ਕਵਿਤਾ ਅਤੇ ਖਾਲਸਾਈ ਡ੍ਰੈੱਸ ਮੁਕਾਬਲੇ ਕਰਵਾਏ ਗਏ
ਮੋਗਾ,2 ਅਗਸਤ(ਜਸ਼ਨ) ਗੁਰਦੁਆਰਾ ਬੀਬੀ ਕਾਹਨ ਕੌਰ ਵੱਲੋਂ ਬੱਚਿਆਂ ਅੰਦਰ ਸਿੱਖ ਵਿਰਸ਼ੇ ਨੂੰ ਉਤਸ਼ਾਹਿਤ ਕਰਨ ਲਈ ਅਰੰਭੀ ਧਰਮ ਪ੍ਰਚਾਰ ਲੜੀ ਤਹਿਤ ਕਰਵਾਏ ਜਾਂਦੇ ਮਹੀਨਾਵਾਰੀ ਸਮਾਗਮ ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ ਦਿਵਸ਼ ਨੂੰ ਸਮਰਪਿਤ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਕਵਿਤਾ ਅਤੇ ਖਾਲਸਾਈ ਡ੍ਰੈੱਸ ਮੁਕਾਬਲੇ ਕਰਵਾਏ ਗਏ।ਜਿਸ ਵਿੱਚ ਮੋਗਾ ਸ਼ਹਿਰ ਦੇ ਨੇੜੇ-ਤੇੜੇ ਦੇ ਸਕੂਲਾਂ ਦੇ ਬੱਚਿਆ ਨੇ ਬੜੇ ਹੀ ਉਤਸ਼ਾਹ ਤੇ ਜੋਸ਼ ਨਾਲ ਭਾਗ ਲਿਆ।ਖਾਲਸਾਈ ਡ੍ਰੈੱਸ ਮੁਕਾਬਲਿਆ ਵਿੱਚ ਖਾਲਸਾਈ ਬਾਣੇ ਵਿੱਚ ਸਜੇ 63 ਬੱਚਿਆ ਨੇ ਭਾਗ ਲਿਆ।ਬੱਚਿਆਂ ਦੀਆ ਸੋਹਣੀਆਂ ਦਸਤਾਰਾਂ ਦੁਮਾਲਿਆ ਤੇ ਸਜੇ ਖੰਡੇ ਅਤੇ ਸ਼ਸਤਰ ਖਾਲਸਾਈ ਸਾਨੋ ਸ਼ੋਕਤ ਦਾ ਦਿੱਲ ਖਿੱਚਵਾਂ ਪ੍ਰਦਰਸ਼ਨ ਕਰ ਰਹੇ ਸਨ।ਭਾਗ ਲੈਣ ਵਾਲੇ ਬੱਚਿਆ ਦੀ ਜੱਜਮੈਂਟ ਦੀ ਜਿੰਮੇਵਾਰੀ ਪ੍ਰਿੰਸੀਪਲ ਦਰਸ਼ਨ ਸਿੰਘ ,ਪ੍ਰਿੰਸੀਪਲ ਗੁਰਜੀਤ ਕੌਰ,ਪ੍ਰੌ: ਦਵਿੰਦਰਪਾਲ ਸਿੰਘ ਅਤੇ ਬੀਬਾ ਰਮਨਦੀਪ ਕੌਰ ਨੇ ਨਿਭਾਈ ਖਾਲਸਾ ਡ੍ਰੈੱਸ ਮੁਕਾਬਲਿਆ ਵਿੱਚ ਪਹਿਲਾ ਸਥਾਨ ਟੈਗ ਨੰਬਰ 22 ਹਰਮਨਜੋਤ ਸਿੰਘ,ਦੂਸਰਾ ਸਥਾਨ ਟੈਗ ਨੰਬਰ 43 ਜਪਜੀਤ ਕੌਰ, ਤੀਸਰਾ ਸਥਾਨ ਟੈਗ ਨੰਬਰ 45 ਹੁਸਨਪ੍ਰੀਤ ਕੌਰ ਨੇ ਹਾਸਲ ਕੀਤਾ।ਦੂਜੇ ਪਾਸੇ ਕਵਿਤਾ ਮੁਕਾਬਲੇ ਵਿੱਚ ਰਿਕਾਰਡ 175 ਬੱਚਿਆ ਨੇ ਭਰਵੇ ਜੋਸ਼ ਨਾਲ ਭਾਗ ਲਿਆ।ਜਿੰਨ੍ਹਾ ਨੇ ਵੱਖੋ ਵੱਖ ਵਿਸ਼ਿਆ ਤੇ ਕਵਿਤਾ ਬੋਲ ਕੇ ਸਿੱਖ ਵਿਰਸੇ. ਸ਼ਹੀਦਾ ਦੀਆ ਗਥਾਵਾ ਦਾ ਗੁਣਗਾਨ ਕੀਤਾ।ਕਵਿਤਾ ਮੁਕਾਬਲੇ ਵਿੱਚ ਜੱਜਮੈਂਟ ਦੀ ਜਿੰਮੇਵਾਰੀ ਸ.ਵਰਤੀ ਸਿੰਘ,ਡਾ.ਸਿਮਰਜੀਤ ਕੌਰ, ਪ੍ਰ.ਸਵਰਨਜੀਤ ਸਿੰਘ ਅਤੇ ਹਰਬੰਸ ਸਿੰਘ ਤੇ ਨਿਭਾਈ। ਕਵਿਤਾ ਮੁਕਾਬਲੇ ਵਿੱਚ ਪਹਿਲਾ ਸਥਾਨ ਟੈਗ ਨੰਬਰ 31 ਹਰਸਿਮਰਤ ਕੌਰ ਵਿਸ਼ਾ ਪੱਗਾ ਵਾਲਾ ਪੰਜਾਬ, ਦੂਸਰਾ ਸਥਾਨ ਟੈਗ ਨੰਬਰ 116 ਮਨਜਿੰਦਰ ਸਿੰਘ ਵਿਸ਼ਾ ਸਰਦਾਰ ਅਤੇ ਤੀਸਰਾ ਸਥਾਨ ਟੈਗ ਨੰਬਰ 33 ਸ਼ੁਬੇਗ ਕੌਰ ਵਿਸ਼ਾ ਮਾ ਗੁਜਰੀ ਨੇ ਹਾਸਲ ਕੀਤਾ।ਇਸ ਤੋਂ ਬਿਨਾ 5 ਬੱਚਿਆ ਸਹਿਜਪ੍ਰੀਤ ਸਿੰਘ, ਪ੍ਰਭਨੀਤ ਕੌਰ, ਮਹਿਕਦੀਪ ਸਿੰਘ, ਸਿਮਰਨਜੀਤ ਕੌਰ ਅਤੇ ਅਮਨਦੀਪ ਕੌਰ ਨੂੰ ਉਤਸ਼ਾਹ ਵਧਾਊ ਇਨਾਮ ਦਿੱਤੇ ਗਏ।ਭਾਗ ਲੈਣ ਵਾਲੇ ਜੈਤੂਆ ਨੂਮ ਇਨਾਮਾਂ ਦੀ ਵੰਡ ਸਾਂਝੇ ਰੂਪ ਵਿੱਚ ਟਰੱਸਟ ਦੇ ਪ੍ਰਧਾਨ ਬਰਜਿੰਦਰ ਸਿੰਘ ਬਰਾੜ ਨੇ ਟਰੱਸਟ ਮੈਂਬਰਾ ਨਾਲ ਕੀਤੀ।ਜੈਤੂਆ ਨੂੰ ਨਕਦ ਇਨਾਮ ਟ੍ਰਾਫੀਆ ਅਤੇ ਸਾਰੇ ਭਾਗ ਲੈਣ ਵਾਲੇ ਬੱਚਿਆਂ ਨੂੰ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਖੀਰ ਵਿੱਚ ਮੁਕਾਬਲਿਆ ਨੂੰ ਸਫਲਤਾਪੂਰਵਕ ਨੇਪਰੇ ਚਾੜਨ ਲਈ ਭਾਗ ਲੈਣ ਵਾਲੇ ਬੱਚਿਆ ਦੀ ਹੌਸਲਾ ਅਫਜਾਈ ਕਰਦਿਆ ਸ.