ਸਰਦਾਰ ਨਗਰ  ਵਿਖੇ ਔਰਤਾਂ ਨੇ ਮਨਾਇਆ ਤੀਆਂ ਦਾ ਤਿਉਹਾਰ

ਮੋਗਾ, 31ਜੁਲਾਈ (ਜਸ਼ਨ):ਸਥਾਨਕ ਸਰਦਾਰ ਨਗਰ ਰੱਬ ਜੀ ਵਾਲੀ ਗਲੀ ਵਿਖੇ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਗਿਆ। ਤੀਜ ਦੇ ਰੰਗ ਵਿਚ ਰੰਗੀਆਂ ਔਰਤਾਂ ਨੇ ਬੋਲੀਆਂ ਤੇ ਗਿੱਧਾ ਪਾ ਕੇ ਖੂਬ ਰੰਗ ਜਮਾਇਆ। ਇਸ ਮੌਕੇ ਕਈ ਖੇਡ ਪ੍ਰਤੀਯੋਗਤਾਵਾਂ ਵੀ ਕਰਵਾਈਆਂ ਗਈਆਂ। ਇਸ ਮੌਕੇ ਮਹਿਲਾ ਕਾਂਗਰਸ ਮੀਤ ਪ੍ਰਧਾਨ ਇੰਦਰਜੀਤ ਕੌਰ, ਕੁਲਵੰਤ ਕੌਰ, ਰਜਨੀ ਬਾਲਾ, ਅਨੂ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤੀਜ ਦਾ ਤਿਉਹਾਰ ਦਾ ਮਕਸਦ ਪੁਰਾਣੇ ਵਿਰਸੇ ਨੂੰ ਯਾਦ ਰੱਖਣਾ ਹੈ। ਆਪਣਾ ਪੰਜਾਬੀ ਵਿਰਸਾ ਬਹੁਤ ਹੀ ਅਮੀਰ ਵਿਰਸਾ ਹੈ। ਇਸ ਤਿਉਹਾਰ ਨਾਲ ਭਾਈਚਾਰਕ ਸਾਂਝ ਦੀਆਂ ਤੰਦਾਂ ਹੋਰ ਮਜ਼ਬੂਤ ਹੁੰਦੀਆਂ ਹਨ ਅਤੇ ਆਪਸੀ ਮਿਲਵਰਤਣ ਵੱਧਦਾ ਹੈ। ਇਸ ਮੌਕੇ ਹੈਪੀ ਅਰੋੜਾ, ਸੰਜੇ ਕਸ਼ਯਪ, ਵਿੱਕੀ, ਦੀਪਕ, ਜੈਰਾਮ, ਪਵਨ, ਅਸ਼ੋਕ, ਦੀਪਿਕਾ, ਸਰੋਜ, ਮੀਨੂੰ, ਪੁਨੀਤ ਆਦਿ ਹਾਜਰ ਸਨ।