁੱਖ ਮੰਤਰੀ ਦੀ ਕੋਠੀ ਦਾ ਕਰਾਂਗੇ ਘਿਰਾਓ : ਸਰਪੰਚ ਨਿਹਾਲ ਸਿੰਘ
ਮੋਗਾ,4 ਅਗਸਤ(ਲਖਵੀਰ ਸਿੰਘ/ਜਸ਼ਨ):ਜ਼ਿਲਾ ਮੋਗਾ ਦੇ ਸਮੂਹ ਪੰਚਾਂ/ਸਰਪੰਚਾਂ ਨੇ ਪੰਜਾਬ ਸਰਕਾਰ ਦੀ ਨੀਤੀ ਨੰੂ ਲੈ ਕੇ ਅੱਜ ਡਿਪਟੀ ਕਮਿਸ਼ਨਰ ਮੋਗਾ ਦੇ ਦਫਤਰ ਮੂਹਰੇ ਵੱਡੀ ਗਿਣਤੀ ਵਿੱਚ ਇਕੱਠੇ ਹੋਕੇ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇ ਬਾਜੀ ਕੀਤੀ। ਇਸ ਮੌਕੇ ਤੇ ਸਰਪੰਚਾਂ ਤੇ ਪੰਚਾਂ ਦੇ ਵੱਡੇ ਇਕੱਠ ਨੰੂ ਸੰਬੋਧਨ ਕਰਦਿਆਂ ਜ਼ਿਲਾ ਪੰਚਾਇਤ ਯੂਨੀਅਨ ਦੇ ਜ਼ਿਲਾ ਪ੍ਰਧਾਨ ਸਰਪੰਚ ਨਿਹਾਲ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸਰਪੰਚਾਂ ਦਾ ਪਿਛਲੇ ਚਾਰ ਸਾਲਾਂ ਦਾ ਮਾਣ ਭੱਤਾ ਤਾਂ ਕੀ ਦੇਣਾ ਹੈ ਉਲਟਾ ਪਿੰਡਾਂ ਵਿੱਚ ਪੰਚਾਇਤਾਂ ਵੱਲੋਂ ਕਰਵਾਏ ਜਾ ਚੁੱਕੇ ਕੰਮਾਂ ਦੀ ਜਾਂਚ ਕਰਵਾਉਣ ਲਈ ਵਾਰ ਵਾਰ ਸਰਪੰਚਾਂ/ਪੰਚਾਂ ਨੰੂ ਜਲੀਲ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਜਦੋ ਕੇ ਪੰਚਾਇਤਾਂ ਵੱਲੋਂ ਖਰਚ ਕੀਤੀਆਂ ਗ੍ਰਾਂਟਾਂ ਦੀ ਐਨਓਸੀ ਸਬੰਧਤ ਮਹਿਕਮੇ ਨੰੂ ਭੇਜ ਚੁੱਕੇ ਹਨ। ਉਨਾਂ ਸਰਕਾਰ ਨੰੂ ਅਪੀਲ ਕਰਦਿਆਂ ਕਿਹਾ ਕਿ ਪੰਚਾਂ ਸਰਪੰਚਾਂ ਨੰੂ ਜਲੀਲ ਦਾ ਕੀਤਾ ਜਾਵੇ, ਸਗੋਂ ਪੰਚਾਂ ਨੰੂ 3500 ਰੁਪਏ ਤੇ ਸਰਪੰਚਾਂ ਨੰੂ 11 ਹਜਾਰ ਰੁਪਏ ਮਾਣ ਭੱਤਾ ਤੁਰੰਤ ਜਾਰੀ ਕੀਤਾ ਜਾਵੇ ਅਤੇ ਪੰਚਾਂ ਸਰਪੰਚਾਂ ਦਾ ਟੋਲ ਟੈਕਸ ਵੀ ਮੁਆਫ ਕੀਤਾ ਜਾਵੇ। ਸਮੂਹ ਪੰਚਾਂ ਸਰਪੰਚਾਂ ਨੇ ਹੱਕੀ ਮੰਗਾਂ ਨੰੂ ਲੈਕੇ ਜੀਏਟੂ ਡੀਸੀ ਨੰੂ ਪੰਜਾਬ ਦੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਦਿੱਤਾ। ਉਨਾਂ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਨੰੂ ਨਾ ਮੰਨਿਆਂ ਤਾਂ ਉਹ ਪੂਰੇ ਪੰਜਾਬ ਦੇ ਸਰਪੰਚਾਂ ਪੰਚਾਂ ਨਾਲ ਮੀਟਿੰਗ ਕਰਕੇ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਇਸ ਮੌਕੇ ਸਰਪੰਚ ਅੰਗਰੇਜ ਸਿੰਘ ਬਲਾਕ ਪ੍ਰਧਾਨ ਮੋਗਾ-2, ਜਗਮੇਲ ਸਿੰਘ ਸਰਪੰਚ, ਸੁਰਜੀਤ ਸਿੰਘ ਸਰਪੰਚ, ਨਿਰਮਲ ਸਿੰਘ ਸਰਪੰਚ, ਸਰਬਜੀਤ ਸਿੰਘ ਪੰਚ ਰੌਲੀ, ਨਰਇੰਦਰ ਕੌਰ ਸਰਪੰਚ ਡਾਲਾ, ਅਮਰੀਕ ਸਿੰਘ ਸਰਪੰਚ ਮੈਹਿਣਾ, ਸਰਪੰਚ ਪਾਲ ਸਿੰਘ, ਜਗਰਾਜ ਸਿੰਘ ਜੱਗਾ ਪੰਚ ਰੌਲੀ, ਸਿੰਦਰਪਾਲ ਕੌਰ, ਨਰਿੰਦਰ ਸਿੰਘ ਸਰਪੰਚ ਬੁੱਕਣ ਵਾਲਾ, ਜਗਸੀਰ ਸਿੰਘ ਸਰਪੰਚ, ਜਰਨੈਲ ਸਿੰਘ ਪੰਚ, ਰਣਧੀਰ ਸਿੰਘ ਸਰਪੰਚ, ਨਿਰਮਲ ਸਿੰਘ ਸਰਪੰਚ ਦੌਧਰ ਸਰਕੀ, ਸਰਪੰਚ ਹਰਦੀਪ ਸਿੰਘ, ਜਰਨੈਲ ਸਿੰਘ ਸਰਪੰਚ, ਰਾਜਵਿੰਦਰ ਕੌਰ ਸਰਪੰਚ, ਦਵਿੰਦਰ ਸਿੰਘ ਸਰਪੰਚ, ਗੁਰਚਰਨ ਸਿੰਘ ਸਰਪੰਚ ਦੁਸਾਂਝ, ਸਰਪੰਚ ਸੋਹਣ ਸਿੰਘ ਕਪੂਰੇ, ਸਰਪੰਚ ਬਲਵਿੰਦਰ ਕੌਰ ਤਲਵੰਡੀ ਭੰਗੇਰੀਆਂ, ਨਸੀਬ ਕੌਰ ਸਰਪੰਚ, ਸਰਪੰਚ ਸੁਖਦੀਪ ਸਿੰਘ ਦੋਧਰ ਸਰਕੀ ਤੋ ਇਲਾਵਾ ਵੱਡੀ ਗਿਣਤੀ ਵਿੱਚ ਪੰਚ ਸਰਪੰਚ ਹਾਜਰ ਸਨ।