ਅੰਗਹੀਣ ਕੈਂਪ ਦੌਰਾਨ ਡਿਪਟੀ ਕਮਿਸ਼ਨਰ ਦੇ ਨਾ ਪਹੰੁਚਣ ਤੇ ਅੰਗਹੀਣਾਂ ’ਚ ਭਾਰੀ ਰੋਸ
ਨਿਹਾਲ ਸਿੰਘ ਵਾਲਾ ,28 ਜੁਲਾਈ (ਪੱਤਰ ਪਰੇਰਕ) - ਜ਼ਿਲਾ ਪ੍ਰਸਾਸ਼ਨ ਵੱਲੋਂ ਸਬ-ਡਵੀਜਨ ਨਿਹਾਲ ਸਿੰਘ ਵਾਲਾ ਵਿਖੇ ਬਲਾਕ ਪੱਧਰੀ ਅੰਗਹੀਣ ਕੈਂਪ ਲਗਾਇਆ ਗਿਆ । ਅੰਗਹੀਣਾਂ ਲਈ ਲਗਾਏ ਇਸ ਕੈਂਪ ਦੌਰਾਨ ਅੰਗਹੀਣ ਵਿਅਕਤੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਕੈਂਪ ਵਿੱਚ ਬਲਾਕ ਭਰ ਤੋਂ 400 ਦੇ ਕਰੀਬ ਅੰਗਹੀਣ ਵਿਅਕਤੀ ਸਹੂਲਤਾਂ ਲੈਣ ਲਈ ਪਹੰੁਚੇ ਜੋ ਕਿ ਖੱਜਲ ਖੁਆਰ ਹੁੰਦੇ ਦੇਖੇ ਗਏ ਕਿਉਂਕਿ ਪਹਿਲਾਂ ਇਹ ਕੈਂਪ ਬੀ.ਡੀ.ਪੀ.ਓ. ਦਫਤਰ ਵਿਖੇ ਲਗਾਇਆ ਜਾਣਾ ਸੀ , ਪਰ ਮੌਕੇ ’ਤੇ ਕੈਂਪ ਦੇ ਪ੍ਰਬੰਧਕਾਂ ਨੇ ਕੈਂਪ ਦਾ ਸਥਾਨ ਤਬਦੀਲ ਕਰਕੇ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਰੱਖ ਦਿੱਤਾ। ਕੈਂਪ ਵਿੱਚ ਡਿਪਟੀ ਕਮਿਸ਼ਨਰ ਮੋਗਾ ਦੇ ਪਹੰੁਚਣ ਦਾ ਵੱਡੀ ਪੱਧਰ ਤੇ ਕੈਂਪ ਦੇ ਪ੍ਰਬੰਧਕਾਂ ਵੱਲੋਂ ਪ੍ਰਚਾਰ ਕੀਤਾ ਗਿਆ ਸੀ ਪਰ ਡਿਪਟੀ ਕਮਿਸ਼ਨਰ ਅੰਗਹੀਣ ਵਿਅਕਤੀਆਂ ਦੇ ਦੁੱਖੜੇ ਸੁਣਨ ਲਈ ਨਹੀਂ ਪਹੰੁਚ ਸਕੇ। ਕੈਂਪ ਵਿਚ ਪਹੰੁਚੇ ਅੰਗਹੀਣ ਵਿਅਕਤੀਆਂ ਨੇ ਰੋਸ ਜ਼ਾਹਰ ਕਰਦਿਆਂ ਕਿਹਾ ਕਿ ਉਹਨਾਂ ਦੀਆਂ ਸਮੱਸਿਆਵਾਂ ਨੂੰ ਸੁਣਨ ਡਿਪਟੀ ਕਮਿਸ਼ਨਰ ਦੀ ਥਾਂ ਦੀ ਥਾਂ ਘੱਟੋ ਘੱਟ ਐਸ.ਡੀ.ਐਮ. ਸਾਹਿਬ ਤਾਂ ਆਉਂਦੇ। ਜ਼ਿਕਰਯੋਗ ਹੈ ਕਿ ਕੈਂਪ ਵਿੱਚ ਅੰਗਹੀਣ ਵਿਅਕਤੀਆਂ ਲਈ ਬੈਠਣ ਅਤੇ ਪੀਣ ਵਾਲੇ ਪਾਣੀ ਦਾ ਯੋਗ ਪ੍ਰਬੰਧ ਨਾ ਹੋਣ ਕਾਰਨ ਉਨਾਂ ਨੂੰ ਗਰਮੀ ਵਿੱਚ ਭਾਰੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ। ਕੈਂਪ ਵਿੱਚ ਭਾਰੀ ਭੀੜ ਨੂੰ ਕੰਟਰੌਲ ਕਰਨ ਲਈ ਪ੍ਰਬੰਧਾਂ ਦੀ ਘਾਟ ਵੀ ਦੇਖੀ ਗਈ। ਬੇਸ਼ੱਕ ਡਾਕਟਰਾਂ ਦੀ ਟੀਮ ਨੇ ਇਸ ਦੇ ਸਥਾਨ ਦੇ ਬਦਲੀ ਕਰਨ ਨੂੰ ਠੀਕ ਦੱਸਦਿਆਂ ਕਿਹਾ ਕਿ ਕੈਂਪ ਵਿੱਚ ਡਾਕਟਰਾਂ ਦੀ ਟੀਮ ਵੱਲੋਂ ਅੰਗਹੀਣ ਵਿਅਕਤੀਆਂ ਦਾ ਚੈੱਕ ਅਪ ਕਰਨ ਲਈ ਐਕਸਰੇ ਅਤੇ ਹੋਰ ਟੈਸਟ ਕੀਤੇ ਜਾਣ ਕਾਰਨ ਅਜਿਹਾ ਕੀਤਾ ਗਿਆ ਹੈ। ਉਨਾਂ ਇਹ ਵੀ ਕਿਹਾ ਕਿ ਕੈਂਪ ਸਰਕਾਰੀ ਹਸਪਤਾਲ ਵਿੱਚ ਹੀ ਰੱਖਿਆ ਗਿਆ ਸੀ। ਪਰ ਐਸ.ਡੀ.ਐਮ. ਦਫਤਰ ਅਤੇ ਬੀ.ਡੀ.ਪੀ.ੳ. ਦਫਤਰ ਦੇ ਅਧਿਕਾਰੀਆਂ ਨੇ ਆਪਣੇ ਤੌਰ ਤੇ ਜਗਾ ਤਬਦੀਲ ਕੀਤੀ ਸੀ। ਪਰ ਸਰਕਾਰੀ ਅਧਿਕਾਰੀਆਂ ਦੇ ਆਪਸੀ ਤਾਲਮੇਲ ਦੀ ਘਾਟ ਅੰਗਹੀਣ ਵਿਅਕਤੀਆਂ ਦੀ ਖੱਜਲ ਖੁਆਰੀ ਦਾ ਕਾਰਨ ਬਣੀ, ਕਿਉਂਕਿ ਪਹਿਲਾਂ ਸਾਰੇ ਅੰਗਹੀਣ ਵਿਅਕਤੀ ਬੀ.ਡੀ.ਪੀ.ੳ. ਦਫਤਰ ਪਹੁੰਚੇ ਅਤੇ ਫਿਰ ਉਥੋਂ ਕਾਫੀ ਦੂਰੀ ਤੇ ਸਿਵਲ ਹਸਪਤਾਲ ਪਹੰੁਚੇ। ਕੈਂਪ ਵਿੱਚ 300 ਤੋਂ ਵੱਧ ਅੰਗਹੀਣ ਵਿਅਕਤੀਆਂ ਦੀ ਰਜਿਸਟਰੇਸ਼ਨ ਦੇ ਨਾਲ ਚੈਕ ਅਪ ਕੀਤਾ ਗਿਆ । ਸਰਕਾਰੀ ਹਸਪਤਾਲ ਵੱਲੋਂ ਲੋੜਵੰਦਾਂ ਨੂੰ ਅੰਗਹੀਣ ਸਰਟੀਫਿਕੇਟ, ਸੀ.ਡੀ.ਪੀ.ੳ. ਦਫਤਰ ਵੱਲੋਂ ਬੱਸ ਸਫ਼ਰ ਅਤੇ ਰੇਲਵੇ ਸਫ਼ਰ ਦੇ ਮੁਫਤ ਪਾਸ ਜਾਰੀ ਕਰਨ ਦਾ ਟੀਚਾ ਰੱਖਿਆ ਗਿਆ ਹੈ। ਕੈਂਪ ਵਿੱਚ ਪਹੁੰਚੇ ਸੀਨੀਅਰ ਮੈਡੀਕਲ ਅਫਸਰ ਪੱਤੋ ਹੀਰਾ ਸਿੰਘ ਡਾ. ਸੰਦੀਪ ਕੌਰ, ਐਸ.ਐਮ.ੳ. ਗੋਬਿੰਦਰ ਰਾਮ ਨਿਹਾਲ ਸਿੰਘ ਵਾਲਾ, ਈ.ਐਨ.ਟੀ. ਸਪੈਸਲਿਸਟ ਡਾ. ਅਸੋਕ ਸਿੰਗਲਾ, ਦਿਮਾਗੀ ਰੋਗਾਂ ਦੇ ਮਾਹਰ ਡਾ. ਰਾਜੇਸ ਮਿੱਤਲ, ਹੱਡੀਆਂ ਅਤੇ ਜੋੜਾਂ ਦੇ ਮਾਹਰ ਡਾ. ਸੰਜੀਵ ਜੈਨ ਤੋਂ ਇਲਾਵਾ ਰਛਪਾਲ ਸਿੰਘ, ਮਨਜੀਤ ਸਿੰਘ, ਜੱਗਾ ਸਿੰਘ, ਕਨਵਰਪ੍ਰੀਤ ਕੌਰ, ਕੰਵਲਜੀਤ ਕੌਰ ਅਤੇ ਆਂਗਨਵਾੜੀ ਆਗੂ ਮਹਿੰਦਰ ਕੌਰ ਪੱਤੋ, ਪ੍ਰਧਾਨ ਸੁਰਜੀਤ ਸਿੰਘ, ਇੰਦਰਜੀਤ ਰਣਸੀਂਹ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਮੁਲਾਜਮ ਹਾਜ਼ਰ ਸਨ।