ਕ੍ਰਿਕਟਰ ਹਰਮਨਪ੍ਰੀਤ ਕੌਰ ਦਾ ਮੋਗਾ ਪਹੰੁਚਣ ’ਤੇ ਪ੍ਰਸ਼ਾਸਨ , ਸਿਆਸੀ ਆਗੂਆਂ ਅਤੇ ਲੋਕਾਂ ਵੱਲੋਂ ਭਰਵਾਂ ਸਵਾਗਤ

ਮੋਗਾ,30 ਜੁਲਾਈ (ਜਸ਼ਨ)- ਭਾਰਤੀ ਕ੍ਰਿਕਟਰ ਟੀਮ ਦੀ ਖਿਡਾਰਨ ਹਰਮਨਪ੍ਰੀਤ ਕੌਰ ਇੰਗਲੈਂਡ ਦੀ ਧਰਤੀ ’ਤੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਉਪਰੰਤ ਆਪਣੇ ਜੱਦੀ ਸ਼ਹਿਰ ਮੋਗਾ ਵਿਖੇ ਪਹੰੁਚੀ। ਮੋਗਾ ਦੇ ਪਿੰਡ ਲੰਢੇਕੇ ਵਿਖੇ ਪੁੱਜਣ ’ਤੇ ਹਰਮਨਪ੍ਰੀਤ ਕੌਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਦਾ ਪ੍ਰਸ਼ਾਸ਼ਨ ਅਤੇ ਆਮ ਲੋਕਾਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਵਿਧਾਇਕ ਹਰਜੋਤ ਕਮਲ ,ਵਿਧਾਇਕ ਦਰਸ਼ਨ ਬਰਾੜ ,ਵਿਧਾਇਕ ਬਲਦੇਵ ਸਿੰਘ ਜੈਤੋ , ਸਾਬਕਾ ਮੰਤਰੀ ਤੋਤਾ ਸਿੰਘ ,ਕਾਂਗਰਸ ਸ਼ਹਿਰੀ ਪ੍ਰਧਾਨ ਵਿਨੋਦ ਬਾਂਸਲ ,ਕਾਂਗਰਸ ਦੇ ਸੂਬਾ ਸਕੱਤਰ ਰਵਿੰਦਰ ਗਰੇਵਾਲ,ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ , ਬਰਜਿੰਦਰ ਸਿੰਘ ਬਰਾੜ , ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ, ਕਿਸਾਨ ਸੈੱਲ ਦੇ ਜ਼ਿਲਾ ਪ੍ਰਧਾਨ ਸਰਪੰਚ ਅਮਰਜੀਤ ਸਿੰਘ ਲੰਢੇਕੇ, ਮਾੳੂਂਟ ਲਿਟਰਾ ਸਕੂਲ ਦੇ ਡਾਇਰੈਕਟਰ ਅਤੇ ਲਾਇਨਜ਼ ਕਲੱਬ ਐਕਟਿਵ ਦੇ ਪ੍ਰਧਾਨ ਅਨੁਜ ਗੁਪਤਾ, ਗੁਰਜੰਟ ਸਿੰਘ ਰਾਮੂੰਵਾਲਾ ਪੀ ਏ ਆਦਿ ਹਾਜ਼ਰ ਸਨ । ਪ੍ਰਸ਼ਾਸ਼ਨ ਵੱਲੋਂ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਅਤੇ ਐੱਸ ਡੀ ਐੱਮ/ਡੀ ਟੀ ਓ ਨਰਿੰਦਰਪਾਲ ਸਿੰਘ ਧਾਲੀਵਾਲ ਆਦਿ ਨੇ ਹਰਮਨਪ੍ਰੀਤ ਨੂੰ ਬੁੱਕੇ ਦੇ ਕੇ ਉਹਨਾਂ ਦਾ ਸਵਾਗਤ ਕੀਤਾ । ਹਰਮਨਪ੍ਰੀਤ ਦੀ ਮੋਗਾ ਆਮਦ ’ਤੇ ਸਵਾਗਤੀ ਗੱਡੀ ਦੇ ਅੱਗੇ ਅੱਗੇ ਤਿਰੰਗੇ ਝੰਡੇ ਲਹਿਰਾਉਂਦੇ ਨੌਜਵਾਨਾਂ ਨੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਹਰਮਨਪ੍ਰੀਤ ਕੌਰ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਲੋਕਾਂ ਨੇ ਜਿੰਥੇ ਆਪਣੀ ਲਾਡਲੀ ਧੀ ਦੇ ਸਵਾਗਤ ਲਈ ਪੱਬਾਂ ਭਾਰ ਹੋ ਕੇ ਉਡੀਕ ਕੀਤੀ ਉਥੇ ਉਸ ਦੇ ਪਿਤਾ ਹਰਮੰਦਰ ਸਿੰਘ ਭੁੱਲਰ , ਮਾਤਾ ਸਤਵਿੰਦਰ ਕੌਰ ਅਤੇ ਗਿਆਨ ਜੋਤੀ ਸਕੂਲ ਦੀ ਚੇਅਰਪਰਸਨ ਸੁਖਮਿੰਦਰ ਕੌਰ ਸੋਢੀ ਨੂੰ ਫੁੱਲਾਂ ਨਾਲ ਲੱਦ ਦਿੱਤਾ। ਇਸ ਮੌਕੇ ਵਿਧਾਇਕ ਹਰਜੋਤ ਕਮਲ ਨੇ ਦੂਰਦਰਸ਼ਨ ਦੀ ਪ੍ਰਤੀਨਿੱਧ ਜਸ਼ਨ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਹਰਮਨ ਦਾ ਪ੍ਰਦਰਸ਼ਨ ਨਾ ਸਿਰਫ ਦੇਸ਼ ਲਈ ਫਖਰ ਵਾਲੀ ਗੱਲ ਹੈ ਬਲਕਿ ਇਸ ਇਤਿਹਾਸਕ ਕਾਰਨਾਮੇਂ ਸਦਕਾ ਦੇਸ਼ ਵਿਚ ਚੱਲ ਰਹੇ ਬੇਟੀ ਪੜਾਓ ,ਬੇਟੀ ਬਚਾਓ ਪ੍ਰੋਗਰਾਮ ਨੂੰ ਹੁਲਾਰਾ ਮਿਲੇਗਾ ਅਤੇ ਮਾਪੇ ਆਪਣੀਆਂ ਧੀਆਂ ਦੀਆਂ ਪ੍ਰਾਪਤੀਆਂ ’ਤੇ ਮਾਣ ਮਹਿਸੂਸ ਕਰਨਗੇ। ਉਹਨਾਂ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਹੋਣਹਾਰ ਧੀ ਨੂੰ 5 ਲੱਖ ਰੁਪਏ ਦੀ ਨਕਦ ਰਾਸ਼ੀ ਅਤੇ ਡੀ ਐੱ ਸ ਪੀ ਅਹੁਦੇ ਨਾਲ ਨਿਵਾਜਿਆ ਹੈ। ਇਸ ਮੌਕੇ ਵਿਧਾਇਕ ਬਾਘਾਪੁਰਾਣਾ ਸ. ਦਰਸ਼ਨ ਸਿੰਘ ਬਰਾੜ ਨੇ ਹਰਮਨਪ੍ਰੀਤ ਕੌਰ ਦੀ ਇਸ ਮਾਣਮੱਤੀ ਪ੍ਰਾਪਤੀ ਦਾ ਜ਼ਿਕਰ ਕਰਦਿਆਂ ਉਸ ਨੂੰ ਤੇ ਉਸ ਦੇ ਪ੍ਰੀਵਾਰਕ ਮੈਂਬਰਾਂ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਹ ਖਿਡਾਰਨ ਖੇਡਾਂ ਦੇ ਖੇਤਰ ਵਿੱਚ ਦਿਨ ਦੁੱਗਣੀ ਤੇ ਰਾਤ ਚੌਗੁਣੀ ਤਰੱਕੀ ਕਰੇ। ਇਸ ਮੌਕੇ ਡਿਪਟੀ ਕਮਿਸ਼ਨਰ ਮੋਗਾ ਸ. ਦਿਲਰਾਜ ਸਿੰਘ ਆਈ.