ਸਾਰੇ ਵਿਦਿਆਰਥੀ ਹਰ ਸਾਲ ਆਪਣੇ ਜਨਮ ਦਿਨ ਤੇ ਇੱਕ ਇੱਕ ਰੁੱਖ ਜਰੂਰ ਲਗਾਉਣ- ਪਿ੍ਰੰ: ਰਮਨਦੀਪ ਕੌਰ

ਨੱਥੂਵਾਲਾ ਗਰਬੀ, 29 ਜੁਲਾਈ (ਪੱਤਰ ਪਰੇਰਕ)-‘ਸਾਰੇ ਵਿਦਿਆਰਥੀ ਹਰ ਸਾਲ ਆਪਣੇ ਜਨਮ ਦਿਨ ਤੇ ਇੱਕ ਇੱਕ ਰੁੱਖ ਜਰੂਰ ਲਗਾਉਣ’ ਤਾਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਕੁਦਰਤੀ ਸਰੋਤ ਆਸਾਨੀ ਨਾਲ ਉਪਲਬਦ ਹੰੁਦੇ ਰਹਿਣ।’ ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪਿ੍ਰੰ: ਰਮਨਦੀਪ ਕੌਰ ਬਰਾੜ ਨੇ ਆਪਣੇ ਜਨਮ ਦਿਨ ਮੌਕੇ ਪੌਦੇ ਲਗਾਉਣ ਉਪਰੰਤ ‘ਸਾਡਾ ਮੋਗਾ ਡੌਟ ਕੌਮ ’ ਦੇ ਪ੍ਰਤੀਨਿੱਧ ਨਾਲ ਗੱਲਬਾਤ ਕਰਦਿਆਂ ਕੀਤਾ। ਉਹਨਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਜਨਮਦਿਨ ਮੌਕੇ ਇਕ ਰੁੱਖ ਜ਼ਰੂਰ ਲਗਾਉਣਾ ਚਾਹੀਦਾ ਹੈ ਤਾਂ ਕਿ ਮਨੁੱਖੀ ਹੋਂਦ ਨੂੰ ਬਚਾਇਆ ਜਾ ਸਕੇ। ਉਹਨਾਂ ਕਿਹਾ ਕਿ ਰੁੱਖ ਜਿੱਥੇ ਪੰਛੀਆਂ ਲਈ ਰਹਿਣ ਲਈ ਮਾਹੌਲ ਉਤਪੰਨ ਕਰਦੇ ਹਨ ਉੱਥੇ ਇਹ ਵਾਤਾਵਰਨ ਸ਼ੁੱਧ ਰੱਖਣ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ  । ਜ਼ਿਕਰਯੋਗ ਹੈ ਕਿ ਲਖਵੀਰ ਸਿੰਘ ਬਰਾੜ (ਭੱਠੇ ਵਾਲੇ) ਦੀ ਜੀਵਨ ਸਾਥਣ ਪਿ੍ਰੰ: ਰਮਨਦੀਪ ਕੌਰ ਬਰਾੜ ਨੇ ਹਮੇਸ਼ਾ ਸਮਾਜ ਭਲਾਈ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਹੈ ਚਾਹੇ ਉਹ ਗਰੀਬ ਅਤੇ ਅਨਾਥ ਬੱਚਿਆਂ ਦੀ ਮੁਫਤ ਪੜਾਈ ਹੋਏ ਜਾਂ ਫਿਰ ਉਹਨਾਂ ਨੂੰ ਵਰਦੀ ਕਿਤਾਬਾਂ ਕਾਪੀਆਂ ਲਈ ਆਰਥਿਕ ਮਦਦ ਹੋਵੇ। ਇਸ ਮੌਕੇ ਤੇ ਸਮੂਹ ਸਟਾਫ ਅਤੇ ਚੇਅਰਮੈਨ ਲਖਵੀਰ ਸਿੰਘ ਨੇ ਪਿ੍ਰੰ: ਰਮਨਦੀਪ ਕੌਰ ਜਨਮ ਦਿਨ ਦੀ ਮੁਬਾਰਕਬਾਦ ਦਿੱਤੀ।