ਸਸਸਸ ਪੱਤੋ ਹੀਰਾ ਸਿੰਘ ਵਿੱਚ ਹਰਿਆ ਭਰਿਆ ਪੰਜਾਬ ਅਤੇ ਵਾਤਾਵਰਣ ਸਾਂਭ ਸੰਭਾਲ ਚੇਤਨਾ ਪ੍ਰੋਗਰਾਮ ਕਰਵਾਇਆ
ਮੋਗਾ,3 ਅਗਸਤ (ਜਸ਼ਨ)- ਮਾਨਯੋਗ ਸਕੱਤਰ ਸਕੂਲ ਸਿੱਖਿਆ ਸ੍ਰੀ ਕਿ੍ਰਸ਼ਨ ਕੁਮਾਰ ਵਲੋਂ ਪੰਜਾਬ ਦੇ ਸਮੂਹ ਸਕੂਲਾਂ ਵਿੱਚ ਪੌਦੇ ਲਗਾਉਣ ਦੇ ਆਦੇਸ਼ਾ ਤਹਿਤ ਸਕੂਲਾਂ ਨੂੰ ਹਰਿਆ ਭਰਿਆ,ਵਾਤਾਵਰਣ ਸਾਂਭ ਸੰਭਾਲ ਦੇ ਤਹਿਤ ਜ਼ਿਲਾ੍ਹ ਸਿੱਖਿਆ ਅਫਸਰ ਸੈਕੰਡਰੀ (ਮੋਗਾ) ਗੁਰਦਰਸ਼ਨ ਸਿੰਘ ਬਰਾੜ ਨੇ ਸਸਸਸ ਪੱਤੋ ਹੀਰਾ ਸਿੰਘ ਵਿਖੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਉਹਨਾਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਦੱਸਿਆ ਕਿ ਹਰ ਇਕ ਵਿਦਿਆਰਥੀ ਨੂੰ ਰੁੱਖ ਲਗਾਉਣਾ ਚਾਹੀਦਾ ਹੈ ਤਾਂ ਜੋ ਕਿ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਇਆ ਜਾ ਸਕੇ। ਇਸ ਮੌਕੇ ਪਿ੍ਰੰਸੀਪਲ ਸ.ਹਰਿੰਦਰਜੀਤ ਸਿੰਘ ਦੱਸਿਆ ਕਿ ਸਕੂਲ ਵਿੱਚ ਵੱਖ ਵੱਖ ਤਰ੍ਰਾਂ ਦੇ ਪੌਦੇ ਲਗਾਉਣ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਨਿੰਮ,ਜਾਮਨ,ਅਮਲਤਾਸ,ਨੀਲੀ ਗਲਮੋਰ, ਥਾਈਕਸ (ਪਿੱਪਲ ਜਾਤੀ), ਆਦਿ ਦੇ ਪੌਦੇ ਲਗਾਏ ਗਏ। ਇਸ ਮੌਕੇ ਪਿ੍ਰੰਸੀਪਲ ਸ.ਹਰਿੰਦਰਜੀਤ ਸਿੰਘ ਨੇ ਵਿਦਿਆਰਥੀਆਂ ਨੂੰ ਵੱਧ ਤੋ ਵੱਧ ਦਰਖੱਤ ਲਗਾਉਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ ਰੁੱਖਾਂ ਦੀ ਸਾਂਭ ਸੰਭਾਲ ਨਾਲ ਅਸੀਂ ਦੂਸ਼ਿਤ ਵਾਤਾਵਰਣ ਦੇ ਖਤਰੇ ਤੋਂ ਬੱਚ ਸਕਦੇ ਹਾਂ। ਇਸ ਮੌਕੇ ਸੁਖਦੇਵ ਸਿੰਘ ਅਰੋੜਾ,ਜਸਵਿੰਦਰ ਸਿੰਘ,ਕੁਲਵਿੰਦਰ ਸਿੰਘ,ਕੁਲਜੀਤ ਸਿੰਘ,ਪ੍ਰੇਮ ਸਿੰਘ,ਹਰਭਜਨ ਸਿੰਘ,ਸਵਰਨਜੀਤ ਕੌਰ,ਮਨਜਿੰਦਰ ਕੌਰ,ਗਗਨਦੀਪ ਕੌਰ,ਨੀਲਮ ਰਾਣੀ,ਕਰਮਜੀਤ ਕੌਰ,ਜਗਸੀਰ ਸਿੰਘ,ਚਮਕੌਰ ਪੱਤੋ ,ਸ਼ਵਿੰਦਰਪਾਲ ਕੌਰ,ਰਜਿੰਦਰ ਸਿੰਘ,ਹਰਪ੍ਰੀਤ ਸਿੰਘ,ਜਸਵੰਤ ਸਿੰਘ,ਜਗਸੀਰ ਸਿੰਘ,ਹਰਜਸਪਾਲ ਸਿੰਘ,ਲਵਦੀਪ ਸਿੰਘ,ਸਤਵੰਤ ਕੌਰ,ਗੁਰਮੀਤ ਕੌਰ ਆਦਿ ਹਾਜ਼ਰ ਸਨ।