ਮਾੳੂਂਟ ਲਿਟਰਾ ਜ਼ੀ ਸਕੂਲ ਵਿਚ ਗ੍ਰੀਨ ਦਿਵਸ ਮਨਾਇਆ

ਮੋਗਾ, 27 ਜੁਲਾਈ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ’ਚ ਮਾੳੂਂਟ ਲਿਟਰਾ ਜ਼ੀ ਸਕੂਲ ਦੇ ਕੇ.ਜੀ. ਵਿੰਗ ਵੱਲੋਂ ਗ੍ਰੀਨ ਦਿਵਸ ਬੜੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਨਰਸਰੀ ਅਤੇ ਜੂਨੀਅਰ ਕੇ.ਜੀ. ਦੇ ਬੱਚਿਆਂ ਨੂੰ ਹਰੇ ਫਲਾਂ, ਸਬਜੀਆ, ਪੱਤੇ ਅਤੇ ਰੁੱਖਾ ਦੀ ਪਹਿਚਾਣ ਕਰਵਾੲਂੀ ਗਈ। ਬੱਚਿਆਂ ਲਈ ਕਈ ਪ੍ਰਕਾਰ ਦੀਆ ਗਤੀਵਿਧੀਆਂ ਅਤੇ ਹਰੇ ਰੰਗ ਨਾਲ ਸਬੰਧਤ ਖੇਡਾਂ ਕਰਵਾਈਆਂ ਗਈਆਂ। ਅੱਜ ਦੇ ਦਿਨ ਬੱਚੇ ਆਪਣੇ ਟਿਫਨ ਵਿਚ ਹਰੇ ਰੰਗ ਦਾ ਨਾਸ਼ਤਾ ਅਤੇ ਹੋਰ ਖਾਣ ਵਾਲੇ ਪਦਾਰਥ ਵੀ ਹਰੇ ਰੰਗ ਦੇ ਹੀ ਲੈ ਕੇ ਆਏ ਸਨ। ਕਲਾਸਾਂ ਨੂੰ ਫਲੈਸ਼ ਬੋਰਡ, ਗੁਬਾਰੇ ਅਤੇ ਹਰੇ ਰੰਗ ਦੀ ਚੀਜਾਂ ਨਾਲ ਖੂਬਸੂਰਤੀ ਢੰਗ ਨਾਲ ਸਜਾਇਆ ਗਿਆ ਸੀ।  ਇਸ ਤਰਾਂ ਜੂਨੀਅਰ ਕੇ.ਜੀ. ਦੇ ਵਿਦਿਆਰਥੀਆਂ ਨੂੰ ਹਰੇ ਰੰਗ ਦੇ ਵੱਖ-ਵੱਖ ਰੰਗਾਂ ਵਿਚ ਪੇਸ਼ ਕੀਤਾ ਗਿਆ। ਮੁਕਾਬਲੇ ਦੀ ਸਮਾਪਤੀ ਤੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਗਈ। ਅੱਜ ਗ੍ਰੀਨ ਦਿਵਸ ਮੌਕੇ ਡਾਇਰੈਕਟਰ ਅਨੁਜ ਗੁਪਤਾ ਤੇ ਪਿ੍ਰੰਸੀਪਲ ਨਿਰਮਲ ਧਾਰੀ ਨੇ ‘ਸਾਡਾ ਮੋਗਾ ਡੌਟ ਕੌਮ ’ ਨਾਲ ਵਿਚਾਰ ਸਾਂਝੇ ਕਰਦਿਆਂ ਕਿ ਗ੍ਰੀਨ ਦਿਵਸ ਦੌਰਾਨ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਰੇ ਰੰਗ ਦੇ ਕਪੜੇ ਪਾਏ ਹੋਏ ਸਨ। ਮੋਗਾ ਸ਼ਹਿਰ ਦੇ ਪ੍ਰਮੁੱਖ ਉਦੋਗਪਤੀ ਅਸ਼ੋਕ ਗੁਪਤਾ, ਡਾਇਰੈਕਟਰ ਅਨੁਜ ਗੁਪਤਾ ਤੇ ਡਾਇਰੈਕਟਰ ਗੌਰਵ ਗੁਪਤਾ ਦੀ ਅਗਵਾਈ ਹੇਠ ਚੱਲ ਰਹੇ ਇਸ ਸਕੂਲ ਵਿਚ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਂਦੇ ਹਨ।