ਪਾਰਟੀ ਕਿਸੇ ਵੀ ਅਹੁਦੇਦਾਰ ਨਾਲ ਧੱਕਾ ਸਹਿਣ ਨਹੀ ਕਰੇਗੀ-ਬਰਜਿੰਦਰ ਸਿੰਘ ਮੱਖਣ ਬਰਾੜ
ਮੋਗਾ 31 (ਜੁਲਾਈ) -ਅੱਜ ਮੋਗਾ ਗੁਰਦੁਆਰਾ ਬੀਬੀ ਕਾਹਨ ਕੋਰ ਵਿਖੇ ਅਕਾਲੀ ਦਲ ਜਿਲਾ ਮੋਗਾ ਦੇ ਹਲਕਾ ਇੰਚਾਰਜ ਬਰਜਿੰਦਰ ਸਿੰਘ ਮੱਖਣ ਬਰਾੜ ਸਾਬਕਾ ਚੈਅਰਮੇਨ ਹੈਲਥ ਸਿਸਟਮ ਕਾਰਪੋਰੇਸ਼ਨ ਪੰਜਾਬ ਦੀ ਅਗਵਾਈ ਹੇਠ ਇੱਕ ਅਹਿਮ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਅਕਾਲੀ ਦਲ ਦੇ ਤਿੰਨ ਸੋ ਦੇ ਕਰੀਬ ਵਰਕਰਾਂ ਨੇ ਭਾਗ ਲਿਆ ਇਸ ਮੋਕੇ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕੇ ਕਾਂਗਰਸ ਪਾਰਟੀ ਦੇ ਅਹੁਦੇਦਾਰਾਂ ਵਲੋਂ ਅਕਾਲੀ ਵਰਕਰਾਂ ਉੱਪਰ ਨਜਾਇਜ਼ ਪਰਚੇ ਕਰਵਾਏ ਜਾ ਰਹੇ ਹਨ ਅਤੇ ਸੌੜੀ ਰਾਜਨੀਤੀ ਕਰਕੇ ਅਕਾਲੀ ਵਰਕਰਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ,ਜ਼ਿਲ੍ਹਾ ਮੋਗਾ ਵਿੱਚ ਅਨੇਕਾਂ ਅਕਾਲੀ ਵਰਕਰਾਂ ਉੱਪਰ ਝੂਠੇ ਪਰਚੇ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਕਿਸਾਨਾਂ ਨਾਲ ਕੀਤੇ ਕਰਜ਼ਾ ਮੁਆਫੀ ਦੇ ਵਾਅਦੇ ਤੋ ਕੈਪਟਨ ਸਰਕਾਰ ਭੱਜ ਰਹੀ ਜਿਸ ਦੀ ਬਦੋਲਤ ਆਏ ਦਿਨ ਕਿਸਾਨ ਵੀਰ ਕਰਜ਼ੇੇ ਤੋ ਤੰਗ ਆ ਕੇ ਮੌਤ ਦੇ ਮੂੰਹ ਜਾ ਰਹੇ ਹਨ ਉਨਾ ਕਿਹਾ ਕਿ ਅਕਾਲੀ ਦਲ ਕਿਸਾਨਾਂ ਤੇ ਵਰਕਰਾ ਦੀ ਆਪਣੀ ਪਾਰਟੀ ਹੈ ਕਿਸੇ ਨਾਲ ਧੱਕਾ ਸਹਿਣ ਨਹੀ ਕੀਤਾ ਜਾਵੇਗਾ ਅਤੇ ਅਕਾਲੀ ਡੱਟ ਕੇ ਵਿਰੋਧ ਕਰਨਗੇ । ਉਹਨਾਂ ਕਿਹਾ ਕੇ 1 ਅਤੇ 2 ਅਗਸਤ ਨੂੰ ਸਾਬਕਾ ਮੁੱਖ ਮੰਤਰੀ ਪ੍ਰਕਾਸ ਸਿੰਘ ਬਾਦਲ ਤੇ ਸਾਬਕਾ ਉੱਪ ਮੁੱਖ ਮੰਤਰੀ ਸ:ਸੁਖਬੀਰ ਸਿੰਘ ਬਾਦਲ ਨਾਲ ਚੰਡੀਗੜ ਵਿਖੇ ਮੀਟਿੰਗ ਕਰਕੇ ਸਾਰੀ ਸਥਿਤੀ ਬਾਰੇ ਦੱਸਣਗੇ । ਬਰਾੜ ਨੇ ਕਿਹਾ ਕੇ ਜੇਕਰ ਜ਼ਰੂਰਤਮੰਦਾਂ ਦੀਆਂ ਪੈਨਸ਼ਨਾਂ ਜਾ ਨੀਲੇ ਕਾਰਡ ਕੱਟੇ ਜਾਂਦੇ ਹਨ ਤਾਂ ਅਕਾਲੀ ਦਲ ਵੱਡਾ ਸੰਘਰਸ਼ ਵਿੱਢੇਗਾ । ਉਹਨਾਂ ਅਕਾਲੀ ਵਰਕਰਾਂ ਨੂੰ ਕੀਤੀ ਉਹ ਇੱਕ ਜੁੱਟ ਹੋ ਕੇ ਪਿੰਡਾਂ ਵਿੱਚ ਆਪਣੇ ਕੰਮ ਜਾਰੀ ਰੱਖਣ ਤਾਂ ਜੋ ਕਿਸੇ ਵੀ ਆਦਮੀ ਨਾਲ ਧੱਕਾ ਨਾ ਹੋਵੇ। Some other meetings were also organised by barjinder s brar.