ਉੱਘੇ ਕਾਂਗਰਸੀ ਆਗੂ ਨਾਨਕ ਸਿੰਘ ਚੌਧਰੀ ਨਹੀਂ ਰਹੇ,ਕਾਂਗਰਸ ਨੂੰ ਵੱਡਾ ਘਾਟਾ
ਮੋਗਾ,29 ਜੁਲਾਈ (ਜਸ਼ਨ)-ਮੋਗਾ ਕਾਂਗਰਸ ਵਿਚ ਉਸ ਵਿਚ ਵੱਡਾ ਖਲਾਅ ਪੈਦਾ ਹੋ ਗਿਆ ਜਦੋਂ ਕਾਂਗਰਸ ਦੇ ਥੰਮ ਵਜੋਂ ਜਾਣੇ ਜਾਂਦੇ ਬਜ਼ੁਰਗ ਕਾਂਗਰਸੀ ਆਗੂ ਨਾਨਕ ਸਿੰਘ ਚੌਧਰੀ ਇਸ ਫਾਨੀ ਦੁਨੀਆਂ ਤੋਂ ਰੁਖਸਤ ਹੋ ਗਏ । ਉਹਨਾਂ ਦੀ ਭਤੀਜੀ ਉੱਘੀ ਕਾਂਗਰਸੀ ਆਗੂ ਸੁਮਨ ਕੌਸ਼ਿਕ ਨੇ ‘ਸਾਡਾ ਮੋਗਾ ਡੌਟ ਕੌਮ ’ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਸ: ਬੇਅੰਤ ਸਿੰਘ ਅਤੇ ਮਰਹੂਮ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਅਤਿ ਨਜ਼ਦੀਕੀ ਸਾਥੀ ਚੌਧਰੀ ਨਾਨਕ ਸਿੰਘ ਨੇ ਅੱਜ ਸਵੇਰ ਵੇਲੇ ਅੰਤਿਮ ਸਾਹ ਲਿਆ।