ਸੁਰਿੰਦਰ ਕੌਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ
ਸਮਾਲਸਰ, 28 ਜੁਲਾਈ (ਗਗਨਦੀਪ)- ਕਸਬਾ ਸਮਾਲਸਰ ਦੇ ਸਮੂਹ ਕਾਂਗਰਸੀ ਵਰਕਰਾਂ ਤੇ ਅਹੁਦੇਦਾਰਾਂ ਨੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਗੁਰਬਚਨ ਸਿੰਘ ਬਰਾੜ ਬਾਘਾ ਪੁਰਾਣਾ ਦੀ ਪਤਨੀ ਸਵ. ਸੁਰਿੰਦਰ ਕੌਰ ਦੀ ਮੌਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰ ਨਾਲ ਆਪਣੀ ਦਿਲੀ ਹਮਦਰਦੀ ਪ੍ਰਗਟ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਗੁਰਜੰਟ ਸਿੰਘ ਜੰਟੀ, ਅਮਰਜੀਤ ਸਿੰਘ ਯਮਲਾ, ਕੁਲਦੀਪ ਸਿੰਘ, ਗੁਰਦੇਵ ਸਿੰਘ ਬਰਾੜ ਨੇ ਕਿਹਾ ਕਿ ਗੁਰਬਚਨ ਸਿੰਘ ਬਰਾੜ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਅਤੇ ਇਸ ਨਾਜ਼ੁਕ ਮੌਕੇ ‘ਤੇ ਅਸੀਂ ਬਰਾੜ ਪਰਿਵਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਾਂ। ਉਨ੍ਹਾਂ ਕਿਹਾ ਕਿ ਪਰਮਾਤਮਾ ਵਿੱਛੜੀ ਰੂਹ ਨੂੰ ਚਰਨਾ ਵਿੱਚ ਸਥਾਨ ਨਿਵਾਜ ਕੇ ਆਤਮਾ ਨੂੰ ਸ਼ਾਂਤੀ ਬਖਸ਼ਣ ਇਹੀ ਦੁਆ ਕਰਦੇ ਹਾਂ। ਇਸ ਮੌਕੇ ਬੀਬੀ ਕਿ੍ਰਸ਼ਨਾ ਦੇਵੀ, ਹਰਬੰਸ ਸਿੰਘ ਪੰਚ, ਬਲਦੇਵ ਸਿੰਘ ਦੌਲਾ, ਬਾਬਾ ਗੁਲਜਾਰ ਸਿੰਘ ਤੋਂ ਇਲਾਵਾ ਹੋਰ ਵੀ ਕਾਂਗਰਸੀ ਵਰਕਰ ਹਾਜ਼ਰ ਸਨ। ਸੁਰਿੰਦਰ ਕੌਰ ਦਾ ਭੋਗ 30 ਜੁਲਾਈ ਨੂੰ ਬਾਘਾ ਪੁਰਾਣਾ ਵਿਖੇ ਪਾਇਆ ਜਾਵੇਗਾ।