ਧਰਮਕੋਟ ਦੀ ਪੁਲਿਸ ਨੇ 66000 ਲੀਟਰ ਡੀ ਨੈਚਰਲ ਅਲਕੋਹਲ ਸਮੇਤ 2 ਕੰਟੇਨਰ ਚਾਲਕ ਕੀਤੇ ਗ੍ਰਿਫਤਾਰ
ਮੋਗਾ, 29 ਜੁਲਾਈ (ਅਵਤਾਰ ਸਿੰਘ ਖੁਰਮੀ ):ਧਰਮਕੋਟ ਦੀ ਪੁਲਿਸ ਨੂੰ ਉਸ ਸਮੇਂ ਭਾਰੀ ਸਫਲਤਾ ਹਾਸਿਲ ਹੋਈ ਜਦੋਂ ਇਕ ਨਾਕੇ ਦੌਰਾਨ ਉਹਨਾਂ ਨੂੰ ਇਤਲਾਹ ਮਿਲੀ ਸਥਾਨਕ ਜਲੰਧਰ ਰੋਡ ਤੇ ਸਥਿਤ ਜਿਮੀਦਾਰਾ ਢਾਬੇ ਤੇ ਅਲਕੋਹਲ ਦੇ ਕੰਟੇਨਰਾਂ `ਚੋ ਅਲਕੋਹਲ ਕੱਢ ਪਲਾਸਟਿਕ ਦੇ ਲਿਫਾਫਿਆਂ ਵਿਚ ਪਾ ਕੇ ਬਪਰੀਆਂ ਚ ਪਾ ਕੇ ਸਕਾਰਪੀਓ ਗੱਡੀਆਂ `ਚ ਭਰ ਰਹੇ ਹਨ। ਛਾਪੇਮਾਰੀ ਕਰਨ ਤੇ ਪੁਲਿਸ ਨੂੰ ਇਕ ਕੰਟੇਨਰ ਸੀਲ ਅਤੇ ਇਕ ਕੰਟੇਨਰ ਚੋਂ ਅਲਕੋਹਲ ਕੱਢਦੇ ਹੋਏ 2 ਡਰਾਈਵਰ ਤਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਮੌਕਾਂ ਤੋਂ ਗ੍ਰਿਫਤਾਰ ਕਰ ਲਏ ਅਤੇ ਢਾਬੇ ਦਾ ਮਾਲਕ ਮੌਕਾਂ ਤੋਂ ਭੱਜ ਗਿਆ।ਦੋਸ਼ੀ ਤਪਿੰਦਰ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅਸੀਂ ਇਹ ਅਲਕੋਹਲ ਬਠਿੰਡਾ ਤੋਂ ਲੈ ਕੇ ਲੁਧਿਆਣਾ ਜਾ ਰਹੇ ਸੀ ਪਰ ਅਸੀਂ ਆਪਣੇ ਜੇਬ ਖਰਚੇ ਲਈ ਥੋੜੀ ਅਲਕੋਹਲ ਵੇਚਣ ਲਈ ਧਰਮਕੋਟ ਦੇ ਜਿਮੀਦਾਰਾ ਢਾਬੇ ਤੇ ਆ ਗਏ ਤੇ ਇਥੇ ਅਲਕੋਹਲ ਕੱਢਦੇ ਸਮੇਂ ਪੁਲਿਸ ਦੇ ਹੱਥੇ ਆ ਗਏਜਾਂਚ ਅਧਿਕਾਰੀ ਹਰੀ ਸਿੰਘ ਨੇ ਦੱਸਿਆਂ ਕਿ ਸਾਨੂੰ ਨਾਕੇ ਦੌਰਾਨ ਇਤਲਾਹ ਮਿਲੀ ਸੀ ਕਿ ਜਲੰਧਰ ਰੋਡ ਸਥਿਤ ਜਿਮੀਦਾਰਾ ਢਾਬੇ ਤੇ ਅਲਕੋਹਲ ਦੇ 2 ਕੰਟੇਨਰ ਖੜੇ ਹੋਏ ਸਨ ਜਿੰਨ੍ਹਾਂ `ਚ ਅਲੋਹਲ ਕੱਢ ਕੇ ਲਿਫਾਫਿਆਂ ਵਿਚ ਪਾ ਕੇ ਸਕਾਰਪੀਓ ਗੱਡੀਆਂ ਵਿਚ ਭਰ ਕੇ ਨੇੜਲੇ ਪਿੰਡਾਂ ਵਿਚ ਸਪਲਾਈ ਕੀਤੀ ਜਾਣੀ ਹੈ ਜਿਸ ਨਾਲ ਸ਼ਰਾਬ ਬਣਾਸ ਕੇ ਨਪਿੰਡਾ ਵਿਚ ਵੇਚੀ ਜਾਣੀ ਹੈ ਜੇਕਰ ਰੇ ਕੀਤਾ ਜਾਵੇ ਤਾਂ ਭਾਰੀ ਮਾਤਰਾ ਵਿਚ ਅਲਕੋਹਲ ਬਰੲਮਦ ਕੀਤੀ ਜਾ ਸਕਦੀ ਹੈ।ਜਦ ਪੁਲਿਸ ਪਾਰਟੀ ਨੇ ਰੇਡ ਕੀਤਾ ਤਾਂ ਉਥੇ 2 ਕੰਟੇਨਰਾਂ `ਚੋਂ ਅਲਕੋਹਲ ਦੇ ਲਿਫਾਫੇ ਭਰਦੇ ਹੋਏ 2 ਡਰਾਈਵਰ ਤਪਿੰਦਰ ਸਿੰਘ ਅਤੇ ਕੁਲਵਿੰਦਰ ਸਿੰਘ ਨੂੰ ਕਾਬੂ ਕਰ ਲਿਆ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ।