ਕੈਪਟਨ ਅਮਰਿੰਦਰ ਸਿੰਘ ਨੇ ਕਰਿਕਟਰ ਹਰਮਨਪ੍ਰੀਤ ਕੌਰ ਨੂੰ ਸੌਂਪਿਆ ਪੰਜ ਲੱਖ ਦਾ ਚੈੱਕ, ਡੀ ਐੱਸ ਪੀ ਬਣਨ ਦੀ ਪਰਿਕਿਰਿਆ ਆਰੰਭ 

ਚੰਡੀਗੜ/ਮੋਗਾ, 2 ਅਗਸਤ (ਜਸ਼ਨ)- ਕਹਿਣੀ ਅਤੇ ਕਰਨੀ ’ਤੇ ਪੂਰੇ ਉਤਰਨ ਵਾਲੇ ਆਗੂ ਵਜੋਂ ਜਾਣੇ ਜਾਂਦੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਮੋਗਾ ਦੀ ਲਾਡਲੀ ਧੀ ੳੁੱਘੀ ਕਰਿਕਟਰ  ਹਰਮਨਪ੍ਰੀਤ ਕੌਰ ਨੂੰ ਪੰਜਾਬ ਪੁਲਿਸ ਵਿਚ ਡੀ ਐਸ ਪੀ ਵਜੋਂ ਨਿਯੁਕਤ ਕਰਨ ਦੀ ਪਰਿਕਿਰਿਆ ਵਿਹਾਰਕ ਤੌਰ ’ਤੇ ਆਰੰਭ ਦਿੱਤੀ। ਚੰਡੀਗੜ ਵਿਖੇ ਮੁੱਖ ਮੰਤਰੀ ਨੇ ਡੀ ਜੀ ਪੀ ਸੁਰੇਸ਼ ਅਰੋੜਾ ਨੂੰ ਹਰਮਨਪ੍ਰੀਤ ਦੀ ਨਿਯੁਕਤੀ ਲਈ ਲੋੜੀਂਦੀਆਂ ਉਪਚਾਰਿਕਤਾਂਵਾਂ ਪੂਰੀਆਂ ਕਰਨ ਦੇ ਨਿਰਦੇਸ਼ ਦਿੰਦਿਆਂ ਆਖਿਆ ਕਿ ਹਰਮਨਪ੍ਰੀਤ ਦੀ ਟ੍ਰੇਨਿੰਗ ਬਾਅਦ ਵਿਚ ਪੂਰੀ ਕਰਵਾ ਲਈ ਜਾਵੇਗੀ। ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹ ਚਾਹੰੁਦੇ ਹਨ ਕਿ ਨੌਜਵਾਨ ਲੜਕੀ ਹਰਮਨ ਛੇਤੀ ਤੋਂ ਛੇਤੀ ਪੰਜਾਬ ਪੁਲਿਸ ਦਾ ਹਿੱਸਾ ਬਣੇ ਅਤੇ ਬਤੌਰ ਿਕਟਰ ਆਪਣਾ ਭਵਿੱਖ ਬਣਾ ਸਕੇ । ਉਹਨਾਂ ਕਿਹਾ ਇਸ ਕਾਰਜ ਲਈ ਉਹ ਯੂਨੀਅਨ ਰੇਲਵੇ ਮਨਿਸਟਰੀ ਨੂੰ ਹਰਮਨ ਨਾਲ ਨੌਕਰੀ ਸਬੰਧੀ ਹੋਏ ਕਰਾਰ ਨੂੰ ਖਤਮ ਕਰਨ ਦਾ ਮਾਮਲਾ ਉਠਾਉਣਗੇ ਤਾਂ ਕਿ ਹਰਮਨ ਜਲਦੀ ਤੋਂ ਜਲਦੀ ਪੰਜਾਬ ਪੁਲਿਸ ਜੁਆਇੰਨ ਕਰ ਸਕੇ । ਹਰਮਨਪ੍ਰੀਤ ਦੇ ਪ੍ਰਦਰਸ਼ਨ ਦੀ ਸ਼ਲਾਘਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਲੱਖ ਦਾ ਚੈੱਕ ਉਸ ਨੂੰ ਸੌਂਪਿਆ। ਕੈਪਟਨ ਦੇ ਸੱਦੇ ’ਤੇ ਚੰਡੀਗੜ ਪਹੰੁਚੀ ਹਰਮਨਪ੍ਰੀਤ ਨੂੰ ਸ਼ਾਬਾਸ਼ ਦਿੰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਉਹਨਾਂ ਨੂੰ ਭਰੋਸਾ ਹੈ ਕਿ ਪੰਜਾਬ ਦੀ ਇਹ ਧੀ ਭਵਿੱਖ ਵਿਚ ਹੋਰ ਚੰਗੇਰਾ ਪ੍ਰਦਰਸ਼ਨ ਕਰੇਗੀ । ਉਹਨਾਂ ਆਖਿਆ ਕਿ ਆਪਣੀ ਖੇਡ ਪ੍ਰਤਿਭਾ ਸਦਕਾ ਕੌਮੀ ਪੱਧਰ ’ਤੇ ਉੱਭਰੀ ਹਰਮਨ ਨੇ ਪੰਜਾਬ ਨੂੰ ਮਾਣ ਦਿਵਾਇਆ ਹੈ ਅਤੇ ਭਵਿੱਖ ਵਿਚ ਵੀ ਉਹਨਾਂ ਨੂੰ ਯਕੀਨ ਹੈ ਕਿ ਉਹ ਪੰਜਾਬ ਦਾ ਝੰਡਾ ਬੁਲੰਦ ਰੱਖੇਗੀ। ਉਹਨਾਂ ਆਖਿਆ ਕਿ ਸੂਬਾ ਸਰਕਾਰ ਦੀ ਪਹਿਲ ਵੀ ਨੌਜਵਾਨ ਲੜਕੇ ਲੜਕੀਆਂ ਨੂੰ ਚੰਗੇ ਖੇਡ ਪ੍ਰਦਰਸ਼ਨ ਲਈ ਤਿਆਰ ਕਰਨਾ ਹੈ ਅਤੇ ਹਰਮਨ ਦੀ ਇਹ ਪ੍ਰਾਪਤੀ ਲੜਕੇ ਲੜਕੀਆਂ ਨੂੰ ਖੇਡਾਂ ਵਿਚ ਅੱਵਲ ਦਰਜੇ ਦੀ ਕਾਰਗੁਜ਼ਾਰੀ ਦਿਖਾਉਣ ਲਈ ਮਾਰਗ ਦਰਸ਼ਨ ਕਰੇਗੀ। ਇਸ ਸਾਦਾ ਅਤੇ ਪ੍ਰਭਾਵਸ਼ਾਲੀ ਮਿਲਣੀ ਨੂੰ ਆਯੋਜਿਤ ਕਰਨ ਵਾਲੇ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਦੱਸਿਆ ਕਿ ਿਕਟ ਗਰਾਉਂਡ ਵਿਚ ਹਰਮਨਪ੍ਰੀਤ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬੇਹੱਦ ਪ੍ਰਭਾਵਿਤ ਮੁੱਖ ਮੰਤਰੀ ਨੇ ਹਰਮਨ ਨੂੰ ਆਖਿਆ ਕਿ ਉਹਨਾਂ ਦੀ ਸਰਕਾਰ ਉਸ ਦੀ ਖੇਡ ਕਲਾ ਨੂੰ ਪ੍ਰਫੁਲਿੱਤ ਕਰਨ ਲਈ ਹਰ ਸੰਭਵ ਸਹਾਇਤਾ ਜਾਰੀ ਰੱਖੇਗੀ । ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਉਹਨਾਂ ਦੀ ਸਰਕਾਰ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਲਈ ਵਚਨਬੱਧ ਹੈ । ਉਹਨਾਂ ਆਖਿਆ ਕਿ ਉਹਨਾਂ ਦੀ ਸਰਕਾਰ ਉੱਭਰ ਰਹੇ ਖਿਡਾਰੀਆਂ ਦੀ ਹਰ ਸੰਭਵ ਸਹਾਇਤਾ ਕਰੇਗੀ ਤਾਂ ਕਿ ਉਹ ਅੰਤਰਰਾਸ਼ਟਰੀ ਦਿ੍ਰਸ਼ ’ਤੇ ਪੰਜਾਬ ਦਾ ਨਾਂਅ ਰੌਸ਼ਨ ਕਰ ਸਕਣ। ਭਾਰਤ ਨੂੰ ਮਹਿਲਾ ਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਪ੍ਰਵੇਸ਼ ਕਰਵਾਉਣ ਦੀ ਸਾਰਥੀ ਬਣਦਿਆਂ 115 ਬਾਲਾਂ ’ਤੇ 171 ਨਾਬਾਦ ਦੌੜਾ ਬਣਾ ਕੇ ਮਹਿਲਾ ਕਰਿਕਟ ਇਤਿਹਾਸ ਵਿਚ ਸਭ ਤੋਂ ਵੱਧ ਰਨ ਬਣਾਉਣ ਵਾਲੀ ਹਰਮਨਪ੍ਰੀਤ ਕੌਰ ਭੁੱਲਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦਿਆਂ ਭਾਵੁਕ ਹੋ ਕੇ ਆਖਿਆ ਕਿ ‘ਤੁਸੀਂ ਮੇਰਾ ਪੰਜਾਬ ਪੁਲਿਸ ਵਿਚ ਸ਼ਾਮਲ ਹੋਣ ਦਾ ਸੁਪਨਾ ਪੂਰਾ ਕੀਤਾ ਹੈ’। ਉਸ ਨੇ ਆਖਿਆ ਕਿ ਭਾਵੇਂ ਉਹ ਪਿਛਲੇ 9 ਸਾਲਾਂ ਤੋਂ ਕਰਿਕਟ ਦੇ ਖੇਤਰ ਵਿਚ ਆਲਾ ਪ੍ਰਦਰਸ਼ਨ ਕਰਦੀ ਆ ਰਹੀ ਸੀ ਪਰ ਇਹ ਪਹਿਲੀ ਵਾਰ ਹੈ ਜਦੋਂ ਰਾਜ ਸਰਕਾਰ ਤੋਂ ਉਸ ਦੀਆਂ ਆਸ਼ਾਵਾਂ ਦੀ ਪੂਰਤੀ ਹੋਈ ਹੈ।  