ਸੁਰਗਾਪੁਰੀ ਸਰਕਾਰੀ ਸਕੂਲ ਵਿਖੇ ਖੁਸ਼ੀ ਰਾਮ ਤਨੇਜਾ ਦੀ ਯਾਦ ਵਿਚ ਸਮਾਗਮ ਕਰਵਾਇਆ
ਸਮਾਲਸਰ , 27 ਜੁਲਾਈ (ਜਸਵੰਤ ਗਿੱਲ)ਕੋਟਕਪੂਰਾ ਦੇ ਮੁਕਤਸਰ ਰੋਡ ਸਥਿਤ ਸਰਕਾਰੀ ਸੁਰਗਾਪੁਰੀ ਸਕੂਲ ਵਿਖੇ ਅੱਜ ਕੋਟਕਪੂਰੇ ਦੇ ਤਨੇਜਾ ਪਰਿਵਾਰ ਵੱਲੋ ਮਰਹੂਮ ਕਾਂਗਰਸੀ ਆਗੂ ਖੁਸ਼ੀ ਰਾਮ ਤਨੇਜਾ ਦੀ ਯਾਦ ਵਿਚ ਯਾਦਗਾਰੀ ਸਮਾਗਮ ਕਰਵਾਇਆ ਗਿਆ, ਜਿਸ ਵਿਚ ਸਕੂਲ ਦੇ ਵੱਖ ਵੱਖ ਕਾਰਜਸ਼ੈਲੀਆਂ ਵਿਚ ਅੱਵਲ ਆਏ ਵਿਦਿਆਰਥੀਆਂ ਦਾ ਵਿਸ਼ੇਸ ਸਨਮਾਨ ਪਰਿਵਾਰ ਤੇ ਸਕੂਲ ਸਟਾਫ਼ ਵੱਲੋ ਕੀਤਾ ਗਿਆ। ਇਸ ਸਮੇ ਖੁਸ਼ੀ ਰਾਮ ਤਨੇਜਾ ਜੋ ਇਸੇ ਸਕੂਲ ਦੇ ਪੀ ਟੀ ਏ ਦੀ ਕਮੇਟੀ ਮੈਂਬਰ ਵੀ ਰਹੇ ਸਨ,ਉਨਾਂ ਦੇ ਸਪੁੱਤਰ ਮਹਿੰਦਰਪਾਲ ਜੋ ਸਰਕਾਰੀ ਸਕੂਲ ਢੈਪਈ ਵਿਖੇ ਬਤੌਰ ਐਸ ਐਸ ਅਧਿਆਪਕ ਵਜੋ ਸੇਵਾਵਾਂ ਨਿਭਾ ਰਹੇ ਹਨ ਨਾਲ ਉਨਾਂ ਦੇ ਭਰਾ ਹਰਿੰਦਰਪਾਲ ਤਨੇਜਾ,ਕਵਿਤਾ ਰਾਣੀ, ਖੁਸ਼ੀ ਰਾਮ ਜੀ ਦੀ ਪਤਨੀ ਪਰਮੇਸ਼ਵਰ ਕੋਰ ਸਮੇਤ ਹੋਰ ਵੀ ਪਰਿਵਾਰਕ ਮੈਂਬਰ ਹਾਜਰ ਸਨ। ਇਸ ਸਮੇ ਖੁਸ਼ੀ ਰਾਮ ਜੋ ਪੁਰਾਣੇ ਟਕਸਾਲੀ ਕਾਂਗਰਸੀ ਆਗੂ ਰਹੇ ਸਨ ਦੇ ਪੁਰਾਣੇ ਸਮੇ ਤੋ ਪਾਰਟੀ ਵਿਚ ਗਤੀਵਿਧੀਆਂ ਵਿਚ ਸਾਝੀ ਭੂਮਿਕਾ ਅਦਾ ਕਰਦੇ ਅਸ਼ੋਕ ਕੁਮਾਰ ਸੇਠੀ, ਵਰਿੰਦਰ ਕੁਮਾਰ ਸ਼੍ਰੀਮਾਨ ਹੁਰਾਂ ਨੇ ਇਸ ਯਾਦਗਾਰੀ ਸਮਾਗਮ ਵਿਚ ਉਚੇਚੇ ਤੋਰ ਤੇ ਸ਼ਮੂਲੀਅਤ ਕੀਤੀ। ਇਸ ਸਮੇ ਸਕੂਲ ਪਿ੍ਰੰਸੀਪਲ ਭੁਪਿੰਦਰ ਕੌਰ ਬਰਾੜ ਨੇ ਆਏ ਸਾਰੇ ਮਹਿਮਾਨਾਂ ਨੂੰ ਜੀ ਆਇਆ ਨੂੰ ਕਿਹਾ। ਇਸ ਸਮੇ ਯਾਦਗਾਰੀ ਸਮਾਗਮ ਦੀ ਸ਼ੁਰੂਆਤ 10 ਵੀ ਜਮਾਤ ਦੀ ਵਿਦਿਆਰਥਣ ਸਿਮਰਨ ਕੋਰ ਨੇ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੇ ਪੰਜਾਬੀ ਸੱਭਿਆਚਾਰਕ ਨੂੰ ਹੋਰ ਮਜਬੂਤ ਕਰਨ ਦੇ ਉਦੇਸ਼ ਨਾਲ ਪੰਜਾਬੀ ਪਹਿਰਾਵੇ ਨਾਲ ਗੀਤ ਪੇਸ਼ ਕੀਤਾ ਜਿਸਤੋ ਪ੍ਰਭਾਵਿਤ ਹੰੁੰਿਦਆਂ ਆਏ ਮਹਿਮਾਨਾਂ ਨੇ ਵਿਦਿਆਰਥਣ ਨੂੰ ਨਕਦੀ ਇਨਾਮ ਵੀ ਦਿੱਤੇ। ਇਸ ਸਮੇ ਸਟੇਜ ਦੀ ਭੂਮਿਕਾ ਨਿਭਾਂਉਦਿਆ ਅਧਿਆਪਕ ਕਪਿਲ ਕੁਮਾਰ ਨੇ ਆਈਂਆਂ ਸਾਰੀਆਂ ਪ੍ਰਮੱੁਖ਼ ਸ਼ਖਸ਼ੀਅਤਾਂ ਦਾ ਵਿਦਿਆਰਥੀਆਂ ਨਾਲ ਸਿੱਧਾ ਰਾਬਤਾ ਕਰਵਾਇਆ। ਇਸ ਸਮੇ ਵਿਦਿਆਰਥਣ ਜਸ਼ਨਪ੍ਰੀਤ ਕੌਰ ਨੇ ਕੁਖ਼ ਵਿਚ ਮਾਰੀਆਂ ਜਾ ਰਹੀਆਂ ਧੀਆਂ ਦੀ ਦੁਖ਼ ਭਰੀ ਦਾਸਤਾਨ ਤੇ ਗੀਤ ਪੇਸ਼ ਕਰਦਿਆਂ ਆਈਆਂ ਸ਼ਖਸ਼ਅੀਤਾਂ ਦਾ ਮਨ ਮੋਹ ਲਿਆ। ਗੀਤ ਦੌਰਾਨ ਅਜੋਕੇ ਸਮੇ ਵਿਚ ਦਹੇਜ, ਲੋਭ ਲਾਲਚ, ਕੁਖ਼ਾਂ ਵਿਚ ਮਾਰੀਆਂ ਜਾ ਰਹੀਆਂ ਕੁੜੀਆਂ, ਉਨਾਂ ਨੂੰ ਸਮਾਜ ਵਿਚ ਵਿਸ਼ੇਸ ਸਥਾਨ ਨਾਂ ਮਿਲਣਾ ਆਦਿ ਹੋਰਨਾਂ ਮਸਲਿਆਂ ਤੇ ਬੈਝੀਆਂ ਸ਼ਖਸ਼ੀਅਤਾਂ ਨੂੰ ਸੋਚਣ ਲਈਂ ਮਜਬੂਰ ਕਰ ਦਿੱਤਾ। ਇਸ ਸਮੇ ਤਨੇਜਾ ਪਰਿਵਾਰ ਦੇ ਫ਼ਰਜ਼ਦ ਮਹਿੰਦਰਪਾਲ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਉਨਾਂ ਦੇ ਪਿਤਾ ਜੀ ਦਾ ਇਸ ਸਕੂਲ ਨਾਲ ਬੇਹੱਦ ਪਿਆਰ ਰਿਹਾ ਹੈ। ਉਨਾਂ ਦੱਸਿਆ ਕਿ ਉਨਾਂ ਦੇ ਪਿਤਾ ਹਮੇਸ਼ਾਂ ਸਾਫ਼ ਸੁਥਰੇ, ਬੇਦਾਗ ਤੇ ਸਮੇ ਦੇ ਪਾਬੰਧ ਦੇ ਹਾਨੀ ਸਨ ਤੇ ਹਰ ਕਾਰਜ ਨੂੰ ਸਾਫ਼ ਤੇ ਇਮਾਨਦਾਰੀ ਨਾਲ ਕਰਦੇ ਸਨ । ਉਨਾਂ ਇਸ ਸਮੇ ਆਪਣੀ ਮਾਤਾ ਪਰਮੇਸ਼ਵਰ ਕੋਰ ਦੇ ਹੱਥੋ ਸਕੂਲ ਵਿਚ ਵੱਖ ਵੱਖ ਕਾਰਜਸ਼ੈਲੀਆਂ ਦੌਰਾਨ ਮੋਹਰੀ ਆਏ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ। ਇਸ ਸਮੇ ਸਕੂਲ ਦੇ ਦੋ ਵਿਦਿਆਰਥੀ ਰਿੰਕੂ ਪੁੱਤਰ ਪੂਰਨ ਲਾਲ, ਲਵਪ੍ਰੀਤ ਸਿੰਘ ਪੁੱਤਰ ਸੁਖਦੇਵ ਸਿੰਘ ਜੋ ਮੁਹਾਲੀ ਤੇ ਬਠਿੰਡਾ ਵਿਖੇ ਮੈਰੀਟੋਰੀਅਸ ਸਕੂਲ ਵਿਚ ਦਾਖਲਾ ਲੈ ਕੇ ਉਚ ਵਿਦਿਆ ਹਾਸਲ ਕਰ ਰਹੇ ਹਨ ਦੇ ਆਏ ਪਰਿਵਾਰਕ ਮੈਂਬਰਾਂ ਨੂੰ ਨਕਦ ਇਨਾਮ ਵੀ ਦਿੱਤੇ ਗਏ। ਅੰਤ ਵਿਚ ਸਕੂਲ ਦੇ ਮੁਖ਼ ਅਧਿਆਪਕ ਭੁਪਿੰਦਰ ਕੌਰ ਬਰਾੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੜੇ ਮਾਣ ਵਾਲੀ ਗੱਲ ਹੈ ਕਿ ਉਕਤ ਸਕੂਲ ਦੇ ਵਿਦਿਆਰਥੀਆਂ ਵੱਲੋ ਹਰ ਕਿੱਸਿਆਂ ਤੇ ਵਧੀਆਂ ਭੂਮਿਕਾ ਨਿਭਾਈਂ ਜਾ ਰਹੀ ਹੈ। ਉਨਾਂ ਦੱਸਿਆ ਕਿ ਐਤਕੀ ਵਾਰ ਦੇ ਨਤੀਜਿਆਂ ਵਿਚ ਸਕੂਲ ਦੇ ਵਧੇਰੇ ਵਿਦਿਆਰਥੀਆਂ ਨੇ ਸ਼ਾਨਮੱਤੀ ਪ੍ਰਾਪਤੀਆਂ ਹਾਸਲ ਕੀਤੀਆਂ ਹਨ। ਉਨਾਂ ਸਕੂਲ ਦੀ ਸ਼ਾਨਮੱਤੀ ਪ੍ਰਾਪਤੀ ਪਿੱਛੇ ਮਿਹਨਤੀ ਸਟਾਫ਼ ਨੂੰ ਵਧਾਈ ਵੀ ਦਿੱਤੀ । ਇਸ ਸਮੇ ਤਨੇਜਾ ਪਰਿਵਾਰ ਅਤੇ ਕੋਹਾਰਵਾਲਾ ਦੇ ਸਰਕਾਰੀ ਸਕੂਲ ਦੇ ਪਿ੍ਰੰਸੀਪਲ ਤੇਜਿੰਦਰ ਸਿੰਘ ਨੇ ਮੈਰੀਟੋਰੀਅਸ ਸਕੂਲ ਦੇ ਵਿਦਿਆਰਥੀਆਂ ਨੂੰ ਯਾਦਗਾਰੀ ਤੋਹਫ਼ੇ ਵੀ ਦਿੱਤੇ। ਇਸ ਸਮੇਂ ਸਕੂਲ ਅਧਿਆਪਕ ਮਨਿੰਦਰ ਕੌਰ, ਸੁਧਾ ਰਾਣੀ, ਰਾਜਵਿੰਦਰ ਕੌਰ, ਪ੍ਰੇਮ ਰਾਣੀ, ਵਰਣਾਂ ਸੇਠੀ, ਸ਼ਿਖਾ, ਅੰਮਿ੍ਰਤਪਾਲ ਕੌਰ, ਮੀਨੂੰ, ਸਵਰਨਜੀਤ ਕੌਰ, ਰੁਪਿੰਦਰ ਕੌਰ, ਗੁਰਪ੍ਰੀਤ ਕੌਰ, ਸੁਨੀਤਾ ਰਾਣੀ, ਸੁਰਿੰਦਰਪਾਲ ਕੌਰ, ਰਵਿੰਦਰ ਕੁਮਾਰ, ਗੁਰਬਖ਼ਸ਼ ਸਿੰਘ, ਸੁਰਿੰਦਰ ਪਾਲ ਸਿੰਘ, ਗੁਰਤੇਜ ਸਿੰਘ, ਬਲਕਾਰ ਸਿੰਘ, ਸੁਖਦੇਵ ਸਿੰਘ, ਅਮਨਦੀਪ ਬਾਂਸਲ, ਜਗਜੀਤ ਸਿੰਘ, ਜਸਵਿੰਦਰ ਸਿੰਘ ਕਲੱਰਕ, ਸ਼ਿਵਚਰਨਪਾਲ, ਰਵਿੰਦਰ ਸਿੰਘ, ਕਪਿਲ ਕੁਮਾਰ, ਵਿਨੋਦ ਆਦਿ ਹੋਰ ਵੀ ਅਧਿਆਪਕ ਤੇ ਸਟਾਫ਼ ਹਾਜਰ ਸੀ। ਅੰਤ ਵਿਚ ਸਮੂਹ ਸਟਾਫ਼ ਨੇ ਤਨੇਜਾ ਪਰਿਵਾਰ ਦਾ ਵਿਸ਼ੇਸ ਸਨਮਾਨ ਵੀ ਕੀਤਾ। ਇਸ ਸਮੇ 20 ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।