ਏ.ਐਸ ਨੇ ਕਿਹਾ ਕਿ ਹਰਮਨਪ੍ਰੀਤ ਕੌਰ ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਪੰਜਾਬ ਦੇ ਇਸ ਛੋਟੇ ਜਿਹੇ ਜ਼ਿਲਾ ਮੋਗਾ ਦਾ ਮਾਣ ਵਧਾਇਆ ਹੈ। ਉਨਾਂ ਕਿਹਾ ਕਿ ਹਰਮਨਪ੍ਰੀਤ ਕੌਰ ਦੀ ਇਹ ਉਪਲੱਭਦੀ ਨੌਜਵਾਨਾਂ ਵਿਸ਼ੇਸ਼ ਕਰਕੇ ਲੜਕੀਆਂ ਲਈ ਪ੍ਰੇਰਣਾ ਸ਼੍ਰੋਤ ਹੋਵੇਗੀ ਅਤੇ ਸਮਾਜ ਵਿੱਚੋਂ ਭਰੂਣ-ਹੱਤਿਆ ਜਿਹੀਆਂ ਬੁਰਾਈਆਂ ਨੂੰ ਠੱਲ ਪਾਉਣ ਲਈ ਸਹਾਈ ਸਿੱਧ ਹੋਵੇਗੀ। ਇਸ ਮੌਕੇ ਜ਼ਿਲਾ ਿਕਟ ਐਸੋਸੀਏਸ਼ਨ ਵੱਲੋਂ ਖੇਡਣ ਵਾਲੀਆਂ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਰੋਡੇ ਦੀ ਕਿ੍ਰਕਟ ਟੀਮ ਦੀਆਂ ਲੜਕੀਆਂ ਨੇ ਲੈਕਚਰਾਰ ਪ੍ਰਭਦੀਪ ਸਿੰਘ ਦੀ ਅਗਵਾਈ ’ਚ ਹਰਮਨ ਦਾ ਨਿੱਘਾ ਸਵਾਗਤ ਕੀਤਾ ।  ਮੋਗਾ ਦੀ ਬੁਲੰਦ ਆਵਾਜ਼ ਰਾਕੇਸ਼ ਸਿਤਾਰਾ ਵੀ ਮੋਗਾ ਦੀ ਧੀ ਦੀ ਆਮਦ ’ਤੇ ਮੋਗਾ ਵਾਸੀਆਂ ਨੂੰ ਹਰਮਨ ਦੀਆਂ ਪ੍ਰਾਪਤੀਆਂ ਮਾਈਕ ’ਤੇ ਜ਼ਾਹਰ ਕਰਦਾ ਰਿਹਾ। 
ਪ੍ਰਸ਼ਾਸਨ ,ਵੱਖ ਵੱਖ ਪਾਰਟੀਆਂ ਦੇ ਸਿਆਸੀ ਆਗੂਆਂ ਅਤੇ ਪੱਤਰਕਾਰਾਂ ਵੱਲੋਂ ਹਰਮਨ ਦੀ ਆਮਦ ’ਤੇ ਦਿਖਾਏ ਉਤਸ਼ਾਹ ਨੂੰ ਦੇਖਦਿਆਂ ਲੰਢੇਕੇ ਵਾਸੀਆਂ ਨੇ ਆਖਿਆ ‘ਲੱਗਦੈ ਹੁਣ ਸੱਚ ਮੁੱਚ ਕੁੜੀਆਂ ਤਰੱਕੀ ਕਰ ਗਈਆਂ ਨੇ ’ ਇਸ ਮੌਕੇ ਕਾਂਗਰਸ ਦੇ ਡਾ: ਦਵਿੰਦਰਪਾਲ ਸਿੰਘ ਗਿੱਲ,ਹਰਪ੍ਰੀਤ ਸਿੰਘ ਕਾਲਾ ਅਤੇ ਸੱਗੂ ,ਆਮ ਆਦਮੀ ਪਾਰਟੀ ਤੋਂ ਐਡਵੋਕੇਟ ਨਰਿੰਦਰਪਾਲ ਸਿੰਘ ਚਾਹਲ,ਜ਼ਿਲਾ ਬਾਰ ਕੌਂਸਲ ਦੇ ਸਾਬਕਾ ਪ੍ਰਧਾਨ ਐਡਵੋਕੇਟ ਨਸੀਬ ਸਿੰਘ ਬਾਵਾ , ਅਮਿਤ ਪੁਰੀ,ਅਵਤਾਰ ਬੰਟੀ ,ਜਗਦੀਪ ਸਿੰਘ ਜੈਮਲਵਾਲਾ,ਮੈਡਲ ੳੂਸ਼ਾ ਰਾਣੀ,ਸੁਖਦੀਪ ਸਿੰਘ ਧਾਮੀ ,ਜਗਜੀਤ ਸਿੰਘ ਅਤੇ ਅਜੇ ਕੁਮਾਰ ਆਦਿ ਹਾਜ਼ਰ ਸਨ। ਇਸ ਮੌਕੇ ਹਰਮਨਪ੍ਰੀਤ ਕੌਰ ਨੇ ‘ਸਾਡਾ ਮੋਗਾ ਡੌਟ ਕੌਮ ਨਿੳੂਜ਼ ਪੋਰਟਲ ਦੀ ਚੀਫ਼ ਐਡੀਟਰ ਜਸ਼ਨ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਆਪਣੇ ਸ਼ਹਿਰ ਮੋਗਾ ਵਿਖੇ ਆ ਕੇ ਉਹ ਬਹੁਤ ਵੱਡਾ ਮਾਣ ਮਹਿਸੂਸ ਕਰ ਰਹੀ ਹੈ ਕਿਉਂਕਿ ਮੋਗਾ ਸ਼ਹਿਰ ਦੀ ਧਰਤੀ ਨੇ ਹੀ ਉਸ ਨੂੰ ਵਿਸ਼ਵ ਪੱਧਰ ’ਤੇ ਿਕਟ ਜਗਤ ਵਿਚ ਵਿਸ਼ਵ ਕੱਪ ਖੇਡਣ ਦਾ ਮੌਕਾ ਬਖ਼ਸ਼ਿਆਂ। ਉਸ ਨੇ ਕਿਹਾ ਕਿ ਜੋ ਮਾਣ ਅਤੇ ਸਨਮਾਨ ਅੱਜ ਮੈਨੂੰ ਮੋਗਾ ਸ਼ਹਿਰ ਅਤੇ ਇਲਾਕੇ ਵੱਲੋਂ ਮਿਲਿਆ ਹੈ, ਮੇਰੀ ਹਰ ਸੰਭਵ ਕੋਸ਼ਿਸ਼ ਹੋਵੇਗੀ ਕਿ ਉਹ ਅਗਲਾ ਵਿਸ਼ਵ ਕੱਪ ਖੇਡ ਕੇ ਭਾਰਤ ਦੇ ਨਾਂਅ ਕਰੇਗੀ। ਉਹਨਾਂ ਸੋਢੀ ਪਰਿਵਾਰ ਦਾ ਧੰਨਵਾਦ ਕਰਦਿਆਂ ਸਰਕਾਰ ਤੌਂ ਮੋਗਾ ਵਿਚ ਖੇਡ ਅਕੈਡਮੀਂ ਖੋਲਣ ਅਤੇ ਮਿਆਰੀ ਗਰਾੳੂਂਡਾਂ ਤਾਮੀਰ ਕਰਨ ਦੀ ਮੰਗ ਵੀ ਕੀਤੀ । ਪੰਜਾਬ ਸਰਕਾਰ ਵੱਲੋਂ ਡੀ.ਐਸ.ਪੀ. ਦੀ ਨੌਕਰੀ ਦੇਣ ਦੀ ਪੇਸ਼ਕਸ਼ ਸਬੰਧੀ ਹਰਮਨਪ੍ਰੀਤ ਕੌਰ ਨੇ ਕਿਹਾ ਕਿ ਉਹ ਇਸ ਸਬੰਧੀ ਆਪਣੇ ਮਾਤਾ-ਪਿਤਾ ਨਾਲ ਗੱਲਬਾਤ ਕਰਨਗੇ।। ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ. ਨਗਿੰਦਰ ਸਿੰਘ ਧਾਲੀਵਾਲ, ਰਵਿੰਦਰ ਸਿੰਘ ਰਵੀ ਜ਼ਿਲਾ ਪ੍ਰਧਾਨ ਿਕੇਟ ਐਸੋਸੀਏਸ਼ਨ, ਕਮਲ ਅਰੋੜਾ, ਜਗਦੀਪ ਸੀਰਾ ਲੰਢੇਕੇ, ਰਾਜੂ ਲੰਢੇਕੇ ਸੀਨੀਅਰ ਆਗੂ, ਮਹਿੰਦਰਪਾਲ ਲੂੰਬਾ ਸਮਾਜ ਸੇਵੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂ, ਸ਼ਹਿਰ ਅਤੇ ਇਲਾਕੇ ਦੇ ਪਤਵੰਤੇ ਅਤੇ ਖੇਡ ਪ੍ਰੇਮੀ ਵੱਡੀ ਗਿਣਤੀ ਵਿਚ ਹਾਜ਼ਰ ਸਨ।