ਡਾ: ਵਿਨੋਦ ਕੁਮਾਰ ਗੋਇਲ ਨੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਦਾ ਅਹੁਦਾ ਸੰਭਾਲਿਆ

ਮੋਗਾ,28 ਜੁਲਾਈ (ਜਸ਼ਨ)-ਡਾ: ਵਿਨੋਦ ਕੁਮਾਰ ਗੋਇਲ ਸੀਨੀਅਰ ਵੈਟਰਨਰੀ ਅਫ਼ਸਰ ਮੋਗਾ ਨੇ ਅੱਜ ਬਤੌਰ ਡਿਪਟੀ ਡਾਇਰੈਕਟਰ, ਪਸ਼ਪਾਲਣ, ਮੋਗਾ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਉਨਾਂ ਕਿਹਾ ਕਿ ਉਹ ਜ਼ਿਲੇ ਦੇ ਪਸ਼ੂ ਪਾਲਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕਰਨਗੇ। ਡਾ: ਗੋਇਲ ਨੇ ਆਪਣਾ ਅਹੁਦਾ ਸੰਭਾਲਣ ਉਪਰੰਤ ਜ਼ਿਲਾ ਮੋਗਾ ਦੇ ਸਮੂਹ ਵੈਟਰਨਰੀ ਅਫ਼ਸਰਾਂ ਨਾਲ ਵਿਭਾਗੀ ਕੰਮਾਂ ਦੀ ਸਮੀਖਿਆ ਕਰਨ ਲਈ ਪਲੇਠੀ ਮੀਟਿੰਗ ਕੀਤੀ, ਜਿਸ ਵਿੱਚ ਉਨਾਂ ਆਪਣੇ ਸੁਮੱਚੇ ਅਮਲੇ ਨੂੰ ਪਸ਼ੂ ਪਾਲਣ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ ਨੂੰ ਤਨਦੇਹੀ ਨਾਲ ਨੇਪਰੇ ਚਾੜਨ ਲਈ ਪ੍ਰੇਰਿਤ ਕੀਤਾ। ਉਨਾਂ ਵਿਭਾਗੀ ਅਧਿਕਾਰੀਆਂ/ਕ੍ਰਮਚਾਰੀਆਂ ਨੂੰ ਪੰਜਾਬ ਸਰਕਾਰ ਦੇ ਪਸ਼ੂ ਪਾਲਣ ਵਿਭਾਗ ਨਾਲ ਸਬੰਧਤ ਕੰਮਾਂ ਦਾ ਸੁਚਾਰੂ ਢੰਗ ਨਾਲ ਨਿਪਟਾਰਾ ਕਰਨ ਅਤੇ ਆਪਣੀ ਡਿਊਟੀ ‘ਤੇ ਸਮੇ ਸਿਰ ਹਾਜ਼ਰੀ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਉਨਾਂ ਮੀਟਿੰਗ ਵਿੱਚ ਵਿਭਾਗ ਵੱਲੋ ਚਲਾਈਆਂ ਜਾ ਰਹੀਆਂ ਸਕੀਮਾਂ: ਜਿਵੇ ਕਿ ਹਰਡ ਰਜਿਸਟ੍ਰੇਸ਼ਨ, ਗੋਕਲ ਮਿਸ਼ਨ, ਗਲ-ਘੋਟੂ ਵੈਕਸੀਨੇਸ਼ਨ ਅਤੇ ਮਨਸੂਈ ਗਰਭਦਾਨ ਸਬੰਧੀ ਕੰਮਾਂ ਦਾ ਜ਼ਾਇਜ਼ਾ ਲਿਆ। ਇਸ ਮੌਕੇ ਪੰਜਾਬ ਸਟੇਟ ਵੈਟਰਨਰੀ ਅਫ਼ਸਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਡਾ: ਕੇ.ਜੀ.ਖੁਰਾਣਾ, ਜਨਰਲ ਸਕੱਤਰ ਡਾ: ਬੀਰਇੰਦਰ ਪਾਲ ਸਿੰਘ, ਮੀਤ ਪ੍ਰਧਾਨ ਡਾ: ਮਨਦੀਪ ਸਿੰਘ, ਡਾ: ਹਿਮਾਯੂੰ ਸਿਆਲ ਵੈਟਰਨਰੀ ਅਫ਼ਸਰ ਅਤੇ ਸਮੂਹ ਵੈਟਰਨਰੀ ਅਫ਼ਸਰਾਂ ਵੱਲੋਂ ਉਨਾਂ ਨੂੰ ਜੀ.ਆਇਆ ਕਿਹਾ ਗਿਆ। ਇਸ ਮੌਕੇ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਅਜਾਇਬ ਸਿੰਘ ਤੇ ਸਮੂਹ ਮੈਂਬਰਾਂ ਅਤੇ ਦਰਜਾ-ਚਾਰ ਯੂਨੀਅਨ ਦੇ ਪ੍ਰਧਾਨ ਹਰਭਜਨ ਸਿੰਘ ਅਤੇ ਸਮੂਹ ਅਹੁਦੇਦਾਰਾਂ ਵੱਲੋਂ ਵੀ ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਮੋਗਾ ਡਾ: ਵਿਨੋਦ ਕੁਮਾਰ ਗੋਇਲ ਨੂੰ ਜੀ ਆਇਆ ਕਿਹਾ ਗਿਆ।