ਆਈ.ਐਸ.ਐਫ ਕਾਲਜ ਵਿਖੇ ਆਈ.ਪੀ.ਆਰ. ਵੱਲੋਂ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ

ਮੋਗਾ, 1 ਅਗਸਤ (ਜਸ਼ਨ)-ਆਈ.ਐਸ.ਐਫ. ਕਾਲਜ ਆਫ ਫਾਰਮੇਸੀ ਵਿਖੇ ਇੰਟਲੈਕਚੁਅਲ ਪ੍ਰਾਪਟੀ ਰਾਈਟ ਵਿਦ ਆਫ ਫੋਕਸ ਆਨ ਪੈਟੇਂਟਸ ਸਰਚਿੰਗ ਟੂਲ ਿਏਟਿਵ ਇੰਡੀਆ, ਇਨੋਵੇਟਿਡ ਇੰਡੀਆ ਤਹਿਤ ਇਕ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਵਰਕਸ਼ਾਪ ਦੇ ਮੁੱਖ ਵਕਤਾ ਪੈਟੇਂਟਟ ਇੰਫਰਮੈਸ਼ ਸੈਂਟਰ ਹਰਿਆਣਾ ਦੇ ਸਾਇੰਟਿਸਟ ਰਾਹੁਲ ਤਨੇਜਾ ਦਾ ਸੁਆਗਤ ਡਾਇਰੈਕਟਰ ਡਾ. ਜੀ.ਡੀ. ਗੁਪਤਾ ਤੇ ਸਮੂਹ ਐਚ.ਓ.ਡੀ. ਨੇ ਗੁਲਦਸਤਾ ਦੇ ਕੇ ਕੀਤਾ। ਵਰਕਸ਼ਾਪ ਨੂੰ ਸੰਬੋਧਨ ਕਰਦੇ ਹੋਏ ਡਾ. ਜੀ.ਡੀ. ਗੁਪਤਾ ਨੇ ਦੱਸਿਆ ਕਿ ਆਈ.ਪੀ.ਆਰ ਦਾ ਵਿਸ਼ੇਸ਼ ਯੋਗਦਾਨ ਫਾਰਮੇਸੀ ਅਤੇ ਰਿਸਰਚ ਵਿਚ ਹੈ। ਜੋ ਵਿਦਿਆਰਥੀ ਰਿਸਰਚ ਕਰ ਰਹੇ ਹਨ ਉਹਨਾਂ ਵੱਲੋਂ ਟੌਪਿਕ ਦੀ ਚੋਣ ਕਰਨ, ਦੇਸ਼ ਅਤੇ ਵਿਦੇਸ਼ ਵਿਚ ਹੋਏ ਕੰਮਾਂ ਦੀ ਜਾਣਕਾਰੀ ਆਦਿ ਤੇ ਉਹਨਾਂ ਨਾਲ ਚਰਚਾ ਕੀਤੀ ਗਈ। ਸਾਇੰਟਿਸਟ ਰਾਹੁਲ ਤਨੇਜਾ ਨੇ ਪੈਟੇਂਟਟਸ ਬਾਰੇ ਅਤੇ ਇਸ ਵਿਚ ਜੋ ਵੀ ਸ਼ੱਕ ਹੈ ਉਸ ਤੋਂ ਜਾਣੂ ਕਰਵਾਇਆ। ਉਹਨਾਂ ਰਿਸਰਚ ਸਰਚਿੰਗ ਟੂਲ ਦਾ ਇਸਤੇਮਾਲ ਕਿਸ ਢੰਗ ਨਾਲ ਰਿਸਰਚ ਨੂੰ ਹੋਰ ਵੱਧ ਉਪਯੋਗੀ ਤੇ ਕਮਰਸ਼ੀਅਲ ਬਣਾਇਆ ਜਾਵੇ, ਤੇ ਵਿਸ਼ੇਸ਼ ਜੋਰ ਦਿਤਾ। ਉਹਨਾਂ ਇਹ ਵੀ ਸਪੱਸ਼ਟ ਕੀਤਾ ਕਿ ਭਾਰਤ ਸਰਕਾਰ ਿਏਟਿਵ ਇੰਡੀਆ, ਇਨੋਵੇਟਿਵ ਇੰਡੀਆ ਤੇ ਬਹੁਤ ਜੋਰ ਦੇ ਰਿਹਾ ਹੈ, ਤਾਂ ਜੋ ਪੇਟੈਂਟਸ ਦੀ ਉਪਯੋਗਿਤਾ ਤੇ ਹੋਰ ਦੇਸ਼ ਵਿਚ ਕੰਪੀਟ ਕਰਨ ਵਿਚ ਸਹਾਇਕ ਬਣਾਇਆ ਜਾ ਸਕੇਂ। ਉਹਨਾਂ ਕਿਹਾ ਕਿ ਜੋ ਰਿਸਰਚ ਸਿਰਫ ਕਾਗਜਾਂ ਅੰਦਰ ਰਹਿ ਜਾਂਦੀ ਹੈ ਉਸਨੂੰ ਦੇਸ਼ ਦੇ ਹਿਤ ਅਤੇ ਸਮਾਜ ਦੇ ਉਪਯੋਗ ਲਈ ਬਣਾਇਆ ਜਾਂਦਾ ਹੈ। ਇਸ ਵਰਕਸ਼ਾਪ ਵਿਚ ਲਗਭਗ 50 ਵਿਦਿਆਰਥੀਆ, ਫੈਕਿਲਟੀ ਮੈਂਬਰਾਂ ਨੇ ਹਿੱਸਾ ਲਿਆ। ਵਰਕਸ਼ਾਪ ਦਾ ਸੰਚਾਲਨ ਡੇਜੀ ਅਰੋੜਾ ਨੇ ਕੀਤਾ। ਵਰਕਸ਼ਾਪ ਦੀ ਸਮਾਪਤੀ ਤੇ ਫਾਰਮਾਸਿਉਟਿਕਲ ਦੇ ਐਚ.ਓ.ਡੀ. ਡਾ. ਅਮਿਤ ਗੋਇਲ ਨੇ ਆਏ ਹੋਏ ਸਪੀਕਰ, ਡਾਇਰੈਕਟਰ ਤੇ ਮੈਨੇਜਮੈਂਟ ਦਾ ਧੰਨਵਾਦ ਕੀਤਾ।