ਡੀ ਸੀ ਦਿਲਰਾਜ ਸਿੰਘ ਦੀ ਅਗਵਾਈ ’ਚ ਮੋਗਾ ਵਾਸੀ ਕਰਨਗੇ ਆਪਣੀ ਲਾਡਲੀ ਧੀ ਕ੍ਰਿਕਟਰ ਹਰਮਨ ਦਾ ਸਵਾਗਤ

ਮੋਗਾ,29 ਜੁਲਾਈ (ਜਸ਼ਨ)- ਭਾਰਤੀ ਕ੍ਰਿਕਟਰ ਖਿਡਾਰਨ ਹਰਮਨਪ੍ਰੀਤ ਕੌਰ ਇੰਗਲੈਂਡ ਦੀ ਧਰਤੀ ’ਤੇ ਖੇਡ ਦਾ ਸ਼ਾਨਦਾਰ ਪ੍ਰਦਰਸ਼ਨ ਕਰਨ ਉਪਰੰਤ ਆਪਣੇ ਹੋਮ ਟਾੳੂਨ ਮੋਗਾ ਵਿਖੇ ਪਹੰੁਚੇਗੀ ,ਜਿੱਥੇ ਡਿਪਟੀ ਕਮਿਸ਼ਨਰ ਦਿਲਰਾਜ ਸਿੰਘ ਪ੍ਰਸ਼ਾਸਨਿਕ ਅਧਿਕਾਰੀ ਅਤੇ ਮੋਗਾ ਵਾਸੀ ਹਰਮਨਪ੍ਰੀਤ ਦਾ ਸਵਾਗਤ ਕਰਨਗੇ। ਹਰਮਨਪ੍ਰੀਤ ਦੀ ਮੋਗਾ ਆਮਦ ਬਾਰੇ ‘ਸਾਡਾ ਮੋਗਾ ਡੌਟ ਕੌਮ ’ ਦੀ ਟੀਮ ਨੂੰ ਜਾਣਕਾਰੀ ਦਿੰਦਿਆਂ ਉਸਦੇ ਪਿਤਾ ਹਰਮੰਦਰ ਸਿੰਘ ਨੇ ਦੱਸਿਆ ਕਿ ਕੱਲ 30 ਜੁਲਾਈ ਐਤਵਾਰ ਨੂੰ ਸ਼ਾਮ 4 ਵਜੇ ਮੋਗਾ ਜਲੰਧਰ ਰੋਡ ’ਤੇ ਲੁਹਾਰਾ ਚੌਂਕ ਵਿਖੇ ਉਹਨਾਂ ਦੀ ਲਾਡਲੀ ਧੀ ਮੋਗਾ ਪੰਹੁਚ ਰਹੀ ਹੈ। ਜ਼ਿਲਾ ਲੋਕ ਸੰਪਰਕ ਅਫਸਰ ਸ: ਤੇਜਾ ਸਿੰਘ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਵਾਗਤੀ ਗੱਡੀ ਲੁਹਾਰਾ ਚੌਕ ਤੋਂ ਬੁੱਘੀਪੁਰਾ ਚੌਕ ਹੁੰਦੀ ਹੋਈ ਜੀ.ਟੀ ਰੋਡ ਰਾਹੀਂ ਦੁੱਨੇਕੇ ਪਿੰਡ ਹਰਮਨਪ੍ਰੀਤ ਦੇ ਘਰ ਪੁੱਜੇਗੀ।ਉਹਨਾਂ ਕਿਹਾ ਕਿ ਜਿੱਥੇ ਸਮੁੱਚਾ ਪਰਿਵਾਰ ਅਤੇ ਰਿਸ਼ਤੇਦਾਰ ਹਰਮਨਪ੍ਰੀਤ ਕੌਰ ਦੀ ਬੇਸਬਰੀ ਨਾਲ ਉਡੀਕ ਕਰ ਰਿਹਾ ਹੈ ਉੱਥੇ ਮੋਗਾ ਵਾਸੀ ਆਪਣੀ ਲਾਡਲੀ ਧੀ ਦੇ ਸਵਾਗਤ ਲਈ ਪੱਬਾਂ ਭਾਰ ਹੋ ਕੇ ਨਿੱਘੇ ਸਵਾਗਤ ਲਈ ਤਿਆਰੀਆਂ ਵਿਚ ਰੁੱਝੇ ਹੋਏ ਹਨ।