ਕਰਿਕਟਰ ਹਰਮਨਪ੍ਰੀਤ ਕੌਰ ਨੂੰ ਡੀ.ਐਸ.ਪੀ. ਦੀ ਨੌਕਰੀ ਦੇਣਾ ਕੈਪਟਨ ਸਾਹਿਬ ਦਾ ਦਲੇਰਾਨਾ ਕਦਮ: ਵਿਨੋਦ ਬਾਂਸਲ

ਮੋਗਾ, 3 ਅਗਸਤ (ਜਸ਼ਨ)- ਕਰਿਕਟ ਦੀ ਦੁਨੀਆਂ ਵਿਚ ਆਪਣਾ ਨਾਮ ਚਮਕਾਉਣ ਵਾਲੀ ਮੋਗਾ ਜ਼ਿਲੇ ਦੀ ਧੀ ਹਰਮਨਪ੍ਰੀਤ ਕੌਰ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ 5 ਲੱਖ ਰੁਪਏ ਨਕਦ ਇਨਾਮ ਅਤੇ ਪੰਜਾਬ ਪੁਲਿਸ ਵਿਚ ਬਤੌਰ ਡੀ.ਐਸ. ਪੀ. ਭਰਤੀ ਕਰਨ ਦੀ ਪ੍ਰਕਿਰਿਆ ਦੇ ਸ਼ੁਰੂ ਹੋਣ ਨਾਲ ਕੈਪਟਨ ਅਮਰਿੰਦਰ ਸਿੰਘ ਦਾ ਸਤਿਕਾਰ ਸੂਬਾ ਵਾਸੀਆਂ ਦੇ ਮਨਾਂ ਵਿਚ ਹੋਰ ਵੀ ਵੱਧ ਗਿਆ ਹੈ। ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਸ ਦਲੇਰਰਾਨਾ ਕਦਮ ਨਾਲ ਜਿੱਥੇ ਸਮਾਜ ਵਿਚ ਧੀਆਂ ਦਾ ਸਤਿਕਾਰ ਵਧਿਆ ਹੈ ਉੱਥੇ ਹੋਰਨਾਂ ਖਿਡਾਰੀਆਂ ਨੂੰ ਵੀ ਸਖਤ ਮਿਹਨਤ ਕਰਨ ਦਾ ਸੁਨੇਹਾ ਮਿਲਿਆ ਹੈ । ਵਿਨੋਦ ਬਾਂਸਲ ਨੇ ਕਿਹਾ ਕਿ ਮੋਗੇ ਦੀ ਧੀ ਹਰਮਨਪ੍ਰੀਤ ਕੌਰ ਅਤੇ ਉਸ ਦੀ ਟੀਮ ਵੱਲੋਂ ਇੰਗਲੈਂਡ ਦੀ ਧਰਤੀ ’ਤੇ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਨਾਂ ਦੇਰੀ ਕੀਤੇ ਉਸਨੂੰ ਨਕਦ ਇਨਾਮ ਅਤੇ ਡੀ ਐੱਸ ਪੀ ਦੀ ਨੌਕਰੀ ਦੇ ਐਲਾਨ ਨੇ ਸਿੱਧ ਕਰ ਦਿੱਤਾ ਕਿ ਇਹੋ ਜਿਹੇ ਠੋਸ ਫੈਸਲੇ ਸਿਰਫ ਤੇ ਸਿਰਫ ਕੈਪਟਨ ਅਮਰਿੰਦਰ ਸਿੰਘ ਹੀ ਲੈ ਸਕਦੇ ਹਨ । ਬਾਂਸਲ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਕੇਵਲ ਐਲਾਨ ਹੀ ਨਹੀਂ ਕੀਤਾ ਬਲਕਿ ਹਰਮਨਪ੍ਰੀਤ ਕੌਰ ਨੂੰ ਚੰਡੀਗੜ ਬੁਲਾ ਕੇ ਉਸ ਨੂੰ ਨਕਦ ਇਨਾਮ ਰਾਸ਼ੀ ਅਤੇ ਪੰਜਾਬ ਪੁਲਿਸ ਵਿਚ ਡੀ ਐੱਸ ਪੀ ਭਰਤੀ ਦੀ ਪਰਿਕਿਰਿਆ ਨੂੰ ਆਰੰਭਣ ਦੇ ਆਦੇਸ਼ਾਂ ਨਾਲ ਨੌਜਵਾਨਾਂ ਨੂੰ ਭਾਰੀ ਉਤਸ਼ਾਹ ਮਿਲਿਆ ਹੈ । ਉਹਨਾਂ ਕਿਹਾ ਕੈਪਟਨ ਅਮਰਿੰਦਰ ਸਿੰਘ ਦੀ ਇੱਛਾ ਹੈ ਕਿ ਹਰਮਨਪ੍ਰੀਤ ਕੌਰ ਤੋਂ ਪ੍ਰੇਰਨਾ ਲੈ ਕੇ ਹੋਰ ਨੌਜਵਾਨ ਵੀ ਖੇਡ ਜਗਤ ਵਿਚ ਆਪਣੇ ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ।