ਸਮਾਜ ਸੇਵੀ ਕੰਮਾ ਲਈ ਐੱਨ ਆਰ ਆਈ ਵੀਰਾਂ ਦਾ ਵੱਡਾ ਯੋਗਦਾਨ:-ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ

ਮੋਗਾ 28 ਜੁਲਾਈ ( ਸਰਬਜੀਤ ਰੌਲੀ) ਪਿੰਡ ਤਲਵੰਡੀ ਭੰਗੇਰੀਆਂ ਦੇ ਵਿਦੇਸ਼ਾਂ ਵਿੱਚ ਰਹਿੰਦੇ ਐਨ ਆਰ ਆਈ ਪਰਿਵਾਰਾਂ ਨੇ ਵਿਦੇਸ਼ਾਂ ਵਿੱਚ ਰਹਿੰਦੇ ਹੋਏ ਵੀ ਹਮੇਸ਼ਾਂ ਪਿੰਡ ਦੇ ਸਮਾਜ ਸੇਵੀ ਕੰਮਾਂ ਵਿੱਚ ਵੱਡਾ ਯੋਗਦਾਨ ਪਾਇਆ ਅੱਜ ਫਿਰ ਧੰਨ ਧੰਨ ਸੰਤ ਬਾਬਾ ਬਿਸ਼ਨ ਸਿੰਘ ਜੀ ਭੋਰੇ ਵਾਲਿਆਂ ਦੀ ਯਾਦ ਵਿੱਚ ਸਰਕਾਰੀ ਸੀਨੀਅਰ ਸਕੈਡਰੀ   ਸਕੂਲ ਦੇ ਭਲਾਈ ਕੰਮਾ ਲਈ 51 ਹਜ਼ਾਰ ਰੂਪਏ ਭੇਜੇ ਜੋ ਅੱਜ ਬਾਬਾ ਬਿੱਕਰ ਸਿੰਘ ਜੀ ਨੇ ਸਰਪੰਚ ਨਿਹਾਲ ਸਿੰਘ ਦੀ ਹਾਜ਼ਰੀ ਵਿੱਚ ਸਕੂਲ ਸਟਾਫ ਨੂੰ ਦਿੱਤੇ। ਇਸ ਮੌਕੇ ਬਾਬਾ ਬਿੱਕਰ ਸਿੰਘ ਨੇ ਵਿਦੇਸ਼ਾਂ ਵਿੱਚ ਰਹਿੰਦੇ ਸਮੂੰਹ ਪਿੰਡ ਦੇ ਪਰਿਵਾਰਾਂ ਦੀ ਚੱੜਦੀਕਲਾ ਲਈ ਅਰਦਾਸ ਕੀਤੀ। ਉਨਾ ਕਿਹਾ ਕਿ ਸਕੂੁਲ ਨੂੰ ਕੀਤਾ ਦਾਨ ਮਨੁੱਖ ਨੂੰ ਹਮੇਸ਼ਾਂ ਤਰੱਕੀ ਵੱਲ ਵਿੱਚ ਲੈ ਕੇ ਜਾਦਾ ਹੈ ਕਿੳਂਕਿ ਸਕੂਲ ਵੀ ਇੱਕ ਅਜਿਹਾ ਮੰਦਰ ਹੈ ਜਿਸ ਵਿੱਚੋ  ਸਿੱਖਿਆ ਹਾਸਲ ਕਰਕੇ ਮਨੁੱਖ ਜਿੰਦਗੀ ਵਿੱਚ ਅੱਗੇ ਵੱਧਦਾ ਹੈ। ਸਰਪੰਚ ਨਿਹਾਲ ਸਿੰਘ ਤਲਵੰਡੀ ਭੰਗੇਰੀਆਂ ਜ਼ਿਲ੍ਹਾ ਪ੍ਰਧਾਨ ਪੰਚਾਇਤ  ਯੂਨੀਅਨ ਮੋਗਾ ਨੇ ਕਿਹਾ ਕੇ ਪਿੰਡ ਦੇ ਐਨ ਆਰ ਆਈ ਵੀਰਾਂ ਨੇ ਪਿੰਡ ਦੇ ਸਮਾਜ ਸੇਵੀ  ਕੰਮਾ ਲਈ ਹਮੇਸ਼ਾਂ ਵੱਡਾ ਯੋਗਦਾਨ ਪਾਇਆ ਹੈ।  ਉਨਾ ਕਿਹਾ ਕੇ ਇਸ ਤਂੋ ਇਲਾਵਾ ਪਹਿਲਾਂ ਵੀ ਵੱਡੇ ਪੱਧਰ ਤੇ ਸਮਾਜ ਸੇਵੀ ਕੰਮਾ ਲਈ ਵੀ ਲੱਖਾ ਰੂਪਏ ਦਾ  ਵੱਡਾ ਯੋਗਦਾਨ ਪਾਇਆ ਜਾ ਚੁੱਕਾ ਹੈ ਇਸ ਮੌਕੇ ਉਨਾ  ਸਮੂਹ ਐਨ ਆਰ ਆਈ ਵੀਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਤੇ ਸਕੂਲ ਪਿੰ੍ਰਸੀਪਲ ਨੇ ਬਾਬਾ ਬਿੱਕਰ ਸਿੰਘ ਤੇ ਪਿੰਡ ਦੇ ਸਰਪੰਚ ਨਿਹਾਲ ਸਿੰਘ ਨੂੰ ਸਕੂਲ ਪਹੁੰਚਣ ਤੇ ਜੀ ਆਇਆ ਆਖਿਆ ਅਤੇ ਸਮੂਹ ਐਨ ਆਰੁ ਆਈ ਵੀਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਮੂਹ ਸਟਾਫ  ਮੈਬਰ ਤੋਂ ਇਲਾਵਾ ਬਸੰਤ ਸਿੰਘ ਖੇਲਾ,ਗੁਰਦੇਵ ਸਿੰਘ ਸਿੱਧੂ  ਆਦਿ ਹਾਜ਼ਰ ਸਨ।