ਜ਼ਿਕਰਯੋਗ ਹੈ ਕਿ ਹਰਮਨ ਦੇ ਪਰਿਵਾਰ ਵੱਲੋਂ ਪਿਛਲੀ ਸਰਕਾਰ ਵੇਲੇ ਬਾਦਲ ਸਾਹਿਬ ਨੂੰ ਹਰਮਨਪ੍ਰੀਤ ਨੂੰ ਪੰਜਾਬ ਪੁਲਿਸ ਵਿਚ ਭਰਤੀ ਕਰਨ ਦੀ ਬੇਨਤੀ ਕੀਤੀ ਗਈ ਸੀ ਪਰ ਉਹਨਾਂ ਕੋਈ ਗੌਰ ਨਹੀਂ ਕੀਤੀ । ਇਸ ਮੌਕੇ ਹਰਮਨਪ੍ਰੀਤ ਕੌਰ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੇਨਤੀ ਕੀਤੀ ਕਿ ਉਹ ਚਾਹੁੰਦੀ ਹੈ ਕਿ ਪੰਜਾਬ ਵਿਚ ਹੋਰ ਿਕਟ ਅਕੈਡਮੀਆਂ ਖੋਲੀਆਂ ਜਾਣ ਤਾਂ ਕਿ ਉੱਭਰ ਰਹੇ ਖਿਡਾਰੀਆਂ ਨੂੰ ਉਹਨਾਂ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਹਨਾਂ ਸਮੱਸਿਆਵਾਂ ਦਾ ਸਾਹਮਣਾ ਉਸ ਨੂੰ ਆਪਣੇ ਖੇਡ ਜੀਵਨ ਵਿਚ ਕਰਨਾ ਪਿਆ। ਇਸ ਮੌਕੇ ਡੀ ਜੀ ਪੀ ਸੁਰੇਸ਼ ਅਰੋੜਾ ਨੇ ਭਾਰਤੀ ਟੀ ਟਵੰਟੀ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਨੂੰ ਵਿਸ਼ਵਾਸ਼ ਦਿਵਾਇਆ ਕਿ ਹਰਮਨ ਦੇ ਪੰਜਾਬ ਪੁਲਿਸ ਵਿਚ ਸ਼ਾਮਲ ਹੁੰਦਿਆਂ ਹੀ ਉਹ ਪੁਲਿਸ ਵਿਭਾਗ ਦੀ ਕਰਿਕਟ ਟੀਮ ਦੀ ਸਥਾਪਨਾ ਕਰਵਾਉਣਗੇ। ਇਸ ਮੌਕੇ ਭਾਰਤੀ ਮਹਿਲਾ ਕਰਿਕਟ ਟੀਮ ਦੀ ਉੱਪ ਕਪਤਾਨ ਹਰਮਨਪ੍ਰੀਤ ਕੌਰ ਦੇ ਪਿਤਾ ਹਰਮੰਦਰ ਸਿੰਘ ਭੁੱਲਰ ਵੀ ਹਾਜ਼ਰ ਸਨ ।  

ਮੋਗਾ ਵਿਚ ਪਹਿਲਾਂ ਹੀ ਖੁਸ਼ੀ ਦਾ ਆਲਮ ਸੀ ਅਤੇ ਅੱਜ ਕੈਪਟਨ ਅਮਰਿੰਦਰ ਸਿੰਘ ਵੱਲੋਂ ਹਰਮਨ ਦੇ ਕੀਤੇ ਸਨਮਾਨ ਨਾਲ ਲੋਕਾਂ ਵਿਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ,ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ , ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ,ਸੂਬਾ ਸਕੱਤਰ ਐਡਵੋਕੇਟ ਰਵਿੰਦਰ ਸਿੰਘ ਰਵੀ ਗਰੇਵਾਲ, ਜਗਸੀਰ ਸਿੰਘ ਮੰਗੇਵਾਲਾ ਸੂਬਾ ਸਕੱਤਰ, ਦਵਿੰਦਰ ਸਿੰਘ ਰਣੀਆ ਆਦਿ  ਨੇ ਕੈਪਟਨ ਅਮਰਿੰਦਰ ਸਿੰਘ ਵਲੋਂ ਹਰਮਨਪ੍ਰੀਤ ਕੌਰ ਨੂੰ ਨੌਕਰੀ ਦੇਣ ਅਤੇ ਇਨਾਮ ਵਜੋਂ 5 ਲੱਖ ਰੁਪਏ ਦੇਣ ਤੇ ਕੈਪਟਨ ਅਮਰਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।