ਸਵੇਰਾ ਹਸਪਤਾਲ ਵੱਲੋਂ ਦਾਰਾਪੁਰ ਵਿਖੇ ਅੱਖਾਂ ਦਾ ਫ਼ਰੀ ਚੈਕਅੱਪ ਕੈਂਪ ਲਗਾਇਆ
ਜਗਸੀਰ ਸਿੰਘ, ਮੋਗਾ : ਮੋਗਾ ਜ਼ਿਲੇ ਦੇ ਪਿੰਡ ਦਾਰਾਪੁਰ ਵਿਖੇ ਸਵੇਰਾ ਹਸਪਤਾਲ ਵੱਲੋਂ ਫ਼ਰੀ ਅੱਖਾਂ ਦਾ ਚੈਂਕਅੱਪ ਕੈਂਪ ਲਗਾਇਆ ਗਿਆ, ਜਿਸ ਵਿੱਚ ਸਵੇਰਾ ਹਸਪਤਾਲ ਦੀ ਟੀਮ ਨੇ ਪਹੁੰਚ ਕੇ ਪਿੰਡ ਦਾਰਾਪੁਰ ਦੇ ਲੋਕਾਂ ਦੀਆਂ ਅੱਖਾਂ ਦਾ ਚੈਂਕਅੱਪ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆ ਸਰਪੰਚ ਰਵਦੀਪ ਸਿੰਘ ਨੇ ਦੱਸਿਆ ਕਿ ਸਵੇਰਾ ਹਸਪਤਾਲ ਦਾ ਬਹੁਤ ਵੱਡਾ ਉਪਰਾਲਾ ਹੈ, ਜਿਨਾਂ ਨੇ ਸਾਡੇ ਪਿੰਡ ਵਿੱਚ ਲੋੜਵੰਦਾਂ ਦੀਆਂ ਅੱਖਾਂ ਦੀ ਜਾਂਚ ਕੀਤੀ। ਉਨਾਂ ਕਿਹਾ ਕਿ ਸਾਨੂੰ ਵੀ ਅਜਿਹੇ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਕਿ ਕੋਈ ਵੀ ਲੋੜਵੰਦ ਵਿਅਕਤੀ ਅੱਖਾਂ ਤੋਂ ਮੁਨਾਖਾ ਨਾ ਹੋਵੇ। ਇਸ ਮੌਕੇ ਸਮੂਹ ਨਗਰ ਨਿਵਾਸੀ ਅਤੇ ਗ੍ਰਾਮ ਪੰਚਾਇਤ ਹਾਜ਼ਰ ਸਨ।