ਬਰਜਿੰਦਰ ਸਿੰਘ ਬਰਾੜ ਨੇ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੁਕਾਬਲਿਆ ਪ੍ਰਤੀ ਭਾਰੀ ਉਤਸ਼ਾਹ ਨੂੰ ਦੇਖਦਿਆ ਟਰੱਸਟ ਵੱਲੋਂ ਹਰ ਮਹੀਨੇ ਹੁੰਦੇ ਪ੍ਰੋਗਰਾਮਾ ਲਈ ਸਮੂਹ ਸਿੱਖ ਸੰਗਤਾਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਅਤੇ ਧਰਮ ਪ੍ਰਚਾਰ ਲਈ ਟਰੱਸਟ ਵੱਲੋਂ ਹਮੇਸ਼ਾ ਹੀ ਤਤਪਰ ਰਹਿਣ ਦਾ ਵਿਸ਼ਵਾਸ਼ ਦੁਆਉਂਦਿਆ ਪ੍ਰੋਗਰਾਮ ਹੋਰ ਵੀ ਵਧੀਆ ਤਰੀਕੇ ਨਾਲ ਕਰਨ ਦਾ ਭਰੋਸ਼ਾ ਦਿੱਤਾ,ਉਥੇ ਹੀ ਉਹਨਾਂ ਭਾਗ ਲੈਣ ਵਾਲੇ ਸਾਰੇ ਬੱਚਿਆ ਦੀ ਭਰਪੂਰ ਹੋਸਲਾ ਕੀਤੀ।ਸਟੇਜ ਦੀ ਕਾਰਵਾਈ ਕੁਲਵੰਤ ਸਿੰਘ ਰਿੱਚੀ ਬਾਖੂਬੀ ਨਿਭਾਈ।ਗੁਰੂ ਕਾ ਲੰਗਰ ਅਤੁੱਟ ਵਰਤਿਆ।ਇਸ ਮੌਕੇ ਟਰੱਸਟ ਮੈਂਬਰ ਹਰਬੰਸ ਸਿੰਘ ਗਿੱਲ, ਖੁਸਵਿੰਦਰਪਾਲ ਸਿੰਘ ਗਿੱਲ, ਸੁਖਦੇਵ ਸਿੰਘ ਗਿੱਲ,ਜੁਗਰਾਜ ਸਿੰਘ ਸਿਵੀਆ, ਦਿਆਲ ਸਿੰਘ ਮੈਨੇਜਰ, ਇੰਦਰਪਾਲ ਸਿੰਘ ਗਿੱਲ, ਉਪਿੰਦਰ ਸਿੰਘ ਗਿੱਲ, ਹਰਪ੍ਰੀਤ ਸਿੰਘ, ਸੁਰਿੰਦਰ ਕੌਰ ਸੋਢੀ,ਸੁਰਿੰਦਰਪਾਲ ਸਿੰਘ, ਕੁਲਵਿੰਦਰ ਸਿੰਘ,ਬੂਟਾ ਸਿੰਘ ਦੌਲਤਪੁਰਾ, ਗਿਆਨੀ ਚਰਨ ਸਿੰਘ,ਜਗਮੋਹਨ ਸਿੰਘ, ਰਵਿੰਦਰ ਸਿੰਘ ਫਰੀਦਕੋਟ,ਭੋਲਾ ਸਿੰਘ,ਸਵਿੰਦਰ ਸਿੰਘ,ਮਨਜਿੰਦਰ ਸਿੰਘ ਵਿੱਚੀ,ਗੁਰਜੰਟ ਸਿੰਘ ਰਾਮੂੰਵਾਲਾ,ਗੁਰਪ੍ਰੀਤਮ ਸਿੰਘ ਚੀਮਾ, ਜੋਧਵੀਰ ਸਿੰਘ ਆਦਿ ਹਾਜਰ ਸਨ। ਕਰਵਾਏ ਜਾਂਦੇ ਮਹੀਨਾਵਾਰੀ ਸਮਾਗਮ ਦੌਰਾਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ ਦਿਵਸ਼ ਨੂੰ ਸਮਰਪਿਤ ਗੁਰਦੁਆਰਾ ਬੀਬੀ ਕਾਹਨ ਕੌਰ ਵਿਖੇ ਕਵਿਤਾ ਅਤੇ ਖਾਲਸਾਈ ਡ੍ਰੈੱਸ ਮੁਕਾਬਲੇ ਕਰਵਾਏ ਗਏ।