ਕੈਂਬਰਿੱਜ ਇੰਟਨੈਸ਼ਨਲ ਸਕੂਲ ਵਿਚ ‘ਵਿਸ਼ਵ ਪੱਧਰੀ ਕੁਦਰਤ ਸੁਰੱਖਿਆ ਦਿਵਸ ’ਮਨਾਇਆ ਗਿਆ
ਮੋਗਾ,31 ਜੁਲਾਈ (ਜਸ਼ਨ)- ਕੈਂਬਰਿੱਜ ਇੰਟਨੈਸ਼ਨਲ ਸਕੂਲ ਵਿਖੇ ‘ਵਿਸ਼ਵ ਪੱਧਰੀ ਕੁਦਰਤ ਸੁਰੱਖਿਆ ਦਿਵਸ ’ਮਨਾਇਆ ਗਿਆ, ਜਿਸ ਦੇ ਤਹਿਤ ਵਿਦਿਆਰਥੀਆਂ ਨੇ ਇਕ ਹਫ਼ਤਾ ਪਹਿਲਾਂ ਪੌਦੇ ਉਗਾਏ ਅਤੇ ਉਹਨਾਂ ਦੀ ਨਿਗਰਾਨੀ ਅਤੇ ਸਾਂਭ ਸੰਭਾਲ ਵੀ ਕੀਤੀ । ਇਸ ੳਪਰੰਤ ਵਿਦਿਆਰਥੀਆਂ ਨੇ ਆਪਣੇ ਆਪਣੇ ਅਧਿਆਪਕਾਂ ਦੀ ਅਗਵਾਈ ਵਿਚ ਪੌਦਿਆਂ ਨੂੰ ਲਗਾਇਆ ਤੇ ਪੌਦਿਆਂ ਦੇ ਵਿਕਾਸ ਨੂੰ ਵੀ ਮਹਿਸੂਸ ਕੀਤਾ । ਇਸ ਸਬੰਧੀ ਪਿ੍ਰੰ: ਸਤਵਿੰਦਰ ਕੌਰ ਨੇ ‘ਸਾਡਾ ਮੋਗਾ ਡੌਟ ਕੌਮ’ ਦੇ ਪ੍ਰਤੀਨਿੱਧ ਨਾਲ ਵਿਚਾਰ ਸਾਂਝੇ ਕਰਦਿਆਂ ਦੱਸਿਆ ਕਿ ਵਿਦਿਆਰਥੀ ਮਨਾਂ ਨੂੰ ਕੁਦਰਤ ਨਾਲ ਜੋੜਨ ਲਈ ਇਸ ਤਰਾਂ ਦੀਆਂ ਗਤੀਵਿਧੀਆਂ ਵਿਦਿਆਰਥੀਆਂ ਅੰਦਰ ਕੁਦਰਤ ਪ੍ਰਤੀ ਸੰਵੇਦਨਾ ਨੂੰ ਉਜਾਗਰ ਕਰਨ ਦਾ ਵਧੀਆ ਤਰੀਕਾ ਹੈ ਤਾਂ ਜੋ ਵਿਦਿਆਰਥੀ ਭਵਿੱਖ ਵਿਚ ਵੀ ਕੁਦਰਤ ਦੀ ਸੁਰੱਖਿਆ ਪ੍ਰਤੀ ਜਾਗਰੂਕ ਹੋ ਸਕਣ । ਇਸ ਤੋਂ ਬਾਅਦ ਵਿਦਿਆਰਥੀਆਂ ਵੱਲੋਂ ਸਕੂਲ ਦੇ ‘ਟੈਡਲ ਕਰੀਕ ’ ਵਿਭਾਗ ਵਿਚ ‘ਬਲੂ ਡੇ’ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਨੂੰ ਨੀਲੇ ਰੰਗ ਦੀ ਮਹੱਤਤਾ ਦੱਸੀ ਗਈ। ਸਾਰੀਆਂ ਜਮਾਤਾਂ ਵਿਚ ਨੀਲੇ ਰੰਗ ਨਾਲ ਸਬੰਧਤ ਗਤੀਵਿਧੀਆਂ ਕਰਵਾਈਆਂ ਗਈਆਂ । ਸਕੂਲ ਦੇ ਐਡਮਨਿਸਨਰੇਟਰ ਮੈਡਮ ਪਰਮਜੀਤ ਕੌਰ ਅਤੇ ਪਿ੍ਰੰ: ਮੈਡਮ ਸਤਵਿੰਦਰ ਕੌਰ ਨੇ ਸਾਰੀਆਂ ਗਤੀਵਿਧੀਆਂ ਲਈ ਵਿਦਿਆਰਥੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।