ਰੋਟਰੀ ਕਲੱਬ ਮੋਗਾ ਰਾਇਲ ਨੇ ਆਰੰਭੀ ਪੌਦੇ ਲਗਾਉਣ ਦੀ ਮੁਹਿੰਮ
ਮੋਗਾ,31 ਜੁਲਾਈ (ਜਸ਼ਨ)-ਰੋਟਰੀ ਕਲੱਬ ਮੋਗਾ ਰਾਇਲ ਵੱਲੋਂ ਪ੍ਰਦੋਸ਼ਣ ਮੁਕਤ ਵਾਤਾਵਰਨ ਦੀ ਸਿਰਜਣਾ ਲਈ ਪੌਦੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ। ਮੋਗਾ ਦੇ ਦੇਵ ਸਮਾਜ ਸਕੂਲ ਵਿਚ ਮਹਿਲਾ ਿਕਟਰ ਹਰਮਨਪ੍ਰੀਤ ਕੌਰ ਦੇ ਨਾਮ ’ਤੇ ਇਕ ਪੌਦਾ ਲਗਾਇਆ ਗਿਆ ਜਿਸ ਦੇ ਨਜ਼ਦੀਕ ਉਸਦੇ ਨਾਮ ਵਾਲੀ ਪਲੇਟ ਲਗਾਈ ਗਈ। ਇਸ ਮੌਕੇ ਕਲੱਬ ਦੇ ਪ੍ਰਧਾਨ ਰਾਜੇਸ਼ ਗੁਪਤਾ ਨੇ ‘ਸਾਡਾ ਮੋਗਾ ਡੌਟ ਕੌਮ ’ ਨਿੳੂਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਾਉਣ ਦੇ ਮਹੀਨੇ ਦੌਰਾਨ ਕਲੱਬ ਦੇ ਹਰ ਮੈਂਬਰ ਵੱਲੋਂ ਆਪਣੇ ਨਾਮ ’ਤੇ ਇਕ ਇਕ ਪੌਦਾ ਲਗਾਇਆ ਗਿਆ ਹੈ ਤਾਂ ਕਿ ਇਹਨਾਂ ਪੌਦਿਆਂ ਦੀ ਸੰਭਾਲ ਕਲੱਬ ਮੈਂਬਰ ਖੁਦ ਕਰ ਸਕਣ । ਇਸ ਮੌਕੇ ਪ੍ਰੌਜੈਕਟ ਚੇਅਰਮੈਨ ਵਿਪਨ ਗਰਗ ਅਤੇ ਵਿਨੀਤ ਗਰਗ ਨੇ ਦੱਸਿਆ ਕਿ ਹੱਥੀਂ ਲਗਾਏ ਪੌਦਿਆਂ ਦੀ ਸਾਂਭ ਸੰਭਾਲ ਖੁਦ ਕਰਨ ਨਾਲ ਜਿੱਥੇ ਮਨੁੱਖ ਦਾ ਪੌਦਿਆਂ ਨਾਲ ਪਿਆਰ ਵੱਧਦਾ ਹੈ ਉੱਥੇ ਇਹਨਾਂ ਪੌਦਿਆਂ ਦੇ ਰੁੱਖ ਬਣਨ ਨਾਲ ਮਨੁੱਖਤਾ ਨੂੰ ਹੋਣ ਵਾਲੇ ਫਾਇਦੇ ਨੂੰ ਦੇਖਦਿਆਂ ਸੰਭਾਲ ਕਰਨ ਵਾਲੇ ਵਿਅਕਤੀ ਨੂੰ ਸੁੱਖ ਦਾ ਅਹਿਸਾਸ ਵੀ ਹੋਵੇਗਾ । ਇਸ ਮੌਕੇ ਕਲੱਬ ਦੇ ਸੈਕਟਰੀ ਰਾਜੀਵ ਅਰੋੜਾ, ਐਡਵੋਕੇਟ ਸੁਭਾਸ਼ ਬਾਂਸਲ ਸੀ ਏ, ਰਮੇਸ਼ ਸਿੰਗਲਾ,ਨਵੀਨ ਕਪੂਰ,ਪ੍ਰਸ਼ੋਤਮ ਦਾਸ ,ਸੁਮਿਤ ਗਰਗ ,ਜਤਿੰਦਰ ਦੂਆ,ਕਪਿਲ ਦੇਵ,ਦੀਪਕ ਸਿੰਗਲਾ ,ਜਗਮੀਤ ਖੁਰਮੀ,ਅਮੋਲ ਸੂਦ,ਰਾਕੇਸ਼ ਮਜੀਠੀਆ ,ਅਸ਼ਵਨੀ ਕੁਮਾਰ ,ਪੰਕਜ ਬਾਂਸਲ ਅਤੇ ਅਨੀਸ਼ ਬਾਂਸਲ ਆਦਿ ਹਾਜ਼ਰ ਸਨ।